TMC Minister Udayan Guha: ਤ੍ਰਿਣਮੂਲ ਦੇ ਮੰਤਰੀ ਉਦਯਨ ਗੁਹਾ ਨੇ ‘ਆਪ੍ਰੇਸ਼ਨ ਸਿੰਦੂਰ’ ’ਤੇ ਦਿਤਾ ਵਿਵਾਦਤ ਬਿਆਨ 

By : PARKASH

Published : May 29, 2025, 12:53 pm IST
Updated : May 29, 2025, 12:53 pm IST
SHARE ARTICLE
Trinamool Minister Udayan Guha's controversial statement on 'Operation Sindoor'
Trinamool Minister Udayan Guha's controversial statement on 'Operation Sindoor'

TMC Minister Udayan Guha: ਕਿਹਾ, ‘ਜੋ ਲੋਕ ਕਦੇ ਚਾਹ ਵੇਚਦੇ ਸੀ, ਉਹ ਹੁਣ ਸਿੰਦੂਰ ਦਾ ਵਪਾਰ ਕਰ ਰਹੇ’ 

ਮੰਤਰੀ ਦੇ ਬਿਆਨ ਦੀ ਭਾਜਪਾ ਨੇ ਕੀਤੀ ਨਿੰਦਾ

TMC Minister Udayan Guha: ਤ੍ਰਿਣਮੂਲ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਪੱਛਮੀ ਬੰਗਾਲ ਦੇ ਮੰਤਰੀ ਉਦੈਯਨ ਗੁਹਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ‘ਆਪ੍ਰੇਸ਼ਨ ਸਿੰਦੂਰ’ ’ਤੇ ਵਿਅੰਗ ਕੱਸਿਆ ਅਤੇ ਕਿਹਾ ਕਿ ‘‘ਜੋ ਲੋਕ ਕਦੇ ਚਾਹ ਵੇਚਦੇ ਸਨ, ਉਹ ਹੁਣ ਸਿੰਦੂਰ ਦਾ ਕਾਰੋਬਾਰ ਕਰ ਰਹੇ ਹਨ।’’ ਗੁਹਾ ਦੇ ਬਿਆਨ ਨੇ ਵਿਵਾਦ ਪੈਦਾ ਕਰ ਦਿੱਤਾ ਹੈ। 

ਮੰਗਲਵਾਰ ਨੂੰ ਕੂਚ ਬਿਹਾਰ ਜ਼ਿਲ੍ਹੇ ਦੇ ਦਿਨਹਾਟਾ ਵਿੱਚ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਉੱਤਰੀ ਬੰਗਾਲ ਵਿਕਾਸ ਮੰਤਰੀ ਗੁਹਾ ਨੇ ਕਿਹਾ, ‘‘ਪਹਿਲਾਂ ਕੁਝ ਲੋਕ ਚਾਹ ਦਾ ਕਾਰੋਬਾਰ ਕਰਦੇ ਸਨ, ਹੁਣ ਉਹ ਸਿੰਦੂਰ ਦਾ ਕਾਰੋਬਾਰ ਕਰ ਰਹੇ ਹਨ। ਕੁਝ ਲੋਕ ਗਰਮ ਚਾਹ ਵੇਚਦੇ ਸਨ, ਹੁਣ ਉਨ੍ਹਾਂ ਦੇ ਖੂਨ ਵਿੱਚ ਗਰਮ ਸਿੰਦੂਰ ਵਹਿ ਰਿਹਾ ਹੈ। ਉਹ ਉੱਤਰੀ ਬੰਗਾਲ ਦੇ ਅਲੀਪੁਰਦੁਆਰ ਆ ਕੇ ਉਹ ਸਿੰਦੂਰ ਵੇਚ ਰਹੇ ਹਨ।’’ ਮੰਤਰੀ ਦੇ ਇਸ ਬਿਆਨ ਦਾ ਇੱਕ ਵੀਡੀਓ ਵਾਇਰਲ ਹੋ ਗਿਆ ਹੈ। ਹਾਲਾਂਕਿ, ਪੀਟੀਆਈ ਇਸ ਵੀਡੀਓ ਦੀ ਪ੍ਰਮਾਣਿਕਤਾ ਦੀ ਸੁਤੰਤਰ ਤੌਰ ’ਤੇ ਪੁਸ਼ਟੀ ਨਹੀਂ ਕਰ ਸਕਿਆ।

ਗੁਹਾ ਨੇ ਪ੍ਰਧਾਨ ਮੰਤਰੀ ’ਤੇ ਫ਼ਿਰਕੂ ਮਤਭੇਦ ਪੈਦਾ ਕਰਨ ਦਾ ਵੀ ਦੋਸ਼ ਲਗਾਇਆ। ਵੀਡੀਓ ਵਿੱਚ, ਉਸਨੂੰ ਇਹ ਕਹਿੰਦੇ ਸੁਣਿਆ ਗਿਆ, ‘‘ਲੋਕਾਂ ਵਿੱਚ ਜ਼ਹਿਰ ਫੈਲਾਉਣ ਦੀ ਕੋਸ਼ਿਸ਼ ਨਾ ਕਰੋ। ਧਾਰਮਕ ਜ਼ਹਿਰ ਫੈਲਾ ਕੇ ਲੋਕਾਂ ਵਿੱਚ ਵੰਡ ਪਾਉਣ ਦੀ ਕੋਸ਼ਿਸ਼ ਨਾ ਕਰੋ।’’ ਭਾਜਪਾ ਨੇ ਇਸ ਟਿੱਪਣੀ ’ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਅਤੇ ਗੁਹਾ ’ਤੇ ਭਾਰਤ ਦੀਆਂ ਹਥਿਆਰਬੰਦ ਸੈਨਾਵਾਂ ਦਾ ਅਪਮਾਨ ਕਰਨ ਅਤੇ ‘ਆਪ੍ਰੇਸ਼ਨ ਸਿੰਦੂਰ’ ਦੀ ਭਾਵਨਾ ਨੂੰ ਕਮਜ਼ੋਰ ਕਰਨ ਦਾ ਦੋਸ਼ ਲਗਾਇਆ।

ਭਾਜਪਾ ਦੀ ਬੰਗਾਲ ਇਕਾਈ ਦੇ ਪ੍ਰਧਾਨ ਸੁਕਾਂਤ ਮਜੂਮਦਾਰ ਨੇ ਇਸ ਟਿੱਪਣੀ ਦੀ ਸਖ਼ਤ ਨਿੰਦਾ ਕੀਤੀ ਅਤੇ ਗੁਹਾ ਨੂੰ ਰਾਜ ਮੰਤਰੀ ਮੰਡਲ ਤੋਂ ਹਟਾਉਣ ਦੀ ਮੰਗ ਕੀਤੀ। ਮਜੂਮਦਾਰ ਨੇ ਕਿਹਾ, ‘‘ਉਦਯਨ ਗੁਹਾ ਵੱਲੋਂ ਕੀਤੀ ਗਈ ਟਿੱਪਣੀ ਨਾ ਸਿਰਫ਼ ਨਿੰਦਣਯੋਗ ਹੈ ਬਲਕਿ ਦੇਸ਼ਧ੍ਰੋਹ ਦੇ ਬਰਾਬਰ ਹੈ।’’ ਤ੍ਰਿਣਮੂਲ ਕਾਂਗਰਸ ਨੇ ਅਜੇ ਤੱਕ ਇਸ ਸਬੰਧ ਵਿੱਚ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਪ੍ਰਧਾਨ ਮੰਤਰੀ ਮੋਦੀ ਬੰਗਾਲ ਵਿੱਚ ਭਾਜਪਾ ਦੀ ਮੁਹਿੰਮ ਦੇ ਹਿੱਸੇ ਵਜੋਂ ਵੀਰਵਾਰ ਨੂੰ ਅਲੀਪੁਰਦੁਆਰ ਵਿੱਚ ਇੱਕ ਜਨਤਕ ਮੀਟਿੰਗ ਨੂੰ ਸੰਬੋਧਨ ਕਰਨ ਵਾਲੇ ਹਨ।

(For more news apart from Kolkata Latest News, stay tuned to Rozana Spokesman)

SHARE ARTICLE

ਏਜੰਸੀ

Advertisement

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM
Advertisement