Lok Sabha Elections 2024: ਤੀਜੇ ਪੜਾਅ ਦੇ 46% ਉਮੀਦਵਾਰ ਕਰੋੜਪਤੀ; 20% ’ਤੇ ਗੰਭੀਰ ਅਪਰਾਧਿਕ ਮਾਮਲੇ ਦਰਜ
Published : Apr 29, 2024, 6:33 pm IST
Updated : Apr 29, 2024, 6:33 pm IST
SHARE ARTICLE
Image: For representation purpose only.
Image: For representation purpose only.

ਯੂਪੀ ਇਲੈਕਸ਼ਨ ਵਾਚ ਏਡੀਆਰ ਦੇ ਮੁੱਖ ਕਨਵੀਨਰ ਨੇ ਰਿਪੋਰਟ ਜਾਰੀ ਕਰਦਿਆਂ ਕਿਹਾ ਕਿ ਤੀਜੇ ਪੜਾਅ ਦੀਆਂ ਚੋਣਾਂ ਵਿਚ 100 ਉਮੀਦਵਾਰਾਂ 'ਚੋਂ 46 ਯਾਨੀ ਕਰੋੜਪਤੀ ਹਨ।

Lok Sabha Elections 2024:  ਲੋਕ ਸਭਾ ਚੋਣਾਂ ਵਿਚ ਉੱਤਰ ਪ੍ਰਦੇਸ਼ ਦੀਆਂ 10 ਸੀਟਾਂ 'ਤੇ ਚੋਣ ਲੜ ਰਹੇ 46 ਫ਼ੀ ਸਦੀ ਉਮੀਦਵਾਰ ਕਰੋੜਪਤੀ ਹਨ ਅਤੇ 20 ਫ਼ੀ ਸਦੀ ਦੇ ਖਿਲਾਫ ਗੰਭੀਰ ਅਪਰਾਧਿਕ ਮਾਮਲੇ ਦਰਜ ਹਨ। ਉੱਤਰ ਪ੍ਰਦੇਸ਼ ਇਲੈਕਸ਼ਨ ਵਾਚ ਅਤੇ ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਸ (ਏ.ਡੀ.ਆਰ.) ਨੇ ਉੱਤਰ ਪ੍ਰਦੇਸ਼ ਦੀਆਂ 10 ਲੋਕ ਸਭਾ ਸੀਟਾਂ ਆਗਰਾ, ਆਵਲਾ, ਬਦਾਯੂਂ, ਬਰੇਲੀ, ਏਟਾ, ਫਤਿਹਪੁਰ ਸੀਕਰੀ, ਫਿਰੋਜ਼ਾਬਾਦ, ਹਾਥਰਸ, ਮੈਨਪੁਰੀ ਅਤੇ ਸੰਭਲ 'ਚ ਲੋਕ ਸਭਾ ਚੋਣਾਂ ਦੇ ਤੀਜੇ ਪੜਾਅ 'ਚ ਲੜ ਰਹੇ ਸਾਰੇ 100 ਉਮੀਦਵਾਰਾਂ ਦੇ ਹਲਫਨਾਮਿਆਂ ਦਾ ਵਿਸ਼ਲੇਸ਼ਣ ਕੀਤਾ।

ਯੂਪੀ ਇਲੈਕਸ਼ਨਵਾਚ ਏਡੀਆਰ ਦੇ ਮੁੱਖ ਕਨਵੀਨਰ ਸੰਜੇ ਸਿੰਘ ਨੇ ਸੋਮਵਾਰ ਨੂੰ ਰਿਪੋਰਟ ਜਾਰੀ ਕਰਦਿਆਂ ਕਿਹਾ ਕਿ ਤੀਜੇ ਪੜਾਅ ਦੀਆਂ ਚੋਣਾਂ ਵਿਚ 100 ਉਮੀਦਵਾਰਾਂ ਵਿਚੋਂ 46 ਯਾਨੀ 46 ਪ੍ਰਤੀਸ਼ਤ ਕਰੋੜਪਤੀ ਹਨ। ਇਨ੍ਹਾਂ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸਾਰੇ 10 ਉਮੀਦਵਾਰ, ਸਮਾਜਵਾਦੀ ਪਾਰਟੀ (ਸਪਾ) ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸਾਰੇ 9-9, ਪੀਸ ਪਾਰਟੀ ਦੇ ਤਿੰਨ ਉਮੀਦਵਾਰਾਂ 'ਚੋਂ ਇਕ, ਸਵਰਾਜ ਭਾਰਤੀ ਨਿਆਂ ਪਾਰਟੀ ਦੇ ਦੋ ਉਮੀਦਵਾਰਾਂ 'ਚੋਂ ਇਕ ਅਤੇ ਜਨ ਸ਼ਕਤੀ ਏਕਤਾ ਪਾਰਟੀ ਦਾ ਇਕਲੌਤਾ ਉਮੀਦਵਾਰ ਕਰੋੜਪਤੀ ਹੈ।

ਲੋਕ ਸਭਾ ਚੋਣਾਂ ਦੇ ਤੀਜੇ ਪੜਾਅ 'ਚ ਬਰੇਲੀ ਤੋਂ ਸਮਾਜਵਾਦੀ ਪਾਰਟੀ ਦੀ ਟਿਕਟ 'ਤੇ ਚੋਣ ਲੜ ਰਹੇ ਉਮੀਦਵਾਰਾਂ 'ਚੋਂ ਪ੍ਰਵੀਨ ਸਿੰਘ ਏਰੋਨ ਕੋਲ ਸੱਭ ਤੋਂ ਵੱਧ 182 ਕਰੋੜ ਰੁਪਏ ਦੀ ਜਾਇਦਾਦ ਹੈ। ਇਸੇ ਤਰ੍ਹਾਂ ਫਿਰੋਜ਼ਾਬਾਦ ਤੋਂ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਅਕਸ਼ੈ ਯਾਦਵ ਕੋਲ ਲਗਭਗ 136 ਕਰੋੜ ਰੁਪਏ ਦੀ ਜਾਇਦਾਦ ਹੈ। ਸੱਭ ਤੋਂ ਘੱਟ ਜਾਇਦਾਦ ਹਸਨੂਰਾਮ ਅੰਬੇਡਕਰ ਦੀ ਹੈ, ਜੋ ਆਗਰਾ ਲੋਕ ਸਭਾ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ। ਉਨ੍ਹਾਂ ਨੇ ਅਪਣੀ ਕੁੱਲ ਜਾਇਦਾਦ 12,000 ਰੁਪਏ ਦੱਸੀ ਹੈ।

ਯੂਪੀ ਇਲੈਕਸ਼ਨ ਵਾਚ ਦੇ ਸੂਬਾ ਕਨਵੀਨਰ ਸੰਤੋਸ਼ ਸ਼੍ਰੀਵਾਸਤਵ ਨੇ ਕਿਹਾ ਕਿ ਉਮੀਦਵਾਰਾਂ ਵਲੋਂ ਐਲਾਨੇ ਗਏ ਅਪਰਾਧਿਕ ਮਾਮਲਿਆਂ ਵਿਚ 100 ਉਮੀਦਵਾਰਾਂ ਵਿਚੋਂ 25 (25٪) ਉਮੀਦਵਾਰਾਂ ਨੇ ਅਪਣੇ ਖਿਲਾਫ ਅਪਰਾਧਿਕ ਮਾਮਲੇ ਦਰਜ ਹੋਣ ਦੀ ਘੋਸ਼ਣਾ ਕੀਤੀ ਹੈ। ਇਨ੍ਹਾਂ 'ਚੋਂ 20 (20 ਫੀਸਦੀ) ਉਮੀਦਵਾਰਾਂ ਨੇ ਅਪਣੇ ਖਿਲਾਫ ਗੰਭੀਰ ਅਪਰਾਧਿਕ ਮਾਮਲੇ ਦਰਜ ਹੋਣ ਦਾ ਐਲਾਨ ਕੀਤਾ ਹੈ।

ਪਾਰਟੀ ਦੇ ਹਿਸਾਬ ਨਾਲ, ਭਾਜਪਾ ਦੇ 10 ਉਮੀਦਵਾਰਾਂ ਵਿਚੋਂ ਚਾਰ (40٪), ਸਮਾਜਵਾਦੀ ਪਾਰਟੀ ਦੇ ਨੌਂ ਵਿਚੋਂ ਪੰਜ (56٪), ਬਸਪਾ ਦੇ ਨੌਂ ਵਿਚੋਂ ਚਾਰ (44٪) ਅਤੇ ਰਾਸ਼ਟਰੀ ਸ਼ੋਸ਼ਿਤ ਸਮਾਜ ਪਾਰਟੀ ਦੇ ਦੋ (50٪) ਉਮੀਦਵਾਰਾਂ ਵਿਚੋਂ ਇਕ (50٪) ਨੇ ਅਪਣੇ ਵਿਰੁਧ ਅਪਰਾਧਿਕ ਮਾਮਲੇ ਦਰਜ ਹੋਣ ਦਾ ਐਲਾਨ ਕੀਤਾ ਹੈ।ਫਤਿਹਪੁਰ ਸੀਕਰੀ ਤੋਂ ਕਾਂਗਰਸ ਦੇ ਉਮੀਦਵਾਰ ਰਾਮਨਾਥ ਸਿੰਘ ਸਿਕਰਵਾਰ ਵਿਰੁਧ 17 ਅਪਰਾਧਿਕ ਮਾਮਲੇ ਦਰਜ ਹਨ। ਇਸ ਤੋਂ ਬਾਅਦ ਫਿਰੋਜ਼ਾਬਾਦ ਤੋਂ ਬਸਪਾ ਉਮੀਦਵਾਰ ਚੌਧਰੀ ਬਸ਼ੀਰ ਖਿਲਾਫ 9 ਅਪਰਾਧਿਕ ਮਾਮਲੇ ਦਰਜ ਕੀਤੇ ਗਏ ਹਨ।

ਲੋਕ ਸਭਾ ਚੋਣਾਂ ਦੇ ਤੀਜੇ ਪੜਾਅ ਲਈ ਲੜ ਰਹੇ 100 ਉਮੀਦਵਾਰਾਂ ਵਿਚੋਂ 33 ਨੇ ਅਪਣੀ ਵਿਦਿਅਕ ਯੋਗਤਾ 5ਵੀਂ ਤੋਂ 12ਵੀਂ ਜਮਾਤ ਦੇ ਵਿਚਕਾਰ ਦੱਸੀ ਹੈ, ਜਦਕਿ 52 ਉਮੀਦਵਾਰਾਂ ਨੇ ਅਪਣੀ ਵਿਦਿਅਕ ਯੋਗਤਾ ਗ੍ਰੈਜੂਏਟ ਅਤੇ ਇਸ ਤੋਂ ਵੱਧ ਦੱਸੀ ਹੈ। ਉੱਤਰ ਪ੍ਰਦੇਸ਼ ਵਿਚ ਲੋਕ ਸਭਾ ਚੋਣਾਂ ਦੇ ਤੀਜੇ ਪੜਾਅ ਵਿਚ ਅੱਠ ਮਹਿਲਾ ਉਮੀਦਵਾਰ ਚੋਣ ਲੜ ਰਹੀਆਂ ਹਨ।

 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement