
ਦੁਨੀਆਂ ਵਿਚ ਕਰੋਨਾ ਵਾਇਰਸ ਦੇ ਕਾਰਨ ਸਭ ਤੋਂ ਪ੍ਰਭਾਵਿਤ ਹੋਏ ਅਮਰੀਕਾ ਨੂੰ ਇਸ ਸੰਕਟ ਵਿਚ ਹਾਈਡ੍ਰੋਕਸਾਈਕਲੋਰੋਕਿਨ ਦਵਾਈ ਦੀ ਲੋੜ ਸੀ
ਨਵੀਂ ਦਿੱਲੀ : ਦੁਨੀਆਂ ਵਿਚ ਕਰੋਨਾ ਵਾਇਰਸ ਦੇ ਕਾਰਨ ਸਭ ਤੋਂ ਪ੍ਰਭਾਵਿਤ ਹੋਏ ਅਮਰੀਕਾ ਨੂੰ ਇਸ ਸੰਕਟ ਵਿਚ ਹਾਈਡ੍ਰੋਕਸਾਈਕਲੋਰੋਕਿਨ ਦਵਾਈ ਦੀ ਲੋੜ ਸੀ । ਜਿਸ ਲਈ ਭਾਰਤ ਦੇ ਅੱਗੇ ਆ ਕੇ ਅਮਰੀਕਾ ਦੀ ਮਦਦ ਕੀਤੀ ਹੈ। ਜਿਸ ਤੋਂ ਕੁਝ ਦਿਨ ਬਾਅਦ ਅਮਰੀਕਾ ਦੇ ਵਾਈਟ ਹਾਊਸ ਨੇ ਸੋਸ਼ਲ ਮੀਡੀਆ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਭਾਰਤ ਦੇ ਕੁਲ 6 ਟਵੀਟਰ ਹੈਂਡਲਾਂ ਨੂੰ ਫੋਲੋ ਕਰਨਾ ਸ਼ੁਰੂ ਕੀਤਾ ਸੀ ਪਰ ਹੁਣ ਕੁਝ ਦਿਨਾਂ ਤੋਂ ਅਮਰੀਕਾ ਦੇ ਵਾਈਟ ਹਾਊਸ ਨੇ ਇਨ੍ਹਾਂ ਟਵੀਟਰ ਹੈਂਡਲਾਂ ਨੂੰ ਫਿਰ ਤੋਂ ਅਨਫੋਲੋ ਕਰ ਦਿੱਤਾ ਹੈ।
White House, America
ਦੱਸ ਦੱਈਏ ਕਿ ਭਾਰਤ ਨੇ ਜਦੋਂ ਹਾਈਡ੍ਰੋਕਸਾਈਕਲੋਰੋਕਿਨ ਦਵਾਈ ਦੇਣ ਦਾ ਫੈਸਲਾ ਲਿਆ ਸੀ ਤਾਂ 10 ਅਪ੍ਰੈਲ ਤੋਂ ਬਾਅਦ ਵਾਈਟ ਹਾਊਸ ਨੇ ਟਵਿੱਟਰ ਹੈਂਡਲ ਤੇ ਭਾਰਤ ਦੇ ਟਵੀਟਰ ਹੈਂਡਲਾਂ ਨੂੰ ਫੋਲੋ ਕਰਨਾ ਸ਼ੁਰੂ ਕੀਤਾ ਸੀ। ਇਨ੍ਹਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪ੍ਰਧਾਨ ਮੰਤਰੀ ਆਫਿਸ, ਰਾਸ਼ਟਰਪਤੀ ਭਵਨ, ਅਮਰੀਕਾ ਵਿਚ ਭਾਰਤੀ ਦੂਤਾਵਾਸ ਅਤੇ ਭਾਰਤ ਵਿਚ ਅਮਰੀਕੀ ਦੂਸਤਾਵ ਨੂੰ ਫੋਲੋ ਕੀਤਾ ਸੀ। ਇਸ ਦੇ ਨਾਲ ਹੀ ਭਾਰਤ ਵਿਚ ਅਮਰੀਕੀ ਰਾਜਦੂਤ ਕੇਨ ਜਸਟਰ ਨੂੰ ਵੀ ਫੋਲੋ ਕੀਤਾ ਗਿਆ ਸੀ। ਇਨ੍ਹਾਂ ਸਾਰਿਆ ਦੇ ਨਾਲ ਵਾਈਟ ਹਾਊਸ ਦੇ ਵੱਲੋਂ ਫੋਲੋ ਕੀਤੇ ਜਾਣ ਵਾਲੇ ਲੋਕਾਂ ਦੀ ਗਿਣਤੀ 19 ਹੋ ਗਈ ਸੀ।
donald trump
ਜਿਸ ਵਿਚ ਸਾਰੇ ਵਿਦੇਸ਼ ਹੈਂਡਲ ਭਾਰਤ ਨਾਲ ਸਬੰਧ ਰੱਖਦੇ ਸਨ ਪਰ ਹੁਣ ਦੱਸ ਦੱਈਏ ਕਿ ਵਾਈਟ ਹਾਊਸ ਨੇ ਫਿਰ ਤੋਂ ਇਨ੍ਹਾਂ ਸਾਰੇ ਟਵੀਟਰ ਹੈਂਡਲਾਂ ਨੂੰ ਅਨਫੋਲੋ ਕਰ ਦਿੱਤਾ ਹੈ ਅਤੇ ਸਿਰਫ ਅਮਰੀਕੀ ਪ੍ਰਸ਼ਾਸਨ ਅਤੇ ਡੋਨਲ ਟਰੰਪ ਨਾਲ ਜੁੜੇ ਟਵੀਟਰ ਹੈਂਡਲਾਂ ਨੂੰ ਫੋਲੋ ਕੀਤਾ ਜਾ ਰਿਹਾ ਹੈ। ਜਿਸ ਵਿਚ ਸਿਰਫ 13 ਟਵੀਟਰ ਹੈਂਡਲਾਂ ਨੂੰ ਫੋਲੋ ਕੀਤਾ ਜਾ ਰਿਹਾ ਹੈ।
Covid-19
ਜਿਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਇਸ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਸ਼ੁਰੂ ਹੋ ਗਏ ਹਨ। ਜ਼ਿਕਰਯੋਗ ਹੈ ਕਿ ਕਰੋਨਾ ਨਾਲ ਲੜਨ ਲਈ ਭਾਰਤ ਨੇ ਵੱਡੀ ਮਾਤਰਾ ਵਿਚ ਹਾਈਡ੍ਰੋਕਸਾਈਕਲੋਰੋਕਿਨ ਦਵਾਈ ਅਮਰੀਕਾ ਦੇ ਨਾਲ - ਨਾਲ ਹੋਰ ਕਈ ਦੇਸ਼ਾਂ ਨੂੰ ਮੁਹੱਈਆ ਕਰਵਾਈ ਹੈ ਪਰ ਬੀਤੇ ਕੁਝ ਦਿਨ ਪਹਿਲਾਂ ਅਮਰੀਕਾ ਦੀ ਇਕ ਰਿਪੋਰਟ ਸਾਹਮਣੇ ਆਈ ਸੀ ਜਿਸ ਵਿਚ ਕਿਹਾ ਗਿਆ ਸੀ ਕਿ ਹਾਈਡ੍ਰੋਕਸਾਈਕਲੋਰੋਕਿਨ ਦਵਾਈ ਕਰੋਨਾ ਨਾਲ ਲੜਨ ਵਿਚ ਉਨੀ ਕਾਰਗਰ ਸਾਬਿਤ ਨਹੀਂ ਹੋ ਰਹੀ ਹੈ।
PM modi
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।