ਅਹਿਮਦਨਗਰ 'ਚ ਰਾਕਾਂਪਾ ਦੇ ਦੋ ਵਰਕਰਾਂ ਦਾ ਗੋਲੀ ਮਾਰ ਕੇ ਕਤਲ
Published : Apr 29, 2018, 11:56 am IST
Updated : Apr 29, 2018, 11:56 am IST
SHARE ARTICLE
 NCP's two workers shot dead in Ahmadnagar
NCP's two workers shot dead in Ahmadnagar

ਮਹਾਰਾਸ਼ਟਰ ਦੇ ਅਹਿਮਦਨਗਰ ਜ਼ਿਲ੍ਹੇ ਵਿਚ ਬੀਤੀ ਸ਼ਾਮ ਤਿੰਨ ਅਣਪਛਾਤੇ ਲੋਕਾਂ ਨੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਦੇ ਦੋ ...

ਅਹਿਮਦਨਗਰ : ਮਹਾਰਾਸ਼ਟਰ ਦੇ ਅਹਿਮਦਨਗਰ ਜ਼ਿਲ੍ਹੇ ਵਿਚ ਬੀਤੀ ਸ਼ਾਮ ਤਿੰਨ ਅਣਪਛਾਤੇ ਲੋਕਾਂ ਨੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਦੇ ਦੋ ਵਰਕਰਾਂ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿਤੀ। ਜ਼ਿਲ੍ਹੇ ਵਿਚ ਤਿੰਨ ਹਫ਼ਤੇ ਪਹਿਲਾਂ ਅਜਿਹੀ ਹੀ ਵਾਰਦਾਤ ਵਿਚ ਸ਼ਿਵ ਸੈਨਾ ਦੇ ਦੋ ਸਥਾਨਕ ਨੇਤਾਵਾਂ ਦੀ ਵੀ ਹੱਤਿਆ ਕਰ ਦਿਤੀ ਗਈ ਸੀ। 

 NCP's two workers shot dead in AhmadnagarNCP's two workers shot dead in Ahmadnagar

ਜ਼ਿਲ੍ਹੇ ਦੇ ਪੁਲਿਸ ਮੁਖੀ ਰੰਜਨ ਕੁਮਾਰ ਸ਼ਰਮਾ ਨੇ ਦਸਿਆ ਕਿ ਰਾਕਾਂਪਾ ਵਰਕਰ ਇੱਥੋਂ ਕਰੀਬ 70 ਕਿਲੋਮੀਟਰ ਜਾਮਖੇੜ ਕਸਬੇ ਵਿਚ ਮੁੱਖ ਸੜਕ 'ਤੇ ਖੜ੍ਹੇ ਸਨ ਤਾਂ ਇਕ ਮੋਟਰਸਾਈਕਲ 'ਤੇ ਸਵਾਰ ਤਿੰਨ ਹਮਲਾਵਰ ਉਥੇ ਪਹੁੰਚੇ ਅਤੇ ਸ਼ਾਮ ਕਰੀਬ 6:20 ਵਜੇ ਉਨ੍ਹਾਂ ਨੇ ਕਰੀਬ ਅੱਠ ਗੋਲੀਆਂ ਚਲਾਈਆਂ। ਉਨ੍ਹਾਂ ਕਿਹਾ ਕਿ ਮਾਰੇ ਗਏ ਦੋਹੇ ਵਰਕਰ ਜਾਮਖੇੜ ਦੇ ਰਹਿਣ ਵਾਲੇ ਸਨ।

 NCP's two workers shot dead in AhmadnagarNCP's two workers shot dead in Ahmadnagar

ਉਨ੍ਹਾਂ ਦੀ ਪਛਾਣ ਰਾਕਾਂਪਾ ਦੀ ਯੂਥ ਸ਼ਾਖ਼ਾ ਦੇ ਜ਼ਿਲ੍ਹਾ ਉਪ ਪ੍ਰਧਾਨ ਯੋਗੇਸ਼ ਅੰਬਾਦਾਸ ਰਾਲੇਭਟ (30) ਅਤੇ ਅਹਿਮਦਨਗਰ ਦੀ ਜਾਮਖੇੜ ਇਕਾਈ ਵਿਚ ਪਾਰਟੀ ਕਾਰਜਕਾਰੀ ਕਮੇਟੀ ਦੇ ਮੈਂਬਰ ਅਤੇ ਅਹੁਦੇਦਾਰ ਰਾਕੇਸ਼ ਅਰਜੁਨ ਰਾਲੇਭਟ (23) ਦੇ ਤੌਰ 'ਤੇ ਕੀਤੀ ਗਈ ਹੈ। ਸ਼ਰਮਾ ਨੇ ਕਿਹਾ ਕਿ ਪੁਲਿਸ ਨੇ ਇਸ ਸਬੰਧ ਵਿਚ ਮਾਮਲਾ ਦਰਜ ਕਰ ਲਿਆ ਹੈ ਪਰ ਹੁਣ ਤਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ। 

Location: India, Delhi, Delhi

SHARE ARTICLE

ਏਜੰਸੀ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement