
ਜੰਮੂ ਰਾਸ਼ਟਰੀ ਰਾਜ ਮਾਰਗ ਉਤੇ ਸੋਮਵਾਰ ਦੀ ਸਵੇਰੇ ਭਾਰਤ ਤਿੱਬਤ ਸੀਮਾ ਪੁਲਿਸ ਬਲ......
ਸ਼੍ਰੀਨਗਰ (ਭਾਸ਼ਾ): ਜੰਮੂ ਰਾਸ਼ਟਰੀ ਰਾਜ ਮਾਰਗ ਉਤੇ ਸੋਮਵਾਰ ਦੀ ਸਵੇਰੇ ਭਾਰਤ ਤਿੱਬਤ ਸੀਮਾ ਪੁਲਿਸ ਬਲ (ਆਈਟੀਬੀਪੀ) ਦੀ ਇਕ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਦੌਰਾਨ ਇਕ ਜਵਾਨ ਦੀ ਮੌਤ ਹੋ ਗਈ ਜਦੋਂ ਕਿ 34 ਜਖ਼ਮੀ ਹੋ ਗਏ। ਇਹ ਘਟਨਾ ਸ਼੍ਰੀਨਗਰ ਜੰਮੂ ਰਾਸ਼ਟਰੀ ਰਾਜ ਮਾਰਗ ਉਤੇ ਖੂਨੀ ਨਾਲੇ ਉਤੇ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਚੋਣ ਡਿਊਟੀ ਖ਼ਤਮ ਹੋਣ ਤੋਂ ਬਾਅਦ ਸੁਰੱਖਿਆ ਬਲ ਦੇ ਜਵਾਨ ਕਸ਼ਮੀਰ ਦੇ ਬਡਗਾਮ ਤੋਂ ਵਾਪਸ ਮੁੜ ਰਹੇ ਸਨ।
Accident
ਘਟਨਾ ਸਥਾਨ ਉਤੇ ਬਚਾਅ ਕਾਰਜ ਜਾਰੀ ਹੈ। ਘਟਨਾ ਸਥਾਨ ਤੋਂ ਜੋ ਤਸਵੀਰਾਂ ਸਾਹਮਣੇ ਆਈਆਂ ਹਨ ਉਹ ਭਿਆਨਕ ਹਨ। ਪਰ ਹਲਾਤ ਨੂੰ ਦੇਖਦੇ ਇਸ ਵਿਚ ਕਈ ਜਵਾਨਾਂ ਦੇ ਮਰੇ ਜਾਣ ਦਾ ਸੰਦੇਹ ਜਤਾਇਆ ਜਾ ਰਿਹਾ ਹੈ। ਜਖ਼ਮੀ ਜਵਾਨਾਂ ਨੂੰ ਨੇੜੇ ਦੇ ਹਸਪਤਾਲ ਪਹੁੰਚਾਇਆ ਗਿਆ ਹੈ, ਜਿਥੇ ਉਨ੍ਹਾਂ ਦਾ ਇਲਾਜ਼ ਚੱਲ ਰਿਹਾ ਹੈ। ਪੁਲਿਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਬੱਸ ਜੰਮੂ ਜਾ ਰਹੇ ਕਾਫ਼ਲੇ ਦਾ ਹਿੱਸਾ ਸੀ ਜੋ ਸਵੇਰੇ ਲਗ-ਭਗ 8 ਵਜੇ ਦੇ ਕਰੀਬ ਰਾਮਬਨ ਜਿਲ੍ਹੇ ਵਿਚ ਖੂਨੀ ਨਾਲੇ ਦੇ ਕੋਲ ਸੜਕ ਤੋਂ ਤਿਸਲਕੇ ਇਕ ਖੱਡੇ ਵਿਚ ਡਿੱਗ ਗਈ।
ਅਧਿਕਾਰੀ ਨੇ ਦੱਸਿਆ ਕਿ ਦਰੱਖਤਾਂ ਨੇ ਬੱਸ ਨੂੰ ਖੱਡੇ ਵਿਚ ਹੋਰ ਹੇਠਾਂ ਡਿੱਗਣ ਤੋਂ ਰੋਕ ਲਿਆ। ਇਸ ਵਿਚ ਲਗ-ਭਗ 35 ਲੋਕ ਸਵਾਰ ਸਨ। ਰਾਹਤ ਅਤੇ ਬਚਾਵ ਕਰਮਚਾਰੀਆਂ ਦੀ ਇਕ ਟੀਮ ਘਟਨਾ ਸਥਾਨ ਉਤੇ ਮੌਜੂਦ ਹੈ। ਇਸ ਟੀਮ ਵਿਚ ਫੌਜ, ਪੁਲਿਸ ਅਤੇ ਸਥਾਨਕ ਲੋਕ ਸ਼ਾਮਲ ਹਨ। ਅਧਿਕਾਰੀ ਨੇ ਦੱਸਿਆ ਕਿ ਜਖ਼ਮੀ 34 ਲੋਕਾਂ ਨੂੰ ਬੱਸ ਦੇ ਮਲਬੇ ਤੋਂ ਕੱਢ ਕੇ ਰਾਮਬਨ ਸਥਿਤ ਜਿਲ੍ਹੇ ਹਸਪਤਾਲ ਭੇਜਿਆ ਗਿਆ ਹੈ।