
ਪ੍ਰਦੂਸ਼ਣ ਘੱਟ ਹੋਣ ਦੇ ਕਾਰਨ ਹੀ ਹੁਣ ਉਤਰ ਪ੍ਰਦੇਸ਼ ਦੇ ਸਹਾਰਨਪੁਰ ਵਿਚੋਂ ਹਿਮਾਲਿਆ ਦੀਆਂ ਬਰਫੀਲੀਆਂ ਪਹਾੜੀਆਂ ਦਿਖਣ ਲੱਗੀਆਂ ਹਨ।
ਦੇਸ਼ ਵਿਚ ਕਰੋਨਾ ਵਾਇਰਸ ਦੇ ਪ੍ਰਭਾਵ ਨੂੰ ਰੋਕਣ ਦੇ ਲਈ ਲੌਕਡਾਊਨ ਲਗਾਇਆ ਗਿਆ ਹੈ। ਜਿਸ ਤੋਂ ਬਾਅਦ ਸਾਰੇ ਪਾਸੇ ਕੰਮਕਾਰ ਅਤੇ ਅਵਾਜਾਈ ਬੰਦ ਪਈ ਹੈ ਅਤੇ ਲੋਕ ਆਪਣੇ ਘਰਾਂ ਵਿਚ ਬੈਠੇ ਹਨ। ਅਜਿਹੇ ਸਮੇਂ ਵਿਚ ਹੁਣ ਪੂਰੀ ਦੁਨੀਆਂ ਵਿਚ ਪ੍ਰਦੂਸ਼ਣ ਦਾ ਸਤਰ ਵੀ ਘੱਟ ਰਿਹਾ ਹੈ। ਪ੍ਰਦੂਸ਼ਣ ਘੱਟ ਹੋਣ ਦੇ ਕਾਰਨ ਹੀ ਹੁਣ ਉਤਰ ਪ੍ਰਦੇਸ਼ ਦੇ ਸਹਾਰਨਪੁਰ ਵਿਚੋਂ ਹਿਮਾਲਿਆ ਦੀਆਂ ਬਰਫੀਲੀਆਂ ਪਹਾੜੀਆਂ ਦਿਖਣ ਲੱਗੀਆਂ ਹਨ। ਸਹਾਰਨਪੁਰ ਵਿਚੋਂ ਹਮਾਲਿਆ ਦੀ ਧੌਲਾਧਰ ਰੇਂਜ ਸਹਾਰਨਪੁਰ ਤੋਂ ਦਿਖਾਈ ਦੇਣ ਲੱਗੀ ਹੈ।
photo
ਆਈਐਫਐਸ ਅਧਿਕਾਰੀ ਪ੍ਰਵੀਨ ਕਾਸਵਾਨ ਅਤੇ ਰਮੇਸ਼ ਪਾਂਡੇ ਨੇ ਟਵਿੱਟਰ ਰਾਹੀਂ ਇਸ ਦੀ ਪੁਸ਼ਟੀ ਕੀਤੀ ਹੈ। ਇਨ੍ਹਾਂ ਦੋਵਾਂ ਅਧਿਕਾਰੀਆਂ ਨੇ ਟਵਿੱਟਰ 'ਤੇ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ, ਜਿਸ ਵਿਚ ਸਾਫ ਤੌਰ' ਤੇ ਹਿਮਾਲਿਆ ਦੀਆਂ ਚੋਟੀਆਂ ਦਿਖਾਈ ਦੇ ਰਹੀਆਂ ਹਨ। ਦੱਸ ਦੱਈਏ ਕਿ ਹੁਣ ਇਨ੍ਹਾਂ ਤਸਵੀਰਾਂ ਨੇ ਸੋਸ਼ਲ ਮੀਡੀਆ 'ਤੇ ਸੁਰਖੀਆਂ ਬਟੋਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਲੋਕ ਇਨ੍ਹਾਂ ਤਸਵੀਰਾਂ ਨੂੰ ਖੂਬ ਸ਼ੇਅਰ ਕਰ ਰਹੇ ਹਨ।
file
ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦਿਆਂ ਰਮੇਸ਼ ਪਾਂਡੇ ਨੇ ਕੈਪਸ਼ਨ ਵਿਚ ਲਿਖਿਆ ਹੈ ਕਿ ਹਿਮਾਲਿਆ ਦੀਆਂ ਬਰਫ ਨਾਲ ਢੱਕੀਆਂ ਚੋਟੀਆਂ ਹੁਣ ਸਹਾਰਨਪੁਰ ਤੋਂ ਦਿਖਾਈ ਦੇ ਰਹੀਆਂ ਹਨ। ਇਸ ਲੌਕਡਾਊਨ ਨੇ ਹੁਣ ਹਵਾ ਦੀ ਗੁਣਵੱਤਾ ਨੂੰ ਪਹਿਲਾਂ ਨਾਲੋਂ ਬਿਹਤਰ ਬਣਾਇਆ ਹੈ। ਦੂਜੇ ਪਾਸੇ, ਆਈਐਫਐਸ ਅਧਿਕਾਰੀ ਪ੍ਰਵੀਨ ਨੇ ਆਪਣੇ ਟਵੀਟ ਵਿੱਚ ਲਿਖਿਆ ਕਿ ਅਜਿਹ ਬਹੁਤ ਮੁਸ਼ਕਿਲ ਹੀ ਦੇਖਣ ਨੂੰ ਮਿਲਦਾ ਹੈ ਕਿ ਜਦੋਂ ਤੁਹਾਨੂੰ ਸਹਾਰਨਪੁਰ ਤੋਂ ਇਹ ਬਰਫੀਲੀਆਂ ਪਹਾੜੀਆਂ ਦਿਖਣ।
photo
ਜ਼ਿਕਰਯੋਗ ਹੈ ਕਿ ਹਿਮਾਲਿਆ ਤੋਂ ਲੈ ਕੇ ਸਹਾਰਨਪੁਰ ਦੇ ਵਿਚਲੀ ਦੂਰੀ 150 ਤੋਂ ਲੈ ਕੇ 200 ਕਿਲੋਮੀਟਰ ਦੀ ਹੈ। ਉਧਰ ਇਨ੍ਹਾਂ ਵਾਇਰਲ ਹੋ ਰਹੀਆਂ ਤਸਵੀਰਾਂ ਦੇ ਬਾਰੇ ਕਿਹਾ ਜਾ ਰਿਹਾ ਹੈ ਕਿ ਐਤਵਾਰ ਨੂੰ ਹੋਈ ਬਾਰਿਸ਼ ਤੋਂ ਬਾਅਦ ਇਹ ਲੋਕਾਂ ਨੂੰ ਨਜ਼ਰ ਆਉਂਣ ਲੱਗੇ ਹਨ। ਜਿਸ ਨੂੰ ਕਈ ਲੋਕ ਦੇਖ ਹੈਰਾਨ ਰਹਿ ਗਏ। ਇਸ ਤੋਂ ਇਲਾਵਾ ਲੌਕਡਾਊਨ ਦੇ ਕਾਰਨ ਗੰਗਾ ਵਰਗੀ ਨਦੀ ਦਾ ਪਾਣੀ ਵੀ ਹੁਣ ਸਾਫ ਹੋ ਗਿਆ ਹੈ।
Ganga
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।