ਕਾਂਗਰਸੀ ਆਗੂਆਂ ਨੂੰ ਮਿਲੇ ਕੁਮਾਰਸਵਾਮੀ, ਵਿਭਾਗਾਂ ਦੀ ਵੰਡ ਬਾਰੇ ਹੋਈ ਗੱਲਬਾਤ
Published : May 29, 2018, 3:53 am IST
Updated : May 29, 2018, 3:53 am IST
SHARE ARTICLE
 Kumaraswamy
Kumaraswamy

 ਕਰਨਾਟਕ ਦੇ ਮੁੱਖ ਮੰਤਰੀ ਐਚ ਡੀ ਕੁਮਾਰਸਵਾਮੀ ਨੇ ਅੱਜ ਕਾਂਗਰਸ ਦੇ ਸੀਨੀਅਰ ਆਗੂਆਂ ਨਾਲ ਮੁਲਾਕਾਤ ਕੀਤੀ ਅਤੇ ਗਠਜੋੜ ਸਰਕਾਰ ਵਿਚ ਵਿਭਾਗਾਂ ...

ਨਵੀਂ ਦਿੱਲੀ,  :  ਕਰਨਾਟਕ ਦੇ ਮੁੱਖ ਮੰਤਰੀ ਐਚ ਡੀ ਕੁਮਾਰਸਵਾਮੀ ਨੇ ਅੱਜ ਕਾਂਗਰਸ ਦੇ ਸੀਨੀਅਰ ਆਗੂਆਂ ਨਾਲ ਮੁਲਾਕਾਤ ਕੀਤੀ ਅਤੇ ਗਠਜੋੜ ਸਰਕਾਰ ਵਿਚ ਵਿਭਾਗਾਂ ਬਾਰੇ ਚੱਲ ਰਹੀ ਖਿੱਚੋਤਾਣ ਦੇ ਮਸਲੇ 'ਤੇ ਗੱਲਬਾਤ ਕੀਤੀ। ਕੁਮਾਰਸਵਾਮੀ ਦੀ ਪਾਰਟੀ ਜੇਡੀਐਸ ਨੇ ਇਸ ਨੂੰ 'ਹਾਂਪੱਖੀ' ਗੱਲਬਾਤ ਕਰਾਰ ਦਿਤਾ ਅਤੇ ਉਮੀਦ ਪ੍ਰਗਟ ਕੀਤੀ ਕਿ ਅਗਲੇ ਇਕ ਦੋ ਦਿਨਾਂ ਵਿਚ ਵਿਭਾਗਾਂ ਦੀ ਵੰਡ ਦੇ ਮਸਲੇ ਨੂੰ ਹੱਲ ਕਰ ਲਿਆ ਜਾਵੇਗਾ। 

ਕਾਂਗਰਸ ਦੇ ਸੀਨੀਅਰ ਆਗੂ ਗ਼ੁਲਾਮ ਨਬੀ ਆਜ਼ਾਦ ਦੇ ਘਰ ਹੋਈ ਕਰੀਬ ਡੇਢ ਘੰਟੇ ਦੀ ਮੁਲਾਕਾਤ ਮਗਰੋਂ ਜੇਡੀਐਸ ਦੇ ਜਨਰਲ ਸਕੱਤਰ ਕੁੰਵਰ ਦਾਨਿਸ਼ ਅਲੀ ਨੇ ਦਸਿਆ, 'ਦੋਹਾਂ ਪਾਰਟੀਆਂ ਵਿਚਕਾਰ ਹਾਂਪੱਖੀ ਗੱਲਬਾਤ ਹੋਈ ਹੈ। ਗਠਜੋੜ ਦੇ ਕੁੱਝ ਮਸਲਿਆਂ ਬਾਰੇ ਅਲੱਗ ਰਾਏ ਹੋਣਾ ਕੁਦਰਤੀ ਗੱਲ ਹੈ। ਵਿਭਾਗਾਂ ਬਾਰੇ ਕੁੱਝ ਗੱਲਾਂ ਹਨ ਜਿਨ੍ਹਾਂ ਨੂੰ ਇਕ ਦੋ ਦਿਨ ਵਿਚ ਹੱਲ ਕਰ ਲਿਆ ਜਾਵੇਗਾ।'

ਬੈਠਕ ਵਿਚ ਅਹਿਮਦ ਪਟੇਲ, ਡੀ ਕੇ ਸ਼ਿਵਕੁਮਾਰ, ਮਲਿਕਾਅਰਜੁਨ ਖੜਗੇ, ਸਿਧਾਰਮਈਆ, ਕੇਸੀ ਵੇਣੂਗੋਪਾਲ ਅਤੇ ਜੀ ਪਰਮੇਸ਼ਵਰ ਸ਼ਾਮਲ ਹੋਏ। ਬੈਠਕ ਤੋਂ ਪਹਿਲਾਂ ਵੇਣੁਗੋਪਾਲ ਨੇ ਕਿਹਾ ਸੀ ਕਿ ਕਰਨਾਟਕ ਵਿਚ ਵਿਭਾਗਾਂ ਦੀ ਵੰਡ ਨੂੰ ਇਕ ਦੋ ਦਿਨ ਵਿਚ ਅੰਤਮ ਰੂਪ ਦੇ ਦਿਤਾ ਜਾਵੇਗਾ। ਸੂਤਰਾਂ ਮੁਤਾਬਕ ਦੋਹਾਂ ਪਾਰਟੀਆਂ ਵਿਚਕਾਰ ਮੁੱਖ ਤੌਰ 'ਤੇ ਵਿੱਤ ਵਿਭਾਗ 'ਤੇ ਪੇਚ ਫਸਿਆ ਹੋਇਆ ਹੈ। (ਏਜੰਸੀ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Gurpreet Ghuggi Gets Emotional Remembering Surjit Patar | ਬੋਲੇ, "ਪਾਤਰ ਸਾਬ੍ਹ ਪੰਜਾਬ ਦੇ ਵਿਰਸੇ ਦੇ ਆਖ਼ਰੀ

13 May 2024 2:56 PM

Surjit Patar ਦੇ ਸ਼ੇਅਰ ਸੁਣਾ ਕੇ ਭਾਵੁਕ ਹੋ ਗਏ CM MANN, ਯਾਦ 'ਚ ਬਣਾਵਾਂਗੇ ਯਾਦਗਾਰ" | LIVE

13 May 2024 1:33 PM

Congress Leader Raja Warring Wife Amrita Warring Interview | Lok Sabha Election 2024

13 May 2024 1:28 PM

AAP ਉਮੀਦਵਾਰ Pawan Tinu ਨੂੰ ਅੱਜ ਵੀ ਲੱਗਦਾ ਹੈ Akali Dal ਚੰਗਾ ! 'ਚਰਨਜੀਤ ਚੰਨੀ ਨੇ ਡੇਰਾ ਬੱਲਾਂ ਨੂੰ ਨਕਲੀ ਚੈੱਕ

13 May 2024 9:15 AM

Pakistan 'ਚ ਸੁਲਗੀ ਬਗਾਵਤ ਦੀ ਅੱਗ, ਲੋਕਾਂ ਨੇ ਲਹਿਰਾਇਆ ਭਾਰਤੀ ਤਿਰੰਗਾ, ਪੁਲਿਸ ਨੂੰ ਘੇਰ-ਘੇਰ ਕੁੱਟ ਰਹੇ

12 May 2024 5:06 PM
Advertisement