ਸੰਸਦ ਵਿਚ 17ਵੇਂ ਦਿਨ ਵੀ ਕਾਵਾਂ-ਰੌਲੀ, ਕੋਈ ਕੰਮ ਨਾ ਹੋਇਆ
Published : Mar 29, 2018, 2:35 am IST
Updated : Mar 29, 2018, 2:35 am IST
SHARE ARTICLE
Sansad
Sansad

ਸਪੀਕਰ ਨੇ ਮੌਕੇ 'ਤੇ 80 ਸਮਰਥਕ ਹੋਣ ਦੇ ਬਾਵਜੂਦ ਬੇਭਰੋਸਗੀ ਮਤਾ ਅੱਗੇ ਨਾ ਵਧਾਇਆ 

 ਬਜਟ ਇਜਲਾਸ ਦੇ ਦੂਜੇ ਦੌਰ ਵਿਚ ਲਗਾਤਾਰ ਮੁਲਤਵੀ ਹੋ ਰਹੀ ਕਾਰਵਾਈ ਅੱਜ ਵੀ ਨਹੀਂ ਚੱਲ ਸਕੀ ਅਤੇ ਸਦਨ ਵਿਚ ਖ਼ਰਾਬ ਮਾਹੌਲ ਦਾ ਹਵਾਲਾ ਦਿੰਦਿਆਂ ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ ਨੇ ਕਈ ਵਿਰੋਧੀ ਪਾਰਟੀਆਂ ਦੇ ਬੇਭਰੋਸਗੀ ਮਤੇ ਨੂੰ ਅੱਗ ਵਧਾਉਣ ਵਿਚ ਅਸਮਰੱਥਾ ਪ੍ਰਗਟ ਕੀਤੀ ਅਤੇ ਸਦਨ ਦੀ ਬੈਠਕ ਨੂੰ ਪੂਰੇ ਦਿਨ ਲਈ ਮੁਲਤਵੀ ਕਰ ਦਿਤਾ। ਇਕ ਵਾਰ ਕਾਰਵਾਈ ਰੁਕਣ ਮਗਰੋਂ ਦੁਪਹਿਰ 12 ਵਜੇ ਸਦਨ ਦੀ ਬੈਠਕ ਫਿਰ ਸ਼ੁਰੂ ਹੋਈ ਤਾਂ ਫਿਰ ਰੌਲਾ ਪੈਣਾ ਸ਼ੁਰੂ ਹੋ ਗਿਆ। ਸੰਸਦੀ ਕਾਰਜ ਮੰਤਰੀ ਅਨੰਤ ਕੁਮਾਰ ਨੇ ਸਦਨ ਵਿਚ ਕੰਮਕਾਜ ਨਾ ਹੋਣ ਲਈ ਕਾਂਗਰਸ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਦੋਸ਼ ਲਾਇਆ, 'ਪਹਿਲੇ ਦਿਨ ਤੋਂ ਸਦਨ ਵਿਚ ਕਾਂਗਰਸ ਨੇ ਕੰਮਕਾਜ ਰੋਕਿਆ ਹੈ।

SansadSansad

ਕਲ ਵੀ ਬਭਰੋਸਗੀ ਮਤੇ ਦੇ ਸਮਰਥਨ ਵਿਚ ਕਾਂਗਰਸ ਦੇ ਮੈਂਬਰ ਨੰਬਰ ਵਾਲੇ ਪਲੈਕਾਰਡ ਲੈ ਕੇ ਆਏ ਜੋ ਸਦਨ ਦੀ ਵਿਵਸਥਾ ਵਿਰੁਧ ਹੈ। ਕਾਂਗਰਸ ਦੇ ਨੇਤਾ ਮਲਿਕਾਅਰਜੁਨ ਖੜਗੇ ਨੇ ਕਿਹਾ ਕਿ ਮਤੇ ਦੇ ਸਮਰਥਨ ਵਿਚ ਘੱਟੋ ਘੱਟੋ 50 ਜਣੇ ਹੋਣੇ ਚਾਹੀਦੇ ਹਨ ਅਤੇ ਅਸੀਂ 80 ਤੋਂ ਵੱਧ ਇਥੇ ਖੜੇ ਹਾਂ। ਅੰਨਾਡੀਐਮਕੇ ਦੇ ਮੈਂਬਰਾਂ ਕਾਰਨ ਪ੍ਰਸ਼ਨ ਕਾਲ ਨਹੀਂ ਹੋ ਸਕਿਆ। ਸਪੀਕਰ ਨੇ ਰੌਲੇ ਦੌਰਾਨ ਹੀ ਚੇਤਾਵਨੀ ਦਿਤੀ ਕਿ ਜੇ ਇੰਜ ਚਲਦਾ ਰਿਹਾ ਤਾਂ ਕਾਰਵਾਈ ਅਣਮਿੱਥੇ ਸਮੇਂ ਲਈ ਰੋਕ ਦਿਤੀ ਜਾਵੇਗੀ। ਜਦ ਰੌਲਾ ਨਾ ਰੁਕਿਆ ਤਾਂ ਸਪੀਕਰ ਨੇ ਸਦਨ ਦੀ ਬੈਠਕ ਪੂਰੇ ਦਿਨ ਲਈ ਮੁਲਤਵੀ ਕਰ ਦਿਤੀ। ਹੁਣ ਸਦਨ ਦੀ ਅਗਲੀ ਬੈਠਕ ਛੁੱਟੀਆਂ ਕਾਰਨ ਦੋ ਅਪ੍ਰੈਲ ਸੋਮਵਾਰ ਨੂੰ ਹੋਵੇਗੀ। (ਏਜੰਸੀ)
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM

lyricist King Grewal Interview: ਇਸ ਲਿਖਾਰੀ ਦੇ ਲਿਖੇ ਗੀਤ ਗਾਏ ਸੀ Rajvir jawanda ਨੇ | Rajvir jawanda Song

30 Oct 2025 3:09 PM

ਗੁਟਕਾ ਸਾਹਿਬ ਹੱਥ 'ਚ ਫ਼ੜ ਕੇ ਸਹੁੰ ਖਾਣ ਦੇ ਮਾਮਲੇ 'ਤੇ ਪਹਿਲੀ ਵਾਰ ਬੋਲੇ ਕੈਪਟਨ

30 Oct 2025 3:08 PM
Advertisement