
ਕੱਲ੍ਹ ਵੀ ਅੰਮ੍ਰਿਤਸਰ ਤੋਂ ਡਾ. ਗੁਰਪ੍ਰੀਤ ਕੌਰ ਨੇ ਉਹਨਾਂ ਦੀ ਵੀਡੀਓ ਤੇ ਤਿੱਖੇ ਸਵਾਲ...
ਨਵੀਂ ਦਿੱਲੀ: ਲੁਧਿਆਣਾ ਵਿਚ ਸਥਿਤ ਗੁਰੂ ਨਾਨਕ ਮੋਦੀਖਾਨਾ ਹੁਣ ਵਿਵਾਦਾਂ ਵਿਚ ਪੂਰੀ ਤਰ੍ਹਾਂ ਘਿਰ ਚੁੱਕਿਆ ਹੈ। ਮੋਦੀਖਾਨੇ ਦੇ ਸੇਵਾਦਾਰ ਵੱਲੋਂ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਦਵਾਈਆਂ ਦੇ ਅਸਲ ਅਤੇ ਬਜ਼ਾਰ ਦੇ ਰੇਟਾਂ ਬਾਰੇ ਜਾਣੂ ਕਰਵਾਇਆ ਗਿਆ ਸੀ। ਉਸ ਤੋਂ ਬਾਅਦ ਵੱਖ ਵੱਖ ਕੈਮਿਸਟ ਵਾਲਿਆਂ ਨੇ ਇਸ ਦਾ ਜਵਾਬ ਦੇਣਾ ਸ਼ੁਰੂ ਕਰ ਦਿੱਤਾ।
Chemist
ਕੱਲ੍ਹ ਵੀ ਅੰਮ੍ਰਿਤਸਰ ਤੋਂ ਡਾ. ਗੁਰਪ੍ਰੀਤ ਕੌਰ ਨੇ ਉਹਨਾਂ ਦੀ ਵੀਡੀਓ ਤੇ ਤਿੱਖੇ ਸਵਾਲ ਖੜ੍ਹੇ ਕੀਤੇ ਸਨ ਤੇ ਹੁਣ ਇਕ ਹੋਰ ਕੈਮਿਸਟ ਦੁਕਾਨਦਾਰ ਨੇ ਇਸ ਤੇ ਟਿੱਪਣੀ ਕੀਤੀ ਹੈ। ਭਾਟੇ ਕੈਮਿਸਟ ਪਰਵਾਨਾ ਰੋਡ ਈਸਟ ਦਿੱਲੀ ਦੇ ਦੁਕਾਨਦਾਰ ਦਾ ਕਹਿਣਾ ਹੈ ਕਿ ਉਹਨਾਂ ਨੇ ਸੋਸ਼ਲ ਮੀਡੀਆ ਤੇ ਮੁੱਖ ਸੇਵਾਦਾਰ ਬਲਵਿੰਦਰ ਸਿੰਘ ਜਿੰਦੂ ਵੱਲੋਂ ਇਕ ਵੀਡੀਓ ਅਪਲੋਡ ਕੀਤੀ ਗਈ ਸੀ ਜਿਸ ਵਿਚ ਉਹ ਦਵਾਈਆਂ ਰਾਹੀਂ ਲੋਕਾਂ ਦੀ ਹੋ ਰਹੀ ਲੁੱਟ-ਖਸੁੱਟ ਬਾਰੇ ਗੱਲ ਕਰਦੇ ਨਜ਼ਰ ਆ ਰਹੇ ਹਨ।
Dr. Gurpreet Kaur
ਉਹਨਾਂ ਅੱਗੇ ਕਿਹਾ ਕਿ ਜਦੋਂ ਗਿਆਨੀ ਅਤੇ ਅਗਿਆਨੀ ਗਿਆਨ ਵੰਡਦੇ ਹਨ ਤਾਂ ਉਹਨਾਂ ਵਿਚ ਬਹੁਤ ਫਰਕ ਹੁੰਦਾ ਹੈ। ਭਾਰਤ ਵਿਚ ਜੈਨਰਿਕ ਕੰਪਨੀਆਂ 113 ਹਨ ਤੇ ਪੇਟੈਂਟ ਕੰਪਨੀਆਂ 149 ਹਨ। ਇਸ ਤੋਂ ਇਲਾਵਾ 1000 ਕੰਪਨੀਆਂ ਅਜਿਹੀਆਂ ਹਨ ਜਿਹੜੀਆਂ ਕਿ ਡਾਕਟਰਾਂ ਦੁਆਰਾ ਚਲਾਈਆਂ ਜਾਂਦੀਆਂ ਹਨ ਉਹ ਅਪਣੀਆਂ ਦਵਾਈਆਂ ਬਣਾ ਕੇ ਵੇਚਦੇ ਹਨ।
Guru Nanak Modikhana
ਉਹ ਜਦੋਂ ਦਵਾਈਆਂ ਸੇਲ ਕਰਦੇ ਹਨ ਤਾਂ ਉਹ ਲੋਕਾਂ ਨੂੰ ਦਸਦੇ ਹਨ ਕਿ ਕਿਹੜੀ ਦਵਾਈ ਜੈਨੇਰਿਕ ਹੈ ਤੇ ਕਿਹੜੀ ਜ਼ਿਆਦਾ ਮਹਿੰਗੀ ਹੈ ਇਸ ਦੇ ਨਾਲ ਹੀ ਉਹ ਇਸ ਵਿਚਲਾ ਫਰਕ ਵੀ ਦਸਦੇ ਹਨ। ਉਹਨਾਂ ਨੇ ਮੋਦੀਖਾਨੇ ਦੇ ਸੇਵਾਦਾਰ ਨੂੰ ਅਪੀਲ ਕੀਤੀ ਹੈ ਕਿ ਉਹ ਅਪਣੀ ਗਲਤੀ ਸੁਧਾਰਨ ਤੇ ਪੇਟੈਂਟ ਕੰਪਨੀ ਬਾਰੇ ਵੀ ਗਿਆਨ ਹਾਸਲ ਕਰਨ। ਜੇ ਉਹਨਾਂ ਨੇ ਲੋਕਾਂ ਨੂੰ ਗਿਆਨ ਵੰਡਣਾ ਹੀ ਹੈ ਤਾਂ ਉਹ ਪੂਰਾ ਵੰਡਣ ਤੇ ਲੋਕਾਂ ਨੂੰ ਹਰ ਚੀਜ਼ ਤੋਂ ਜਾਣੂ ਕਰਵਾਉਣ।
Balwinder Singh Jandu
ਦਸ ਦਈਏ ਕਿ ਥੋਕ ਭਾਅ ’ਤੇ ਖਰੀਦਿਆਂ ਗਈਆਂ ਦਵਾਈਆਂ ਨੂੰ ਰਿਟੇਲ ਭਾਅ ’ਤੇ ਵੇਚਣ ਵਾਲੇ ਗੁਰੂ ਨਾਨਕ ਮੋਦੀ ਖਾਨਾ ਦੀ ਮਸ਼ਹੂਰੀ ਕਾਲਾਬਾਜ਼ਾਰੀ ਵਾਲਿਆਂ ਨੂੰ ਹਜ਼ਮ ਨਹੀਂ ਹੋ ਰਹੀ। ਗਰੀਬ ਲੋਕਾਂ ਨੂੰ ਹੋਲਸੇਲ ਰੇਟਾਂ ’ਤੇ ਦਵਾਈਆਂ ਮੁਹੱਈਆ ਕਰਵਾਉਣ ਵਾਲੇ ਗੁਰੂ ਨਾਨਕ ਮੋਦੀਖਾਨਾ ਨੂੰ ਬੰਦ ਕਰਨ ਦੀ ਸਾਜਿਸ਼ ਸ਼ੁਰੂ ਹੋ ਗਈ ਹੈ। ਜਾਣਕਾਰੀ ਅਨੁਸਾਰ ਬੀਤੇ ਦਿਨ ਤੋਂ ਮੋਦੀਖਾਨਾ ’ਚ ਦਵਾਈਆਂ ਦੀ ਸਪਲਾਈ ਨਹੀਂ ਆਉਣ ਦਿੱਤੀ ਜਾ ਰਹੀ।
Guru Nanak Modikhana
ਇਸ ਗੱਲ ਨਾਲ ਸਿਰਫ ਮੋਦੀਖਾਨਾ ਚਲਾ ਰਹੇ ਸਮਾਜ ਸੇਵੀਆਂ ’ਚ ਹੀ ਗੁੱਸਾ ਨਹੀਂ, ਸਗੋਂ ਲੋਕ ਵੀ ਗੁੱਸੇ ਨਾਲ ਭਰੇ ਪਏ ਹਨ। ਮੋਦੀਖਾਨੇ ਨੂੰ ਚਲਾ ਰਹੇ ਬਲਵਿੰਦਰ ਸਿੰਘ ਜਿੰਦੂ ਨੇ ਦੱਸਿਆ ਕਿ ਹੁਣ ਉਹਨਾਂ ਨੂੰ ਹੁਣ ਫੋਨ ਕਾਲ ਤੇ ਧਮਕੀਆਂ ਆਉਣੀਆਂ ਸ਼ੁਰੂ ਹੋ ਗਈਆਂ ਹਨ ਕਿ ਇਹ ਮੋਦੀਖਾਨਾ ਬੰਦ ਨਾ ਕੀਤਾ ਤਾਂ ਉਹਨਾਂ ਨੂੰ ਮਾਰ ਦਿੱਤਾ ਜਾਵੇਗਾ। ਏਸੀਪੀ ਵਰਗੇ ਵੀ ਧਮਕੀਆਂ ਪ੍ਰਤੀ ਜਾਗਰੂਕ ਨਹੀਂ ਹੋ ਰਹੇ ਤੇ ਉਹਨਾਂ ਸਾਹਮਣੇ ਇਹ ਸਭ ਕੁੱਝ ਚਲ ਰਿਹਾ ਹੈ।
ਬਲਵਿੰਦਰ ਸਿੰਘ ਜਿੰਦੂ ਨੇ ਦੱਸਿਆ ਕਿ ਮਈ ਮਹੀਨੇ ਵਿਚ ਉਨ੍ਹਾਂ ਦੀ ਸੰਸਥਾ ਵੱਲੋਂ ਗੁਰੂ ਨਾਨਕ ਮੋਦੀਖਾਨਾ ਦੀ ਸ਼ੁਰੂਆਤ ਕੀਤੀ ਗਈ ਸੀ। ਇੱਥੇ ਹਰ ਵਿਅਕਤੀ ਨੂੰ ਹੋਲਸੇਲ ਭਾਅ ’ਤੇ ਦਵਾਈਆਂ ਦਿੱਤੀਆਂ ਜਾਂਦੀਆਂ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਹੋਲਸੇਲ ਮਾਰਕੀਟ ’ਚੋਂ ਦਵਾਈਆਂ ਪ੍ਰਿੰਟ ਰੇਟ ਤੋਂ 22 ਫੀਸਦੀ ਤੋਂ ਲੈ ਕੇ 97 ਫੀਸਦੀ ਤੱਕ ਘੱਟ ਭਾਅ ’ਤੇ ਮਿਲਦੀਆਂ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।