ਕਸ਼ਮੀਰ ਦੇ ਸੋਪੋਰ ‘ਚ ਕੌਂਸਲਰਾਂ ਦੀ ਬੈਠਕ ‘ਤੇ ਅਤਿਵਾਦੀ ਹਮਲਾ
Published : Mar 29, 2021, 3:58 pm IST
Updated : Mar 29, 2021, 3:58 pm IST
SHARE ARTICLE
Indian Army
Indian Army

- ਅੱਤਵਾਦੀ ਹਮਲੇ ਵਿਚ ਗੰਭੀਰ ਰੂਪ ਨਾਲ ਜ਼ਖਮੀ ਹੋਏ ਪੀਐਸਓ ਮੁਸ਼ਤਾਕ ਅਹਿਮਦ ਅਤੇ ਕੌਂਸਲਰ ਰਿਆਜ਼ ਅਹਿਮਦ ਸ਼ਹੀਦ ਹੋ ਗਏ ਹਨ।

ਜੰਮੂ,ਸੋਮਵਾਰ ਨੂੰ ਅੱਤਵਾਦੀਆਂ ਨੇ ਕਸ਼ਮੀਰ ਦੇ ਸੋਪੋਰ ਵਿੱਚ ਕੌਂਸਲਰਾਂ ਦੀ ਬੈਠਕ ‘ਤੇ ਹਮਲਾ ਕੀਤਾ। ਹਮਲੇ ਵਿੱਚ ਦੋ ਕੌਂਸਲਰ ਸਣੇ ਪੀਐਸਓ ਜ਼ਖ਼ਮੀ ਹੋ ਗਏ। ਤਿੰਨ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਿਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਆਖ਼ਰੀ ਖ਼ਬਰ ਤੱਕ ਅੱਤਵਾਦੀ ਹਮਲੇ ਵਿਚ ਗੰਭੀਰ ਰੂਪ ਨਾਲ ਜ਼ਖਮੀ ਹੋਏ ਪੀਐਸਓ ਮੁਸ਼ਤਾਕ ਅਹਿਮਦ ਅਤੇ ਕੌਂਸਲਰ ਰਿਆਜ਼ ਅਹਿਮਦ ਸ਼ਹੀਦ ਹੋ ਗਏ ਹਨ। ਜਦਕਿ ਦੂਜਿਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। 

Indian ArmyIndian Armyਜਾਣਕਾਰੀ ਦੇ ਅਨੁਸਾਰ ਕੌਂਸਲਰ ਦੀ ਬੈਠਕ ਸੋਮਵਾਰ ਦੁਪਹਿਰ ਸੋਪੋਰ ਵਿਖੇ ਲੋਨ ਬਿਲਡਿੰਗ ਵਿੱਚ ਚੱਲ ਰਹੀ ਸੀ। ਇਸ ਦੌਰਾਨ ਅੱਤਵਾਦੀਆਂ ਨੇ ਅਚਾਨਕ ਉਥੇ ਹਮਲਾ ਕਰ ਦਿੱਤਾ। ਇਸ ਹਮਲੇ ਤੋਂ ਬਾਅਦ ਅੱਤਵਾਦੀ ਕੌਂਸਲਰ 'ਤੇ ਫਾਇਰਿੰਗ ਕਰ ਕੇ ਉਥੋਂ ਭੱਜਣ ਵਿਚ ਸਫਲ ਹੋ ਗਏ। ਜਦੋਂਕਿ ਉਥੇ ਮੌਜੂਦ ਪੁਲਿਸ ਦੇ ਇੱਕ ਪੀਐਸਓ ਨੇ ਅੱਤਵਾਦੀਆਂ ਦੀ ਗੋਲੀਬਾਰੀ ‘ਤੇ ਕਰਨ ਦੀ ਕੋਸ਼ਿਸ਼ ਕੀਤੀ ਪਰ ਅੱਤਵਾਦੀਆਂ ਦੀ ਗੋਲੀਬਾਰੀ ਵਿੱਚ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਆਸ ਪਾਸ ਦੇ ਲੋਕ,ਪੁਲਿਸ ਅਤੇ ਸੈਨਾ ਦੇ ਕਰਮਚਾਰੀ ਤੁਰੰਤ ਮੌਕੇ 'ਤੇ ਪਹੁੰਚ ਗਏ ਅਤੇ ਜ਼ਖਮੀਆਂ ਨੂੰ ਐਂਬੂਲਸਾਂ ਰਾਹੀਂ ਹਸਪਤਾਲ ਪਹੁੰਚਾਇਆ ਗਿਆ।

ArmyArmyਘਟਨਾ ਤੋਂ ਤੁਰੰਤ ਬਾਅਦ ਪੁਲਿਸ ਅਤੇ ਸੁਰੱਖਿਆ ਬਲਾਂ ਨੇ ਆਸ ਪਾਸ ਦੇ ਇਲਾਕਿਆਂ ਵਿਚ ਤਲਾਸ਼ੀ ਮੁਹਿੰਮ ਚਲਾਈ ਹੈ। ਹਰ ਵਾਹਨ ਦੀ ਭਾਲ ਕੀਤੀ ਜਾ ਰਹੀ ਹੈ ਇਲਾਕੇ ‘ਚ ਤੈਨਾਤੀ ਵਧਾ ਦਿੱਤੀ ਗਈ ਹੈ। ਰਿਆਜ਼ ਅਹਿਮਦ,ਇੱਕ ਸਲਾਹਕਾਰ ਅਤੇ ਮੁਸ਼ਤਾਕ ਅਹਿਮਦ,ਪੁਲਿਸ ਦੇ ਪੀਐਸਓ,ਇਸ ਅੱਤਵਾਦੀ ਹਮਲੇ ਵਿੱਚ ਸ਼ਹੀਦ ਹੋ ਗਏ ਹਨ। ਗੰਭੀਰ ਰੂਪ ਨਾਲ ਜ਼ਖਮੀ ਕੌਂਸਲਰ ਸ਼ਮਸੁਦੀਨ ਨੂੰ ਸ੍ਰੀਨਗਰ ਦੇ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।

ArmyArmyਕਸ਼ਮੀਰ ਜ਼ੋਨ ਦੇ ਆਈਜੀ ਵਿਜੇ ਕੁਮਾਰ ਦਾ ਕਹਿਣਾ ਹੈ ਕਿ ਸੋਪੋਰ ਵਿੱਚ ਕੌਂਸਲਰਾਂ ਉੱਤੇ ਹੋਏ ਇਸ ਅੱਤਵਾਦੀ ਹਮਲੇ ਵਿੱਚ ਇੱਕ ਜਵਾਨ ਅਤੇ ਪੁਲਿਸ ਦਾ ਇੱਕ ਸਲਾਹਕਾਰ ਮਾਰਿਆ ਗਿਆ ਹੈ,ਜਦੋਂ ਕਿ ਇੱਕ ਹੋਰ ਕੌਂਸਲਰ ਜ਼ਖ਼ਮੀ ਹੋ ਗਿਆ ਹੈ। ਉਸਦਾ ਇਲਾਜ ਜਾਰੀ ਹੈ। ਅੱਤਵਾਦੀਆਂ ਦੀ ਭਾਲ ਲਈ ਤਲਾਸ਼ੀ ਮੁਹਿੰਮ ਚਲਾਈ ਗਈ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement