
ਦੇਸ਼ ਚ ਕਰੋਨਾ ਵਾਇਰਸ ਤੇ ਨਕੇਲ ਪਾਉਂਣ ਲਈ ਲੌਕਡਾਊਨ ਲਗਾਇਆ ਗਿਆ ਹੈ।
ਨਵੀਂ ਦਿੱਲੀ : ਦੇਸ਼ ਚ ਕਰੋਨਾ ਵਾਇਰਸ ਤੇ ਨਕੇਲ ਪਾਉਂਣ ਲਈ ਲੌਕਡਾਊਨ ਲਗਾਇਆ ਗਿਆ ਹੈ। ਜਿਸ ਦਾ ਕਿ ਚੋਥਾ ਪੜਾਅ 31 ਮਈ ਨੂੰ ਖਤਮ ਹੋਣ ਜਾ ਰਿਹਾ ਹੈ । ਇਸ ਲਈ ਹੁਣ ਸਰਕਾਰ ਦੇ ਵੱਲੋਂ ਲੌਕਡਾਊਨ 5 ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧ ਵਿਚ ਕੈਬਨਿਟ ਸਕੱਤਰ ਰਾਜੀਵ ਗੌਬਾ ਨੇ ਸੂਬਿਆਂ ਦੇ ਮੁੱਖ ਸਕੱਤਰਾਂ ਤੇ ਸਿਹਤ ਸਕੱਤਰਾਂ ਨਾਲ ਵੀਡੀਓ ਕਾਨਫਰੰਸਿੰਗ ਕੀਤੀ।
lockdown
ਇਸ ਦੌਰਾਨ ਸਭ ਤੋਂ ਵੱਧ ਪ੍ਰਭਾਵਿਤ 13 ਸ਼ਹਿਰਾਂ ਦੇ ਮਿਊਂਸਪਲ ਕਮਿਸ਼ਨਰ, ਜ਼ਿਲ੍ਹਾ ਮੈਜਿਸਟ੍ਰੇਟ ਤੇ ਐਸਪੀ ਨੂੰ ਸ਼ਾਮਲ ਕਰਕੇ ਸਰਕਾਰ ਨੇ ਸਪਸ਼ਟ ਕਰ ਦਿੱਤਾ ਕਿ ਲੌਕਡਾਊਨ-5 ਦੌਰਾਨ ਖ਼ਾਸ ਜ਼ੌਰ ਕੋਰੋਨਾ ਦੇ ਵੱਡੇ ਹੌਟਸਪੌਟ 'ਤੇ ਰਹੇਗਾ। ਇਸ ਤੋਂ ਇਲਾਵਾ ਦੇਸ਼ ਵਿਚ ਜਿੱਥੇ ਕਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਘੱਟ ਹੈ ਉੱਥੇ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਛੂਟਾਂ ਮਿਲਣ ਦੇ ਅਸਾਰ ਹਨ।
Lockdown
ਦੇਸ਼ ਵਿਚ ਕਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇਨ੍ਹਾਂ ਮਾਮਲਿਆਂ ਵਿਚੋਂ 70 ਫੀਸਦੀ ਮਾਮਲੇ ਕੇਵਲ 13 ਸ਼ਹਿਰਾਂ ਵਿਚੋਂ ਦਰਜ਼ ਹੋਏ ਹਨ। ਇਨ੍ਹਾਂ 'ਚ ਮੁੰਬਈ, ਚੇਨੱਈ, ਦਿੱਲੀ, ਅਹਿਮਦਾਬਾਦ, ਠਾਣੇ, ਪੁਣੇ, ਹੈਦਰਾਬਾਦ, ਕੋਲਕਾਤਾ, ਇੰਦੌਰ, ਜੈਪੁਰ, ਜੋਧਪੁਰ, ਚੇਂਗਲਪੱਟੂ ਤੇ ਤੇਰੂਵੱਲੁਰ ਹਨ।
Lockdown
ਉਧਰ ਮੁੱਖ ਸਕੱਤਰ ਦੇ ਵੱਲੋਂ ਵੀਡੀਓ ਕਾਨਫਰੰਸਿੰਗ ਦੌਰਾਨ ਕਰੋਨਾ ਵਾਇਰਸ ਨੂੰ ਨੱਥ ਪਾਉਂਣ ਲਈ ਹੋਰ ਰਹੇ ਯਤਨਾਂ ਦੀ ਪੜਚੋਲ ਕੀਤੀ। ਇਸ ਤੋਂ ਇਲਾਵਾ ਦੇਸ਼ ਵਿਚ ਸਭ ਤੋਂ ਵੱਧ ਪ੍ਰਭਾਵਿਤ ਸ਼ਾਹਿਰਾਂ ਦੇ ਨਾਲ-ਨਾਲ ਦੂਜੀਆਂ ਥਾਵਾ ਤੇ ਵੀ ਉਚਿਤ ਸਾਵਧਾਨੀਆਂ ਵਰਤਣ ਨੂੰ ਕਿਹਾ ਹੈ।
lockdown