
ਮੱਧ ਪ੍ਰਦੇਸ਼ ਵਿਚ ਲੜਕੀਆਂ ਅਤੇ ਔਰਤਾਂ ਨਾਲ ਬਲਾਤਕਾਰ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਹੁਣ ਫਿਰ ਸੂਬੇ ਦੀ ਰਾਜਧਾਨੀ ...
ਨਵੀਂ ਦਿੱਲੀ : ਮੱਧ ਪ੍ਰਦੇਸ਼ ਵਿਚ ਲੜਕੀਆਂ ਅਤੇ ਔਰਤਾਂ ਨਾਲ ਬਲਾਤਕਾਰ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਹੁਣ ਫਿਰ ਸੂਬੇ ਦੀ ਰਾਜਧਾਨੀ ਭੋਪਾਲ ਤੋਂ ਦਿਲ ਨੂੰ ਹਲੂਣ ਦੇਣ ਵਾਲੇ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇਕ 28 ਸਾਲ ਦੀ ਲੜਕੀ ਦੀ ਬਲਾਤਕਾਰ ਕਰਨ ਤੋਂ ਬਾਅਦ ਹੱਤਿਆ ਕਰ ਦਿਤੀ ਗਈ।
ਇੰਨਾ ਹੀ ਨਹੀਂ ਪੋਸਟਮਾਰਟਮ ਰਿਪੋਰਟ ਵਿਚ ਸਾਹਮਣੇ ਆਇਆ ਹੈ ਕਿ ਉਸ ਦੇ ਪ੍ਰਾਈਵੇਟ ਪਾਰਟ ਵਿਚ ਬੀਅਰ ਅਤੇ ਸਾਫ਼ਟ ਡ੍ਰਿੰਕ ਦੀ ਬੋਤਲ ਪਾਈ ਗਈ ਸੀ।
Women raped in Bhopal
ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਨੇ ਦਸਿਆ ਕਿ ਉਨ੍ਹਾਂ ਨੂੰ ਵੀਰਵਾਰ ਨੂੰ ਭੋਪਾਲ ਦੇ ਪ੍ਰਤੀ ਨਗਰ ਇਲਾਕੇ ਵਿਚ ਕਿਰਾਏ ਦੇ ਮਕਾਨ ਵਿਚ ਰਹਿ ਰਹੀ ਇਕ ਔਰਤ ਦੀ ਲਾਸ਼ ਮਿਲੀ, ਜਿਸ ਦੇ ਸਰੀਰ 'ਤੇ ਇਕ ਵੀ ਕੱਪੜਾ ਨਹੀਂ ਸੀ। ਸ਼ਨਾਖ਼ਤ ਤੋਂ ਬਾਅਦ ਪਤਾ ਚੱਲਿਆ ਕਿ ਔਰਤ ਨਾਲ ਬਲਾਤਕਾਰ ਕਰਨ ਤੋਂ ਬਾਅਦ ਉਸ ਦੀ ਹੱਤਿਆ ਕਰ ਦਿਤੀ ਗਈ ਹੈ। ਪੁਲਿਸ ਮੁਤਾਬਕ ਮਹਿਲਾ ਦੀ ਪੋਸਟ ਮਾਰਟਮ ਰਿਪੋਰਟ ਵਿਚ ਆਇਆ ਹੈ ਕਿ ਔਰਤ ਦੇ ਪ੍ਰਾਈਵੇਟ ਪਾਰਟ ਵਿਚ ਇਕ ਬੀਅਰ ਦੀ ਬੋਤਲ ਅਤੇ ਸਾਫ਼ ਡ੍ਰਿੰਕ ਦੀ ਬੋਤਲ ਪਾਈ ਗਈ ਸੀ।
Women raped in Bhopal
ਮਹਿਲਾ ਦੀ ਪਛਾਣ ਸਿਹੋਰ ਜ਼ਿਲ੍ਹੇ ਦੇ ਇੱਛਾਵਾਰ ਸ਼ਹਿਰ ਦੀ ਨਿਵਾਸੀ ਦੇ ਰੂਪ ਵਿਚ ਕੀਤੀ ਗਈ ਹੈ। ਪੁਲਿਸ ਨੇ ਦਸਿਆ ਕਿ ਜਦੋਂ ਆਸਪਾਸ ਦੇ ਲੋਕਾਂ ਨੂੰ ਉਸ ਦੇ ਘਰ ਤੋਂ ਬਦਬੂ ਆਉਣ ਲੱਗੀ ਤਾਂ ਉਨ੍ਹਾਂ ਨੇ ਪੁਲਿਸ ਨੂੰ ਇਸ ਦੀ ਸੂਚਨਾ ਦਿਤੀ। ਇਸ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਿਸ ਨੇ ਘਰ ਦਾ ਦਰਵਾਜ਼ਾ ਤੋੜਿਆ ਅਤੇ ਅੰਦਰ ਪਹੁੰਚੇ ਤਾਂ ਦੇਖਿਆ ਕਿ ਲੜਕੀ ਦੀ ਲਾਸ਼ ਕਮਰੇ ਵਿਚ ਪਈ ਹੈ। ਉਸ ਦੇ ਸਰੀਰ 'ਤੇ ਇਕ ਵੀ ਕੱਪੜਾ ਨਹੀਂ ਸੀ।
Women raped in Bhopal
ਅਸ਼ੋਕ ਗਾਰਡਨ ਸ਼ਹਿਰ ਦੇ ਇੰਸਪੈਕਟਰ ਸੁਨੀਲ ਸ੍ਰੀਵਾਸਤਵ ਨੇ ਦਸਿਆ ਕਿ ਪੁਛਗਿਛ ਦੌਰਾਨ ਗੁਆਂਢੀਆਂ ਨੇ ਦਸਿਆ ਕਿ ਇਨ੍ਹਾਂ ਦੋਹਾਂ ਨੂੰ ਦੇਖ ਕੇ ਲਗਦਾ ਸੀ ਕਿ ਦੋਹੇ ਪਤੀ ਪਤਨੀ ਸਨ। ਦੋਹੇ ਬਹੁਤ ਹੀ ਸ਼ਾਂਤ ਤਰੀਕੇ ਨਾਲ ਇੱਥੇ ਰਹਿ ਰਹੇ ਸਨ। ਔਰਤ ਜ਼ਿਆਦਾਤਰ ਘਰ 'ਤੇ ਰਹਿੰਦੀ ਸੀ ਜਦਕਿ ਲੜਕਾ ਬਾਹਰ ਨੌਕਰੀ ਕਰਨ ਜਾਂਦਾ ਸੀ। ਫਿਲਹਾਲ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਦੋਸ਼ੀਆਂ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਹੈ।