Communal tension: ਦਿੱਲੀ ’ਚ ਬਕਰੀ ਨੂੰ ਲੈ ਕੇ ਭਿੜ ਗਏ ਹਿੰਦੂ ਤੇ ਮੁਸਲਿਮ ਧੜੇ

By : PARKASH

Published : May 29, 2025, 2:45 pm IST
Updated : May 29, 2025, 2:55 pm IST
SHARE ARTICLE
Communal tension: Hindu and Muslim groups clash over goat in Delhi
Communal tension: Hindu and Muslim groups clash over goat in Delhi

Communal tension: ਘਰ ਦੇ ਬਾਹਰ ਬਕਰੀਆਂ ਬੰਨ੍ਹਣ ਤੋਂ ਇਨਕਾਰ ਕਰਨ ’ਤੇ ਮੁਸਲਿਮ ਧੜੇ ਨੇ ਹਿੰਦੂ ਪਰਵਾਰ ’ਤੇ ਕੀਤਾ ਹਮਲਾ

ਫ਼ਿਰਕੂ ਤਣਾਅ ਤੋਂ ਬਾਅਦ CRPF ਤੇ RAF ਨੇ ਸੰਭਾਲਿਆ ਮੋਰਚਾ

Hindu and Muslim groups clash over goat in Delhi: ਰਾਜਧਾਨੀ ਦਿੱਲੀ ਦੇ ਖਜੂਰੀ ਖਾਸ ਇਲਾਕੇ ’ਚ ਬੱਕਰੀ ਬੰਨ੍ਹਣ ਨੂੰ ਲੈ ਕੇ ਸ਼ੁਰੂ ਹੋਇਆ ਝਗੜਾ ਫ਼ਿਰਕੂ ਤਣਾਅ ਵਿਚ ਬਦਲ ਗਿਆ। ਇਹ ਘਟਨਾ ਖਜੂਰੀ ਖਾਸ ਇਲਾਕੇ ਦੇ ਐਫ਼ ਬਲਾਕ ’ਚ 30 ਫੁੱਟਾ ਰੋਡ ’ਤੇ ਵਾਪਰੀ। ਜਿੱਥੇ ਬੁਧਵਾਰ ਨੂੰ ਇਕ ਬੱਕਰੀ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਰਾਤ ਨੂੰ ਦੋ ਭਾਈਚਾਰੇ ਆਹਮੋ-ਸਾਹਮਣੇ ਹੋ ਗਏ। ਇਸ ਦੌਰਾਨ ਝਗੜੇ ਨਾਲ ਸ਼ੁਰੂ ਹੋਈ ਝੜਪ ਹਿੰਸਕ ਹੋ ਗਈ। ਮਾਮਲੇ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਦੇ ਨਾਲ-ਨਾਲ ਅਰਧ ਸੈਨਿਕ ਬਲ ਮੌਕੇ ’ਤੇ ਪਹੁੰਚ ਗਏ। ਫੋਰਸ ਨੇ ਕਿਸੇ ਤਰ੍ਹਾਂ ਦੋਵਾਂ ਧਿਰਾਂ ਨੂੰ ਸਮਝਾ ਕੇ ਸ਼ਾਂਤ ਕੀਤਾ। ਮੌਕੇ ’ਤੇ ਤਣਾਅ ਨੂੰ ਦੇਖਦੇ ਹੋਏ, ਇਲਾਕੇ ’ਚ ਭਾਰੀ ਪੁਲਿਸ ਅਤੇ ਅਰਧ ਸੈਨਿਕ ਬਲ ਤਾਇਨਾਤ ਕਰ ਦਿਤੇ ਗਏ ਹਨ। ਫ਼ਿਲਹਾਲ ਸਥਿਤੀ ਕਾਬੂ ਹੇਠ ਦੱਸੀ ਜਾ ਰਹੀ ਹੈ, ਪਰ ਤਣਾਅਪੂਰਨ ਮਾਹੌਲ ਨੂੰ ਦੇਖਦੇ ਹੋਏ ਸੀਆਰਪੀਐਫ਼ ਅਤੇ ਰੈਪਿਡ ਐਕਸ਼ਨ ਫੋਰਸ (ਆਰਏਐਫ਼) ਤਾਇਨਾਤ ਕਰ ਦਿਤੀ ਗਈ ਹੈ।

ਪੁਲਿਸ ਦਾ ਕਹਿਣਾ ਹੈ ਕਿ ਬੁਧਵਾਰ ਨੂੰ ਦੂਜੇ ਭਾਈਚਾਰਿਆਂ ਦੇ ਲੋਕਾਂ ਨੇ ਹਿੰਦੂ ਭਾਈਚਾਰੇ ਦੇ ਮਨੋਜ ਧਾਮਾ ਦੇ ਘਰ ਦੇ ਸਾਹਮਣੇ ਆਪਣੀਆਂ ਬੱਕਰੀਆਂ ਬੰਨ੍ਹੀਆਂ। ਮਨੋਜ ਦੇ ਪਰਵਾਰ ਦਾ ਦੋਸ਼ ਹੈ ਕਿ ਉਨ੍ਹਾਂ ਨੇ ਦਿਨ ਵੇਲੇ ਬੱਕਰੀ ਬੰਨ੍ਹਣ ’ਤੇ ਇਤਰਾਜ਼ ਕੀਤਾ ਸੀ। ਦੂਜੇ ਭਾਈਚਾਰੇ ਦੇ ਨੌਜਵਾਨਾਂ ਨੇ ਇਸ ’ਤੇ ਕਾਫ਼ੀ ਬਹਿਸ ਕੀਤੀ ਸੀ। ਜਦੋਂ ਮਾਮਲਾ ਗਰਮਾ ਗਿਆ ਤਾਂ ਪੁਲਿਸ ਨੇ ਦੋਵਾਂ ਧਿਰਾਂ ਨੂੰ ਸਮਝਾ ਕੇ ਸ਼ਾਂਤ ਕੀਤਾ, ਪਰ ਜਿਵੇਂ ਹੀ ਰਾਤ ਹੋਈ, ਉਨ੍ਹਾਂ ਲੋਕਾਂ ਨੇ ਜਾਣਬੁੱਝ ਕੇ ਉਸੇ ਜਗ੍ਹਾ ’ਤੇ ਬੱਕਰੀਆਂ ਨੂੰ ਦੁਬਾਰਾ ਬੰਨ੍ਹ ਦਿਤਾ। ਇਸ ਕਾਰਨ ਰਾਤ ਨੂੰ ਮਾਮਲਾ ਫਿਰ ਭੜਕ ਗਿਆ।

ਮਨੋਜ ਧਾਮਾ ਦੇ ਅਨੁਸਾਰ, ਰਾਤ 10 ਵਜੇ ਦੇ ਕਰੀਬ, ਮੁਸਲਿਮ ਭਾਈਚਾਰੇ ਦੇ ਇੱਕ ਦਰਜਨ ਦੇ ਕਰੀਬ ਨੌਜਵਾਨ ਡੰਡਿਆਂ ਨਾਲ ਉਸਦੇ ਘਰ ਪਹੁੰਚੇ ਅਤੇ ਹਮਲਾ ਕਰ ਦਿਤਾ। ਹਮਲੇ ’ਚ ਮਨੋਜ ਦੀ ਪਤਨੀ ਵੀ ਜ਼ਖ਼ਮੀ ਹੋ ਗਈ। ਇੱਕ ਹੋਰ ਮੈਂਬਰ ਵੀ ਜ਼ਖ਼ਮੀ ਹੋ ਗਿਆ ਹੈ। ਪੀੜਤ ਪਰਵਾਰ ਨੇ ਦਸਿਆ ਕਿ ਉਨ੍ਹਾਂ ਨੇ ਕਿਸੇ ਤਰ੍ਹਾਂ ਅਪਣੇ ਆਪ ਨੂੰ ਘਰ ਵਿੱਚ ਬੰਦ ਕਰ ਕੇ ਅਪਣੀ ਜਾਨ ਬਚਾਈ। ਇਸ ਮਾਮਲੇ ਦੀ ਜਾਣਕਾਰੀ ਮਿਲਦੇ ਹੀ ਦੋਵਾਂ ਧਿਰਾਂ ਦੇ ਸਮਰਥਕ ਮੌਕੇ ’ਤੇ ਇਕੱਠੇ ਹੋਣੇ ਸ਼ੁਰੂ ਹੋ ਗਏ। ਜਿਸ ਕਾਰਨ ਸਥਿਤੀ ਵਿਗੜਨ ਦੀ ਸੰਭਾਵਨਾ ਵੱਧ ਗਈ। ਪੁਲਿਸ ਨੇ ਇਲਾਕੇ ਨੂੰ ਘੇਰਾ ਪਾ ਕੇ ਸੁਰੱਖਿਆ ਪ੍ਰਦਾਨ ਕੀਤੀ।

ਘਟਨਾ ਤੋਂ ਬਾਅਦ, ਪੁਲਿਸ ਨੇ ਦੋਵੇਂ ਜ਼ਖ਼ਮੀਆਂ ਦਾ ਡਾਕਟਰੀ ਜਾਂਚ  ਕਰਵਾਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ। ਹੁਣ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ, ਪਰ ਪੁਲਿਸ ਨੇ ਸੀਸੀਟੀਵੀ ਫੁਟੇਜ ਦੀ ਜਾਂਚ ਕਰਨੀ ਅਤੇ ਚਸ਼ਮਦੀਦਾਂ ਦੇ ਬਿਆਨ ਦਰਜ ਕਰਨੇ ਸ਼ੁਰੂ ਕਰ ਦਿੱਤੇ ਹਨ। ਸੁਰੱਖਿਆ ਕਾਰਨਾਂ ਕਰਕੇ, ਅਰਧ ਸੈਨਿਕ ਬਲ ਇਲਾਕੇ ਵਿੱਚ ਫ਼ਲੈਗ ਮਾਰਚ ਕਰ ਰਹੇ ਹਨ। 

(For more news apart from Delhi Latest News, stay tuned to Rozana Spokesman)

SHARE ARTICLE

ਏਜੰਸੀ

Advertisement

Devinder Pal Singh Bhullar Rihai News : "Devinder Pal Bhullar ਦੀ ਰਿਹਾਈ ਲਈ BJP ਲੀਡਰ ਕਰ ਰਿਹਾ ਡਰਾਮਾ'

21 Oct 2025 3:10 PM

ਸਾਬਕਾ DGP ਪੁੱਤ ਦੀ ਨਵੀਂ ਵੀਡੀਓ ਆਈ ਸਾਹਮਣੇ, ਹੁਣ ਕਹਿੰਦਾ ਮੇਰਾ ਘਰਵਾਲੀ ਮੇਰਾ ਬਹੁਤ ਧਿਆਨ ਰੱਖਦੀ

21 Oct 2025 3:09 PM

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM
Advertisement