ਦੇਸ਼ ਦੀ ਸੁਰੱਖਿਆ ਦੇ ਮਾਮਲੇ ਵਿਚ ਸਿੱਖਾਂ ਨੇ ਦਿੱਤੀਆਂ ਸਭ ਤੋਂ ਵੱਧ ਕੁਰਬਾਨੀਆਂ
ਨਵੀਂ ਦਿੱਲੀ- ਅੰਮ੍ਰਿਤਪਾਲ ਮੁੱਦੇ 'ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਅੰਮ੍ਰਿਤਪਾਲ ਮੁੱਦੇ 'ਤੇ ਸਖ਼ਤ ਕਾਰਵਾਈ ਕੀਤੀ ਹੈ। ਅੱਗੇ ਪੰਜਾਬ ਸਰਕਾਰ ਜੋ ਵੀ ਫ਼ੈਸਲਾ ਲਵੇਗੀ ਕੇਂਦਰ ਨਾਲ ਹੈ। ਕਾਨੂੰਨ ਵਿਵਸਥਾ ਨੂੰ ਲੈ ਕੇ ਕੇਂਦਰ ਸਰਕਾਰ ਸਾਰਿਆਂ ਸੂਬਿਆਂ ਦੇ ਨਾਲ ਖੜ੍ਹੀ ਹੈ।
ਉਹਨਾਂ ਕਿਹਾ ਕਿ ਦੇਸ਼ ਦੀ ਸੁਰੱਖਿਆ ਦੇ ਮਾਮਲੇ ਵਿਚ ਜਿੰਨੀਆਂ ਕੁਰਬਾਨੀਆਂ ਸਿੱਖਾਂ ਨੇ ਦਿੱਤੀਆਂ, ਉਨੀਆਂ ਦੇਸ਼ ਦੇ ਕਿਸੇ ਹਿੱਸੇ ਨੇ ਨਹੀਂ ਦਿੱਤੀਆਂ। ਸਾਰੇ ਭਾਰਤੀਆਂ ਨੂੰ ਇਸ 'ਤੇ ਮਾਣ ਹੈ। ਅਮਿਤ ਸ਼ਾਹ ਨੇ ਅੱਗੋ ਬੋਲਦਿਆਂ ਕਿਹਾ ਕਿ ਸਾਡੀ ਲੜਾਈ ਭ੍ਰਿਸ਼ਟਾਚਾਰ ਦੇ ਖਿਲਾਫ ਹੈ। 9 ਸਾਲਾਂ ਵਿੱਚ ਸੀਬੀਆਈ ਤਹਿਤ 5000 ਕੇਸ ਦਰਜ ਕੀਤੇ ਗਏ। ਕਾਂਗਰਸ ਨੇ 500 ਵੀ ਨਹੀਂ ਕੀਤੇ। ਇਸ ਸਮੇਂ ਵਿੱਚ ਈਡੀ ਦੀਆਂ ਕੁਰਕੀਆਂ ਵਿੱਚੋਂ 5 ਫੀਸਦੀ ਤੋਂ ਵੀ ਘੱਟ ਸਿਆਸਤਦਾਨਾਂ ਦੀਆਂ ਹਨ।