ਕੈਸ਼ ਟ੍ਰਾਂਸਫਰ ਕਰਨ ਲਈ ਨਵੀਆਂ ਸਹੂਲਤਾਂ
Published : May 29, 2019, 11:29 am IST
Updated : May 29, 2019, 11:29 am IST
SHARE ARTICLE
New Features For Cash Transfer
New Features For Cash Transfer

ਪੈਸੇ ਭੇਜਣ ਦਾ ਸਮਾਂ ਵਧਾ ਕੇ ਸ਼ਾਮ ਦੇ 6 ਵਜੇ ਤੱਕ ਕਰ ਦਿੱਤਾ ਹੈ

ਨਵੀਂ ਦਿੱਲੀ- ਭਾਰਤੀ ਰਿਜ਼ਰਵ ਬੈਂਕ ਨੇ ਆਮ ਆਦਮੀ ਨੂੰ ਰਾਹਤ ਦਿੰਦੇ ਹੋਏ ਆਰਟੀਜੀਐਸ ਦੇ ਜਰੀਏ ਪੈਸੇ ਭੇਜਣ ਦਾ ਸਮਾਂ ਵਧਾ ਕੇ ਸ਼ਾਮ ਦੇ 6 ਵਜੇ ਤੱਕ ਕਰ ਦਿੱਤਾ ਹੈ। ਇਹ ਸਹੂਲਤ 1 ਜੂਨ ਤੋਂ ਸ਼ੁਰੂ ਹੋਵੇਗੀ। ਫਿਲਹਾਲ ਆਰਟੀਜੀਐਸ ਦੇ ਜ਼ਰੀਏ ਸ਼ਾਮ 4 ਵਜੇ ਤੱਕ ਹੀ ਪੈਸੇ ਭੇਜੇ ਜਾ ਸਕਦੇ ਹਨ। ਰੀਅਲ ਟਾਈਮ ਗ੍ਰਾਸ ਸੈਟਲਮੈਂਟ ਵਿਵਸਥਾ ਦੇ ਤਹਿਤ ਪੂੰਜੀ ਨੂੰ ਟ੍ਰਾਂਸਫਰ ਕਰਨ ਦਾ ਕੰਮ ਤੁਰੰਤ ਹੋ ਜਾਂਦਾ ਸੀ। ਆਰਟੀਜੀਐਸ ਦੀ ਵਰਤੋਂ ਮੁੱਖ ਤੌਰ ਤੇ ਵੱਡੀ ਰਾਸ਼ੀ ਟ੍ਰਾਂਸਫਰ ਕਰਨ ਲਈ ਕੀਤੀ ਜਾਂਦੀ ਹੈ।

Reserve Bank of IndiaReserve Bank of India

ਇਸਦੇ ਤਹਿਤ 2 ਲੱਖ ਦੀ ਰਾਸ਼ੀ ਭੇਜੀ ਜਾ ਸਕਦੀ ਹੈ ਅਤੇ ਇਸ ਤੋਂ ਵੱਧ ਰਾਸ਼ੀ ਭੇਜਣ ਦੀ ਕੋਈ ਸੀਮਾ ਨਹੀਂ ਹੈ। ਆਰਬੀਆਈ ਨੇ ਕਿਹਾ ਕਿ ਉਹਨਾਂ ਨੇ ਗਾਹਕਾਂ ਤੋਂ ਲੈਣ ਦੇਣ ਦਾ ਸਮਾਂ ਸ਼ਾਮ 4 ਵਜੇ ਤੋਂ ਵਧਾ ਕੇ 6 ਵਜੇ ਤੱਕ ਕਰਨ ਦਾ ਫੈਸਲਾ ਕੀਤਾ ਹੈ। ਆਰਟੀਜੀਐਸ ਦੇ ਤਹਿਤ ਇਹ ਸੁਵਿਧਾ ਇਕ ਜੂਨ ਤੋਂ ਮਿਲੇਗੀ। ਆਰਟੀਜੀਐਸ ਤੋਂ ਇਲਾਵਾ ਪੈਸੇ ਇਕ ਖਾਤੇ ਤੋਂ ਦੂਸਰੇ ਖਾਤੇ ਵਿਚ ਭੇਜਣ ਦਾ ਇਕ ਹੋਰ ਮਾਧਿਅਮ ਨੈਸ਼ਨਲ ਇਲੈਕਟ੍ਰਾਨਿਕ ਫੰਡ ਟ੍ਰਾਂਸਫਰ ਹੈ। 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement