
ਜਿਹੜਾ ਮੋਦੀ ਪ੍ਰਤੀ ਵਫ਼ਾਦਾਰ ਉਹ ਰਾਸ਼ਟਰਵਾਦੀ ਤੇ ਜਿਹੜਾ ਮੋਦੀ ਵਿਰੋਧੀ ਉਹ ਰਾਸ਼ਟਰ ਵਿਰੋਧੀ: ਸਿੱਧੂ
ਰਾਏਬਰੇਲੀ: ਪੰਜਾਬ ਦੇ ਕੈਬਨਿਟ ਮੰਤਰੀ ਤੇ ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਰਾਏਬਰੇਲੀ ਤੋਂ ਕਾਂਗਰਸ ਦੀ ਉਮੀਦਵਾਰ ਸੋਨੀਆ ਗਾਂਧੀ ਦੇ ਹੱਕ ’ਚ ਚੋਣ ਪ੍ਰਚਾਰ ਕਰਨ ਲਈ ਪਹੁੰਚੇ। ਇਸ ਮੌਕੇ ਸਿੱਧੂ ਨੇ ਕਿਹਾ ਕਿ ਜੇਕਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਮੇਠੀ ਤੋਂ ਲੋਕਸਭਾ ਚੋਣ ਹਾਰ ਜਾਂਦੇ ਹਨ ਤਾਂ ਉਹ ਰਾਜਨੀਤੀ ਛੱਡ ਦੇਣਗੇ। ਸਿੱਧੂ ਨੇ ਕਿਹਾ ਕਿ ਲੋਕਾਂ ਨੂੰ ਯੂਪੀਏ ਚੇਅਰਮੈਨ ਸੋਨੀਆ ਗਾਂਧੀ ਤੋਂ ਰਾਸ਼ਟਰਵਾਦ ਸਿੱਖਣਾ ਚਾਹੀਦਾ ਹੈ, ਜੋ ਰਾਏਬਰੇਲੀ ਤੋਂ ਲੋਕਸਭਾ ਮੈਂਬਰ ਹਨ।
Navjot Sidhu
ਸਿੱਧੂ ਨੇ ਭਾਜਪਾ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ਜੋ ਵੀ ਮੋਦੀ ਦੇ ਪ੍ਰਤੀ ਵਫ਼ਾਦਾਰ ਰਹਿੰਦਾ ਹੈ, ਉਸ ਨੂੰ ਰਾਸ਼ਟਰਵਾਦੀ ਮੰਨਿਆ ਜਾਂਦਾ ਹੈ ਤੇ ਜੋ ਲੋਕ ਭਾਜਪਾ ਜਾਂ ਮੋਦੀ ਦਾ ਵਿਰੋਧ ਕਰਦੇ ਹਨ, ਉਨ੍ਹਾਂ ਨੂੰ ਰਾਸ਼ਟਰ ਵਿਰੋਧੀ ਕਰਾਰ ਦਿਤਾ ਜਾਂਦਾ ਹੈ। ਸਿੱਧੂ ਨੇ ਇਹ ਵੀ ਕਿਹਾ ਕਿ ਰਾਫ਼ੇਲ ਸੌਦੇ ਦੇ ਵਿਵਾਦ ਕਰਕੇ ਆਮ ਚੋਣਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਾਰ ਹੋਵੇਗੀ।
Sonia Gandhi
ਸਿੱਧੂ ਨੇ ਕਿਹਾ ਕਿ ਪਿਛਲੇ 70 ਸਾਲਾਂ ਦੌਰਾਨ ਸਭ ਤੋਂ ਜ਼ਿਆਦਾ ਸਮਾਂ ਕਾਂਗਰਸ ਦਾ ਹੀ ਸ਼ਾਸਨ ਰਿਹਾ ਸੀ ਤੇ ਉਸ ਸਮੇਂ ਦੌਰਾਨ ਦੇਸ਼ ਨੇ ਸੂਈ ਤੋਂ ਲੈ ਕੇ ਜਹਾਜ਼ ਤੱਕ ਸਭ ਕੁਝ ਬਣਾਇਆ ਤੇ ਦੇਸ਼ ਨੂੰ ਦੂਜੇ ਮੁਲਕਾਂ ਦੀ ਤਰ੍ਹਾਂ ਵਿਕਾਸ ਵੱਲ ਤੋਰਿਆ। ਇਸ ਦੌਰਾਨ ਸਿੱਧੂ ਨੇ ਰਾਜੀਵ ਗਾਂਧੀ ਦੇ ਕਤਲ ਤੋਂ ਬਾਅਦ ਕਾਂਗਰਸ ਦੀ ਅਗਵਾਈ ਕਰਨ ਲਈ ਸੋਨੀਆ ਗਾਂਧੀ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਅਗਵਾਈ ਦੇ ਕਾਰਨ ਹੀ ਕਾਂਗਰਸ ਕੇਂਦਰ ਵਿਚ 10 ਸਾਲ (2004-2014) ਤੱਕ ਸੱਤਾ ਬਰਕਰਾਰ ਰੱਖ ਸਕੀ।
Navjot Singh Sidhu
ਇਸ ਦੌਰਾਨ ਸਿੱਧੂ ਨੇ ਲੋਕਾਂ ਦੀ ਭੀੜ ਨੂੰ ਸੰਬੋਧਨ ਕਰਦੇ ਹੋਏ ਕ੍ਰਿਕੇਟ ਦੀ ਭਾਸ਼ਾ ਵਿਚ ਕਿਹਾ ਕਿ ਜੇਕਰ ਸੋਨੀਆ ਗਾਂਧੀ ਦੀ ਜਿੱਤ 2 ਲੱਖ ਦੇ ਅੰਤਰ ਨਾਲ ਹੁੰਦੀ ਹੈ ਤਾਂ ਇਹ ਦੁਕੀ ਦਾ ਸ਼ਾਟ ਹੋਵੇਗਾ, ਜੇਕਰ 4 ਲੱਖ ਦੇ ਅੰਤਰ ਨਾਲ ਹੁੰਦੀ ਹੈ ਤਾਂ ਇਹ ਚੌਕਾ ਹੋਵੇਗਾ ਤੇ ਜੇਕਰ 5 ਲੱਖ ਤੋਂ ਜ਼ਿਆਦਾ ਮਾਰਜਨ ਨਾਲ ਜਿੱਤ ਹੁੰਦੀ ਹੈ ਤਾਂ ਇਹ ਛੱਕਾ ਹੋਵੇਗਾ ਤੇ ਰਾਏਬਰੇਲੀ ਦੀ ਜਨਤਾ ਨੇ ਇਹ ਸ਼ਾਟ ਜ਼ਰੂਰ ਖੇਡਣਾ ਹੈ।