
ਮੱਧ ਪ੍ਰਦੇਸ਼ ਦੇ ਰਾਜਗੜ੍ਹ ਜ਼ਿਲ੍ਹੇ ਵਿਚ ਬਜਰੰਗ ਦਲ ਅਪਣੇ ਵਰਕਰਾਂ ਨੂੰ ਕਥਿਤ ਤੌਰ 'ਤੇ ਹਿੰਦੂਆਂ ਦੀ ਰੱਖਿਆ ਅਤੇ ਲਵ ਜਿਹਾਦ ਰੋਕਣ...
ਰਾਜਗੜ੍ਹ (ਮੱਧ ਪ੍ਰਦੇਸ਼) : ਮੱਧ ਪ੍ਰਦੇਸ਼ ਦੇ ਰਾਜਗੜ੍ਹ ਜ਼ਿਲ੍ਹੇ ਵਿਚ ਬਜਰੰਗ ਦਲ ਅਪਣੇ ਵਰਕਰਾਂ ਨੂੰ ਕਥਿਤ ਤੌਰ 'ਤੇ ਹਿੰਦੂਆਂ ਦੀ ਰੱਖਿਆ ਅਤੇ ਲਵ ਜਿਹਾਦ ਰੋਕਣ ਦੇ ਨਾਮ 'ਤੇ ਹਥਿਆਰ ਚਲਾਉਣ ਦੀ ਟ੍ਰੇਨਿੰਗ ਦੇ ਰਿਹਾ ਹੈ। ਰਾਜਗੜ੍ਹ ਵਿਚ ਲਗਾਏ ਗਏ ਕੈਂਪ ਵਿਚ ਵਰਕਰਾਂ ਨੂੰ ਹਥਿਆਰਾਂ ਦੇ ਨਾਲ ਹੀ ਲਾਠੀਆਂ ਚਲਾਉਣ ਦੀ ਸਿਖ਼ਲਾਹੀ ਦਿਤੀ ਜਾ ਰਹੀ ਹੈ।
training camp bajrang dalਬਜਰੰਗ ਦਲ ਦਾ ਕਹਿਣਾ ਹੈ ਕਿ ਵਰਕਰਾਂ ਨੂੰ ਔਖੇ ਹਾਲਾਤਾਂ ਨਾਲ ਨਿਪਟਣ ਲਈ ਇਹ ਸਿਖ਼ਲਾਈ ਦਿਤੀ ਜਾ ਰਹੀ ਹੈ, ਦੇਸ਼ ਸੇਵਾ ਲਈ ਕਦੋਂ ਜ਼ਰੂਰਤ ਪੈ ਜਾਵੇ। ਦਰਅਸਲ, ਬਜਰੰਗ ਦਲ ਦੇ ਜ਼ਿਲ੍ਹਾ ਕਨਵੀਨਰ ਦੇਵੀ ਸਿੰਘ ਸੋਂਧੀਆ ਨੇ ਨਿਊਜ਼ ਏਜੰਸੀ ਨੂੰ ਦਸਿਆ ਕਿ ਇਹ ਇਕ ਨਿਯਮਤ ਕੈਂਪ ਹੈ, ਜਿਸ ਨੂੰ ਅਸੀਂ ਸਾਲਾਨਾ ਕਰਵਾਉਂਦੇ ਹਾਂ। ਸੋਂਧੀਆ ਨੇ ਕਿਹਾ ਕਿ ਸਿਖ਼ਲਾਈ ਕੈਂਪ ਦਾ ਮਕਸਦ ਰਾਸ਼ਟਰ ਵਿਰੋਧੀ ਤਾਕਤਾਂ ਅਤੇ ਲਵ ਜਿਹਾਦ ਤੱਤਾਂ ਨਾਲ ਨਿਪਟਣ ਲਈ ਹੈ।
training bajrang dalਪ੍ਰੀਖਣ ਸਥਾਨ 'ਤੇ ਬੰਕਰ ਬਣਾ ਕੇ ਵਰਕਰਾਂ ਨੂੰ ਨਿਸ਼ਾਨੇਬਾਜ਼ੀ, ਜੂਡੋ, ਕਰਾਟੇ ਸਿਖਾਏ ਜਾ ਰਹੇ ਹਨ। ਸਵੇਰੇ-ਸ਼ਾਮ ਦੋ-ਦੋ ਘੰਟੇ ਪ੍ਰੀਖਣ ਦਿਤਾ ਜਾ ਰਿਹਾ ਹੈ। ਬਜਰੰਗ ਦਲ ਦਾ ਕਹਿਣਾ ਹੈ ਕਿ ਵਰਕਰਾਂ ਨੂੰ ਵਿਸ਼ੇਸ਼ ਹਾਲਾਤਾਂ ਦੇ ਲਈ ਤਿਆਰ ਕਰਦੇ ਹਨ। ਰਾਸ਼ਟਰ ਸੇਵਾ ਦੇ ਲਈ ਵੀ ਕਦੇ ਵੀ ਵਰਕਰਾਂ ਦੀ ਲੋੜ ਪੈ ਸਕਦੀ ਹੈ। ਨਾਲ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸਾਡੇ ਲਈ ਕੋਈ ਨਵੀਂ ਗੱਲ ਨਹੀਂ ਹੈ, ਇਹ ਸਾਡੇ ਵਰਕਰਾਂ ਦਾ ਰੂਟੀਨ ਸਿਖ਼ਲਾਈ ਪ੍ਰੋਗਰਾਮ ਹੈ। ਇਸ ਵਿਚ ਤਹਿਸੀਲ ਪੱਧਰ ਦੇ ਵਰਕਰਾਂ ਨੂੰ ਹੀ ਸ਼ਾਮਲ ਕੀਤਾ ਜਾਂਦਾ ਹੈ।
training camp bajrang dal
ਦਸ ਦਈਏ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਜਦੋਂ ਬਜਰੰਗ ਦਲ ਅਪਣੇ ਵਰਕਰਾਂ ਨੂੰ ਹਿੰਦੂਆਂ ਦੀ ਰੱਖਿਆ ਦੇ ਨਾਂਮ 'ਤੇ ਹਥਿਆਰ ਚਲਾਉਣ ਦੀ ਸਿਖ਼ਲਾਈ ਦੇ ਰਿਹਾ ਹੈ। 2016 ਵਿਚ ਵੀ ਬਜਰੰਗ ਦਲ ਨੇ ਆਯੁੱਧਿਆ ਵਿਚ ਇਕ ਸਿਖ਼ਲਾਈ ਕੈਂਪ ਦਾ ਆਯੋਜਨ ਕੀਤਾ ਸੀ, ਜਿਸ ਵਿਚ ਵਰਕਰਾਂ ਨੂੰ ਰਾਈਫ਼ਲ, ਤਲਵਾਰ ਅਤੇ ਲਾਠੀਆਂ ਚਲਾਉਣ ਦੀ ਸਿਖ਼ਲਾਈ ਦਿਤੀ ਗਈ ਸੀ।
bajrang dal workersਰਾਜਗੜ੍ਹ ਜ਼ਿਲ੍ਹੇ ਵਿਚ ਚੱਲ ਰਹੇ ਬਜਰੰਗ ਦਲ ਦੇ ਸਿ਼ਖਲਾਈ ਕੈਂਪ 'ਤੇ ਬਵਾਲ ਮਚ ਗਿਆ ਹੈ, ਕਾਂਗਰਸ ਨੇ ਇਸ ਮਾਮਲੇ 'ਤੇ ਭਾਜਪਾ ਸਰਕਾਰ 'ਤੇ ਸਵਾਲ ਉਠਾਏ ਹਨ। ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਨੇ ਟਵੀਟ ਕਰ ਕੇ ਪੁੱਛਿਆ ਕਿ ਕੀ ਮੱਧ ਪ੍ਰਦੇਸ਼ ਸਰਕਾਰ ਨੇ ਇਸ ਦੀ ਮਨਜ਼ੂਰੀ ਦਿਤੀ ਹੈ? ਕੀ ਡੀਜੀਪੀ ਜਾਂ ਰਾਜਗੜ੍ਹ ਦੀ ਐਸਪੀ ਇਸ ਦੀ ਜਾਣਕਾਰੀ ਦੇਣਗੇ?
bajrang dal leaderਦਿਗਵਿਜੇ ਸਿੰਘ ਦੇ ਬੇਟੇ ਅਤੇ ਗੁਨਾ ਤੋਂ ਵਿਧਾਇਕ ਜੈਵਰਧਨ ਸਿੰਘ ਨੇ ਵੀ ਇਸ ਮਾਮਲੇ 'ਤੇ ਟਵਿਟਰ 'ਤੇ ਲਿਖਿਆ ਕਿ ਹੈਰਾਨੀ ਦੀ ਗੱਲ ਹੈ ਕਿ ਮੱਧ ਪ੍ਰਦੇਸ਼ ਦੇ ਰਾਜਗੜ੍ਹ ਜ਼ਿਲ੍ਹੇ ਵਿਚ ਬਜਰੰਗ ਦਲ ਰਾਸ਼ਟਰਵਾਦ ਦੇ ਨਾਮ 'ਤੇ ਨੌਜਵਾਨਾਂ ਨੂੰ ਹਥਿਆਰਾਂ ਦੀ ਸਿਖ਼ਲਾਈ ਦੇ ਰਿਹਾ ਹੈ। ਜਦੋਂ ਸਾਡੇ ਦੇਸ਼ ਦੀ ਫ਼ੌਜ ਆਜ਼ਾਦੀ ਤੋਂ ਲੈ ਕੇ ਅੱਜ ਤਕ ਹਿੰਦੁਸਤਾਨ ਦੀ ਰੱਖਿਆ ਕਰਦੀ ਆ ਰਹੀ ਹੈ ਤਾਂ ਅਜਿਹੇ ਹਿੰਸਕ ਪ੍ਰੋਗਰਾਮ ਦਾ ਕੀ ਮਤਲਬ ਹੈ?
training camp bajrang dalਬਜਰੰਗ ਦਲ ਦੇ ਸਿਖ਼ਲਾਈ ਕੈਂਪ 'ਤੇ ਕਾਂਗਰਸ ਵਲੋਂ ਉਠਾਏ ਸਵਾਲਾਂ 'ਤੇ ਭਾਜਪਾ ਨੇ ਸਫ਼ਾਈ ਦਿਤੀ ਹੈ। ਭਾਜਪਾ ਬੁਲਾਰੇ ਰਜਨੀਸ਼ ਅਗਰਵਾਲ ਨੇ ਇਸ ਮਾਮਲੇ 'ਤੇ ਬੋਲਦਿਆਂ ਕਿਹਾ ਕਿ ਅਪਣੀ ਸੁਰੱਖਿਆ ਲਈ ਕੋਈ ਵੀ ਕੈਂਪ ਕਰਵਾ ਸਕਦਾ ਹੈ।