ਦੇਸ਼ ਦੇ 100 ਤੋਂ ਜ਼ਿਆਦਾ ਫਿਲਮਕਾਰਾਂ ਵਲੋਂ ਭਾਜਪਾ ਨੂੰ 'ਵੋਟ ਨਾ ਦੇਣ' ਦੀ ਅਪੀਲ
Published : Mar 29, 2019, 5:35 pm IST
Updated : Mar 29, 2019, 5:35 pm IST
SHARE ARTICLE
Over 100 Filmmakers Issue Statement Against Voting for the BJP
Over 100 Filmmakers Issue Statement Against Voting for the BJP

ਸ਼ ਭਰ ਦੇ ਲਗਭਗ 100 ਤੋਂ ਜ਼ਿਆਦਾ ਫਿਲਮ ਨਿਰਮਾਤਾਵਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਗਾਮੀ ਲੋਕ ਸਭਾ ਚੋਣਾਂ ਵਿਚ ਭਾਜਪਾ ਨੂੰ ਵੋਟ ਨਾ ਦੇਣ।

ਨਵੀਂ ਦਿੱਲੀ : ਦੇਸ਼ ਭਰ ਦੇ ਲਗਭਗ 100 ਤੋਂ ਜ਼ਿਆਦਾ ਫਿਲਮ ਨਿਰਮਾਤਾਵਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਗਾਮੀ ਲੋਕ ਸਭਾ ਚੋਣਾਂ ਵਿਚ ਭਾਜਪਾ ਨੂੰ ਵੋਟ ਨਾ ਦੇਣ। ਉਨ੍ਹਾਂ ਦਾ ਮੰਨਣਾ ਹੈ ਕਿ ਭਾਜਪਾ ਨੇ ਸ਼ਾਸਨ ਵਿਚ ਧਰੁਵੀਕਰਨ ਅਤੇ ਨਫ਼ਰਤ ਦੀ ਰਾਜਨੀਤੀ ਵਿਚ ਵਾਧਾ ਹੋਇਆ ਹੈ। ਦਿ ਹਿੰਦੂ ਵਿਚ ਛਪੀ ਖ਼ਬਰ ਦੇ ਮੁਤਾਬਕ ਭਾਰਤ ਦੇ 100 ਤੋਂ ਜ਼ਿਆਦਾ ਫਿਲਮ ਨਿਰਮਾਤਾਵਾ, ਜਿਨ੍ਹਾਂ ਵਿਚ ਜ਼ਿਆਦਾਤਰ ਆਜ਼ਾਦ ਫਿਲਮ ਨਿਰਮਾਤਾ ਹਨ, ਲੋਕਤੰਤਰ ਬਚਾਓ ਮੰਚ ਦੇ ਤਹਿਤ ਇਕਜੁੱਟ ਹੋਏ ਹਨ।

ਉਨ੍ਹਾਂ ਨੇ ਲੋਕਾਂ ਨੂੰ ਭਾਜਪਾ ਨੂੰ ਵੋਟ ਨਾ ਦੇਣ ਦੀ ਅਪੀਲ ਕੀਤੀ ਹੈ। ਇਨ੍ਹਾਂ ਵਿਚ ਆਨੰਦ ਪਟਵਰਧਨ, ਐਸਐਸ ਸ਼ਸ਼ੀਧਰਨ, ਸਦੇਵਨ, ਦੀਪਾ ਧਨਰਾਜ, ਗੁਰਵਿੰਦਰ ਸਿੰਘ, ਪੁਸ਼ਪੇਂਦਰ ਸਿੰਘ, ਕਬੀਰ ਸਿੰਘ ਚੌਧਰੀ, ਅੰਜਲੀ ਮੋਂਟੇਈਰੋ, ਪ੍ਰਵੀਨ ਮੋਰਛੱਲੇ ਦੇਵਾਸ਼ੀਸ ਮਖ਼ੀਜਾ ਅਤੇ ਉਤਸਵ ਦੇ ਨਿਰਦੇਸ਼ਕ ਅਤੇ ਸੰਪਾਦਕ ਬੀਨਾ ਪੌਪ ਵਰਗੇ ਨਾਮੀ ਫਿਲਮਕਾਰ ਵੀ ਸ਼ਾਮਲ ਹਨ। 

ਉਨ੍ਹਾਂ ਨੇ ਅਪਣਾ ਇਹ ਬਿਆਨ ਸ਼ੁੱਕਰਵਾਰ ਨੂੰ ਆਰਟਿਸ ਯੂਨਾਈਟਡ ਇੰਡੀਆ ਡਾਟ ਕਾਮ ਵੈਬਸਾਈਟ 'ਤੇ ਪਾਇਆ ਹੈ। ਇਨ੍ਹਾਂ ਦਾ ਮੰਨਣਾ ਹੈ ਕਿ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਦੇ ਸ਼ਾਸਨਕਾਲ ਵਿਚ ਧਰੁਵੀਕਰਨ ਅਤੇ ਨਫ਼ਰਤ ਦੀ ਰਾਜਨੀਤੀ ਵਿਚ ਵਾਧਾ ਹੋਇਆ ਹੈ। ਦਲਿਤਾਂ, ਮੁਸਲਮਾਨ ਅਤੇ ਕਿਸਾਨਾਂ ਨੂੰ ਹਾਸ਼ੀਏ 'ਤੇ ਸੁੱਟ ਦਿਤਾ ਗਿਆ ਹੈ। ਸਭਿਆਚਾਰਕ ਅਤੇ ਵਿਗਿਆਨਕ ਸੰਸਥਾਵਾਂ ਨੂੰ ਲਗਾਤਾਰ ਕਮਜ਼ੋਰ ਕੀਤਾ ਜਾ ਰਿਹਾ ਹੈ ਅਤੇ ਸੈਂਸਰਸ਼ਿਪ ਵਿਚ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਕਾਰਨ ਹਨ। 

Artist Unite AppealArtist Unite Appeal

ਫਿਲਮ ਨਿਰਮਾਤਾਵਾਂ ਦਾ ਮੰਨਣਾ ਹੈ ਕਿ ਅਗਾਮੀ ਲੋਕ ਸਭਾ ਚੋਣਾਂ ਵਿਚ ਸਮਝਦਾਰੀ ਨਾਲ ਵੋਟਿੰਗ ਨਹੀਂ ਕਰੋਗੇ ਤਾਂ ਫਾਸੀਵਾਦ ਸਾਨੂੰ ਮੁਸ਼ਕਲ ਵਿਚ ਪਾ ਦੇਵੇਗਾ। ਨਾਲ ਹੀ ਉਨ੍ਹਾਂ ਨੇ ਦੋਸ਼ ਲਗਾਇਆ ਹੈ ਕਿ 2014 ਵਿਚ ਭਾਜਪਾ ਦੇ ਸੱਤਾ ਵਿਚ ਆਉਣ ਦੇ ਬਾਅਦ ਤੋਂ ਦੇਸ਼ ਦਾ ਧਾਰਮਿਕ ਰੂਪ ਨਾਲ ਧਰੁਵੀਕਰਨ ਕੀਤਾ ਜਾ ਰਿਹਾ ਹੈ ਅਤੇ ਸਰਕਾਰ ਅਪਣੇ ਵਾਅਦਿਆਂ ਨੂੰ ਪੂਰਾ ਕਰਨ ਵਿਚ ਪੂਰੀ ਤਰ੍ਹਾਂ ਫ਼ੇਲ੍ਹ ਸਾਬਤ ਹੋਈ ਹੈ। 

ਉਨ੍ਹਾਂ ਦਾ ਦੋਸ਼ ਹੈ ਕਿ ਮਾਬ ਲਿਚਿੰਗ ਅਤੇ ਗਊ ਰੱਖਿਆ ਦੇ ਨਾਂਅ 'ਤੇ ਦੇਸ਼ ਨੂੰ ਸੰਪਰਦਾਇਕਤਾ ਦੇ ਆਧਾਰ 'ਤੇ ਵੰਡਿਆ ਜਾ ਰਿਹਾ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਭਾਜਪਾ ਦੇਸ਼ ਭਗਤੀ ਨੂੰ ਹੁਕਮ ਦੇ ਇੱਕੇ ਵਾਂਗ ਵਰਤ ਰਹੀ ਹੈ। ਕੋਈ ਵੀ ਵਿਅਕਤੀ ਜਾਂ ਸੰਸਥਾ ਸਰਕਾਰ ਦੇ ਪ੍ਰਤੀ ਥੋੜ੍ਹੀ ਜਿਹੀ ਵੀ ਅਸਹਿਮਤੀ ਜਤਾਉਂਦਾ ਹੈ ਤਾਂ ਉਸ ਨੂੰ ਰਾਸ਼ਟਰ ਵਿਰੋਧੀ ਜਾਂ ਦੇਸ਼ਧ੍ਰੋਹੀ ਕਰਾਰ ਦਿਤਾ ਜਾਂਦਾ ਹੈ। 

ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਭਾਜਪਾ ਦੇਸ਼ਭਗਤੀ ਨੂੰ ਅਪਣਾ ਵੋਟ ਬੈਂਕ ਵਧਾਉਣ ਲਈ ਵਰਤ ਰਹੀ ਹੈ। ਨਾਲ ਹੀ ਹਥਿਆਰਬੰਦ ਬਲਾਂ ਨੂੰ ਅਪਣੀ ਰਣਨੀਤੀ ਵਿਚ ਸ਼ਾਮਲ ਕਰਕੇ ਰਾਸ਼ਟਰ ਨੂੰ ਯੁੱਧ ਵਿਚ ਉਲਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement