
ਕਾਂਗਰਸ ਨੇ ਲੌਕਡਾਊਨ ਦੇ ਕਰਕੇ ਦੂਸਰੇ ਰਾਜਾਂ ਵਿਚ ਫਸੇ ਮਜ਼ਦੂਰਾਂ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਗ੍ਰਹਿ ਰਾਜ ਵਿਚ ਭੇਜਣ ਦੇ ਕੇਂਦਰ ਦੇ ਫੈਸਲੇ ਦਾ ਸੁਆਗਤ ਕੀਤਾ ਹੈ।
ਨਵੀਂ ਦਿੱਲੀ : ਕਾਂਗਰਸ ਨੇ ਲੌਕਡਾਊਨ ਦੇ ਕਰਕੇ ਦੂਸਰੇ ਰਾਜਾਂ ਵਿਚ ਫਸੇ ਮਜ਼ਦੂਰਾਂ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਗ੍ਰਹਿ ਰਾਜ ਵਿਚ ਭੇਜਣ ਦੇ ਕੇਂਦਰ ਦੇ ਫੈਸਲੇ ਦਾ ਸੁਆਗਤ ਕੀਤਾ ਹੈ। ਇਸ ਤੇ ਕਾਂਗਰਸ ਦੇ ਕਹਿਣਾ ਹੈ ਕਿ ਉਹ 15 ਅਪ੍ਰੈਲ ਤੋਂ ਹੀ ਇਸ ਤਰ੍ਹਾਂ ਦੀ ਮੰਗ ਕਰ ਰਹੇ ਸਨ। ਦੱਸ ਦੱਈਏ ਕਿ ਲੋਕ ਸਭਾ ਵਿਚ ਕਾਂਗਰਸ ਦੇ ਨੇਤਾ ਅਧੀਰ ਰੰਜਨ ਚੋਧਰੀ ਨੇ ਕਿਹਾ ਕਿ ਹੁਣ ਰਾਜਾਂ ਨੂੰ ਚਾਹੀਦਾ ਹੈ ਕਿ ਉਹ ਤਰੰਤ ਕਾਰਵਾਈ ਕਰਦੇ ਹੋਏ ਬਿਨਾ ਭੋਜਨ, ਪਾਣੀ ਦੇ ਫਸੇ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਪਹੁੰਚਾਉਂਣ। ਉਧਰ ਕਾਂਗਰਸੀ ਨੇਤੀ ਪੀ ਚਿਤੰਬਰਮ ਨੇ ਕਿਹਾ ਕਿ ਇਸ ਬੜੀ ਸੰਖਿਆ ਮਜ਼ਦੂਰਾਂ ਨੂੰ ਇਲਾਣ ਦੇ ਲਈ ਸਰਕਾਰ ਨੂੰ ਪੁਆਂਇੰਟ – ਟੂ – ਪੁਆਂਇੰਟ ਸਨੀਟਾਈਜ਼ਰ ਟ੍ਰੇਨਾ ਚਲਾਉਂਣ ਦੀ ਲੋੜ ਹੈ।
Labour
ਦੱਸ ਦੇਈਏ ਕਿ ਲੌਕਡਾਊਨ ਦੇ ਕਾਰਨ ਗ੍ਰਹਿ ਮੰਤਰਾਲੇ ਨੇ ਦੇਸ਼ ਦੇ ਵੱਖ-ਵੱਖ ਥਾਵਾਂ 'ਤੇ ਫਸੇ ਪ੍ਰਵਾਸੀ ਮਜ਼ਦੂਰਾਂ, ਸੈਲਾਨੀਆਂ ਅਤੇ ਵਿਦਿਆਰਥੀਆਂ ਨੂੰ ਆਪਣੇ ਗ੍ਰਹਿ ਰਾਜਾਂ ਵਿਚ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ। ਗ੍ਰਹਿ ਮੰਤਰਾਲੇ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਵਿਚ ਕਿਹਾ ਗਿਆ ਹੈ ਕਿ ਸਾਰੇ ਰਾਜ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਆਪਣੇ ਘਰੇਲੂ ਰਾਜਾਂ ਵਿਚ ਫਸੇ ਲੋਕਾਂ ਨੂੰ ਭੇਜਣ ਅਤੇ ਆਪਣੇ ਨਾਗਰਿਕਾਂ ਨੂੰ ਹੋਰ ਕਿਤੇ ਤੋਂ ਲਿਆਉਣ ਲਈ ਇਕ ਪ੍ਰੋਟੋਕੋਲ ਤਿਆਰ ਕਰਨਾ ਚਾਹੀਦਾ ਹੈ।
Congress
ਗ੍ਰਹਿ ਮੰਤਰਾਲੇ ਦੇ ਅਨੁਸਾਰ ਕਾਮਿਆਂ ਨੂੰ ਬੱਸਾਂ ਰਾਹੀਂ ਵਾਪਸ ਭੇਜਿਆ ਜਾਵੇਗਾ। ਕਾਂਗਰਸ ਦੇ ਸੰਸਦ ਮੈਂਬਰ ਅਧੀਰ ਰੰਜਨ ਚੌਧਰੀ ਨੇ ਕਿਹਾ ਹੈ ਕਿ ਲੱਖਾਂ ਪ੍ਰਵਾਸੀ ਮਜ਼ਦੂਰ, ਵਿਦਿਆਰਥੀ ਵੱਖ-ਵੱਖ ਥਾਵਾਂ ਤੇ ਫਸੇ ਹੋਏ ਹਨ ਅਤੇ ਹਰ ਰੋਜ਼ ਫੋਨ ਕਰ ਰਹੇ ਹਨ। ਕਾਂਗਰਸੀ ਆਗੂ ਨੇ ਕਿਹਾ ਕਿ ਉਨ੍ਹਾਂ ਨੇ ਇਨ੍ਹਾਂ ਕਾਮਿਆਂ ਨੂੰ ਵਾਪਸ ਭੇਜਣ ਲਈ ਪ੍ਰਧਾਨ ਮੰਤਰੀ ਨਾਲ ਸੰਪਰਕ ਕੀਤਾ ਅਤੇ ਹੁਣ ਗ੍ਰਹਿ ਮੰਤਰਾਲੇ ਦਾ ਆਦੇਸ਼ ਆ ਗਿਆ ਹੈ। ਹੁਣ ਰਾਜਾਂ ਨੂੰ ਇਨ੍ਹਾਂ ਲੋਕਾਂ ਨੂੰ ਤੁਰੰਤ ਵਾਪਸ ਲਿਆਉਣਾ ਚਾਹੀਦਾ ਹੈ।
Labours
ਉਧਰ ਇਸ ਬਾਰੇ ਟਿਪਣੀ ਕਰਦਿਆਂ ਕਾਂਗਰਸ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੇ ਕਿਹਾ ਕਿ ਅਸੀਂ ਇਕ ਰਾਜ ਤੋਂ ਦੂਜੇ ਰਾਜ ਵਿਚ ਵਿਚ ਮਜ਼ਦੂਰਾਂ ਅਤੇ ਵਿਦਿਆਰਥੀਆਂ ਨੂੰ ਲਿਜਾਣ ਅਤੇ ਲਿਆਉਂਣ ਦੀ ਆਗਿਆ ਦੇ ਸਰਕਾਰ ਦੇ ਫੈਸਲੇ ਦਾ ਸਵਾਗਤ ਕਰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਅਤੇ ਮਜ਼ਦੂਰਾਂ ਨੂੰ ਬੱਸਾਂ ਰਾਹੀ ਨਹੀਂ ਸਗੋਂ ਸਾਨੀਟਾਈਜ਼ਰ ਟ੍ਰੇਨਾ ਦੇ ਜ਼ਰੀਏ ਲਿਆਉਂਣਾ ਚਾਹੀਦਾ ਹੈ।
P chidambaram coronavirus lockdown
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।