ਪੱਛਮੀ ਬੰਗਾਲ ਦੇ ਨਿਵਾਸੀ ਦਿਲ ਖੋਲ੍ਹ ਕੇ ਦੇ ਰਹੇ ਹਨ ਮਮਤਾ ਦੀਦੀ ਨੂੰ ਸਮਰਥਨ
Published : Mar 29, 2021, 7:57 pm IST
Updated : Mar 29, 2021, 7:59 pm IST
SHARE ARTICLE
 West Bengal
West Bengal

- ਕਿਹਾ ਕਿ ਬੰਗਾਲ ਦੀਦੀ ਦੇ ਹੱਥਾਂ ਵਿਚ ਹੀ ਸਰੁੱਖਿਅਤ ਹੈ।

ਕਲਕੱਤਾ , ਪੱਛਮੀ ਬੰਗਾਲ, (ਚਰਨਜੀਤ ਸਿੰਘ ਸੁਰਖਾਬ ) :  ਕਲਕੱਤਾ ਨਿਵਾਸੀਆਂ ਨੇ ਦਿਲ ਖੋਲ੍ਹ ਕਿ ਦੀਦੀ ਦਾ ਸਮਰਥਨ ਕਰਦਿਆਂ ਕਿਹਾ ਕਿ ਬੰਗਾਲ ਦੀ ਧੀ ਹੀ ਬੰਗਾਲ ਦੇ ਲੋਕਾਂ ਦਾ ਧਿਆਨ ਰੱਖ ਸਕਦੀ ਹੈ । ਉਨ੍ਹਾਂ ਕਿਹਾ ਕਿ ਬੰਗਾਲ ਦੀਦੀ ਦੇ ਹੱਥਾਂ ਵਿਚ ਹੀ ਸਰੁੱਖਿਅਤ ਹੈ। ਕਲਕੱਤਾ ਨਿਵਾਸੀਆਂ ਨੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ  ਮਮਤਾ ਦੀਦੀ ਦਾ ਸ਼ਾਸਨ ਕਾਲ ਪਹਿਲਾਂ ਹੀ ਚੰਗਾ ਸੀ ਤੇ ਆਉਣ ਵਾਲੇ ਸਮੇਂ ਵਿੱਚ ਵੀ ਮਮਤਾ ਦੀਦੀ ਹੀ ਪੱਛਮੀ ਬੰਗਾਲ ‘ਤੇ ਰਾਜ ਕਰੇਗੀ।

photophotoਕਲਕੱਤਾ ਸ਼ਹਿਰ ਨਿਵਾਸੀਆਂ ਨੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਪੱਛਮੀ ਬੰਗਾਲ ਦੇ ਲੋਕਾਂ ਨੂੰ ਨਹੀਂ ਸਮਝ ਸਕਦੀ ਕਿਉਂਕਿ ਇਹ ਬਾਹਰੋਂ ਆਏ ਹੋਏ ਲੋਕ ਹਨ । ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੱਛਮੀ ਬੰਗਾਲ ਦੇ ਲੋਕਾਂ ਨੂੰ ਝੂਠ ਬੋਲ ਰਿਹਾ ਹੈ। ਦੇਸ਼ ਦੇ ਲੋਕ ਗਰੀਬੀ ਦੀ ਚੱਕੀ ਵਿਚ ਪਿਸ ਰਹੇ ਹਨ ਕੋਂਦਰ ਸਰਕਾਰ ਇਸ ਨੂੰ ਵਿਕਾਸ ਦੱਸ ਰਹੀ ਹੈ।

photophotoਸ਼ਹਿਰ ਨਿਵਾਸੀਆਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇਸ਼ ਵਿੱਚ ਧਰੁਵੀਕਰਨ ਦੀ ਰਾਜਨੀਤੀ ਕਰ ਰਹੀ ਹੈ, ਇਸ ਲਈ ਬੰਗਾਲ ਦੇ ਲੋਕ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਨੂੰ ਮੂੰਹ ਨਹੀਂ ਲਾਉਣਗੇ । ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ ਦੇ ਲੋਕ ਬੀਜੇਪੀ ਦੀ ਧਰਮ ਵਾਲੀ ਰਾਜਨੀਤੀ ਨੂੰ ਪਸੰਦ ਨਹੀਂ ਕਰਦੇ ।

photophotoਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਆਏ ਹੋਏ ਸੱਤ ਸਾਲ ਹੋ ਗਏ ਪਰ ਦੇਸ਼ ਦੇ ਲੋਕਾਂ ਦਾ  ਕੁਝ ਨਹੀਂ ਸੰਵਾਰ ਸਕੀ । ਉਨ੍ਹਾਂ ਕਿਹਾ ਕਿ ਦੇਸ਼ ਵਿਚ ਮਹਿੰਗਾਈ ਲੱਕ ਤੋੜਵੀਂ ਹੋ ਗਈ ਹੈ , ਕੇਂਦਰ ਸਰਕਾਰ ਦੇ ਲੀਡਰ ਅਜੇ ਦੀ ਮਹਿੰਗਾਈ ਘੱਟ ਹੋਣ ਦੀ ਝੂਠ ਬੋਲ ਰਹੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement