ITBP ਦੇ ਜਵਾਨ ਨੇ ਕਰੋਨਾ ਤੇ ਗਾਇਆ ਗੀਤ, ਲੋਕਾਂ ਕਰ ਰਹੇ ਨੇ ਖੂਬ ਪਸੰਦ
Published : Apr 29, 2020, 7:24 pm IST
Updated : Apr 29, 2020, 7:24 pm IST
SHARE ARTICLE
ITBP
ITBP

। ਇਸ ਗੀਤ ਨੂੰ ਗੀਤ ਦੇ ਨਿਰਮਾਤਾ ਮਨੋਜ਼ ਮੁੰਤਾਸ਼ਿਰ ਨੇ ਲਿਖਿਆ ਹੈ ਅਤੇ ਜਿਸ ਤੋਂ ਬਾਅਦ ਆਈ.ਟੀ.ਬੀ.ਪੀ ਦੇ ਵੱਲੋਂ ਇਸ ਨੂੰ ਕੰਪੋਜ਼ ਕੀਤਾ ਗਿਆ ਹੈ।

ਭਾਰਤ-ਤਿਬਤ ਸੀਮਾ ਪੁਲਿਸ (ITBP) ਦੇ ਇਕ ਜਵਾਨ ਹੱਡ ਕਾਂਸਟੇਬਲ ਅਰਜੁਨ ਖਰਿਆਲ ਨੇ ਅਕਸ਼ੈ ਕੁਮਾਰ ਦੀ ਫਿਲਮ ਕੇਸਰੀ ਦੇ ਗੀਤ ‘ਤੇਰੀ ਮਿੱਟੀ’ ਦਾ ਇਕ ਵੱਖਰਾ ਰੂਪ ਪੇਸ਼ ਕਰਦਿਆਂ ਇਸ ਨੂੰ ਦੇਸ਼ ਦੇ ਜਵਾਨਾਂ ਨੂੰ ਸਮਰਪਿਤ ਕੀਤਾ ਹੈ।  ਇਸ ਗੀਤ ਵਿਚ ਅਰਜੁਨ ਨੇ ITBP ਦੀ ਕਰੋਨਾ ਨਾਲ ਚਲ ਰਹੀ ਲੜਾਈ ਨੂੰ ਸ਼ਬਦਾਂ ਵਿਚ ਬਿਆਨ ਕੀਤਾ ਹੈ। ਇਹ ਗੀਤ ਉਨ੍ਹਾਂ ਸਾਰੇ ਪੁਲਿਸ ਕਰਮੀਆਂ, ਸਿਹਤ ਕਰਮੀਆਂ ਅਤੇ ਸੁਰੱਖਿਆ ਬਲਾਂ ਨੂੰ ਸਮਰਪਿਤ ਕੀਤਾ ਹੈ ਜਿਹੜੇ ਕਿ ਦਿਨ ਰਾਤ ਕਰੋਨਾ ਨਾਲ ਚੱਲ ਰਹੀ ਲੜਾਈ ਵਿਚ ਲੱਗੇ ਹੋਏ ਹਨ।

ITBP ArmyITBP Army

ਦੱਸ ਦੱਈਏ ਕਿ ITBP ਨੇ ਕਰੋਨਾ ਦੇ ਦੇਸ਼ ਵਿਚ ਪੈਰ ਪਸਾਰਨ ਤੋਂ ਪਹਿਲਾਂ ਹੀ ਨਵੀਂ ਦਿੱਲੀ ਛਾਉਂਣੀ ਵਿਚ ਹਜ਼ਾਰ ਬੈਂਡ ਵਾਲਾ ਕੁਆਰੰਟੀਨ ਸੈਂਟਰ ਤਿਆਰ ਕਰ ਦਿੱਤਾ ਸੀ। ਇਸ ਵਿਚ 1200 ਲੋਕਾਂ  ਨੂੰ ਅਲੱਗ-ਅਲੱਗ ਦਲਾਂ ਵਿਚੋਂ ਇਥੇ ਕੁਆਰੰਟੀਨ ਕਰਕੇ ਰੱਖਿਆ ਗਿਆ ਸੀ । ਕੁਆਰੰਟੀਨ ਕੀਤੇ ਗਏ ਲੋਕਾਂ ਵਿਚ ਵਿਚ 7 ਮਿਤਰ ਦੇਸ਼ਾਂ ਦੇ 42 ਨਾਗਰਿਕ ਵੀ ਸ਼ਾਮਿਲ ਸਨ। ਇਨ੍ਹਾਂ ਵਿੱਚੋਂ ਬਹੁਤੇ ਲੋਕ ਵੁਹਾਨ, ਚੀਨ ਅਤੇ ਮਿਲਾਨ ਅਤੇ ਰੋਮ, ਇਟਲੀ ਤੋਂ ਲਿਆਂਦੇ ਗਏ ਸਨ।

Police UniversityPolice 

ਦੱਸ ਦੱਈਏ ਕਿ ਆਈ.ਟੀ.ਬੀ.ਪੀ ਨੇ ਆਪਣੇ ਸਰੋਤਾਂ ਤੋਂ ਨਾ ਸਿਰਫ ਪੀਪੀਈ ਕਿੱਟਾਂ ਅਤੇ ਮਾਸਕ ਤਿਆਰ ਕੀਤੇ ਹਨ, ਬਲਕਿ ਬਹੁਤ ਸਾਰੀਆਂ ਸੰਸਥਾਵਾਂ ਨੂੰ ਮੁਫਤ ਵੰਡੀਆਂ ਹਨ। ਆਈ.ਟੀ.ਬੀ.ਪੀ ਨੇ ਦੇਸ਼ ਦੇ ਦੂਰ ਦੁਰਾਡੇ ਇਲਾਕਿਆਂ ਵਿੱਚ ਲੌਕਡਾਊਨ ਦੀਆਂ ਸਥਿਤੀਆਂ ਵਿੱਚ ਲੋਜਿਸਟਿਕਸ ਨੂੰ ਜਾਰੀ ਰੱਖਣ ਅਤੇ ਜ਼ਰੂਰੀ ਵਸਤਾਂ ਦੀ ਸਪਲਾਈ ਵਿੱਚ ਸਹਾਇਤਾ ਕੀਤੀ ਹੈ। ਨਾਲ ਹੀ, ਭੋਜਨ ਅਤੇ ਹੋਰ ਸਮਾਨ ਵੀ ਹਜ਼ਾਰਾਂ ਲੋਕਾਂ ਨੂੰ ਉਪਲਬਧ ਕਰਾਇਆ ਗਿਆ ਹੈ।

Itbp first paramilitary force to launch jeevan saathi portalItbp 

ਜ਼ਿਕਰਯੋਗ ਹੈ ਕਿ ਇਹ ਗਾਣਾ ਭਾਵਨਾਤਮਕ, ਰਾਸ਼ਟਰੀ ਪਿਆਰ ਅਤੇ ਆਤਮ ਵਿਸ਼ਵਸ਼ ਦੀ ਝਲਕ ਦਿੰਦਾ ਹੈ। ਜੋ ਕਿ ਆਈ.ਟੀ.ਬੀ.ਪੀ ਦੇ ਸਮੇਤ ਕੇਂਦਰੀ ਬਲਾਂ ਦੀ ਭਾਵਨਾ ਅਤੇ ਰਾਸ਼ਟਰੀ ਸੰਕਟ ਸਮੇਂ ਉਨ੍ਹਾਂ ਦੀ ਹਿੰਮਤ ਅਤੇ ਕੁਰਬਾਨੀ ਨੂੰ ਯਾਦ ਕਰਵਾਉਂਦਾ ਹੈ। ਇਸ ਗੀਤ ਨੂੰ ਗੀਤ ਦੇ ਨਿਰਮਾਤਾ ਮਨੋਜ਼ ਮੁੰਤਾਸ਼ਿਰ ਨੇ ਲਿਖਿਆ ਹੈ ਅਤੇ ਜਿਸ ਤੋਂ ਬਾਅਦ ਆਈ.ਟੀ.ਬੀ.ਪੀ ਦੇ ਵੱਲੋਂ ਇਸ ਨੂੰ ਕੰਪੋਜ਼ ਕੀਤਾ ਗਿਆ ਹੈ।

Coronavirus dr uma madhusudan an indian origin doctor treating multipleCoronavirus

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM
Advertisement