
ਦਵਾਈ ਵਿਕਰੇਤਾਵਾਂ ਦੀ ਪੋਲ ਖੋਲ੍ਹਣ ਵਾਲੇ ਸਿੱਖ ਦਾ ਵੱਡਾ ਖੁਲਾਸਾ
ਲੁਧਿਆਣਾ: ਥੋਕ ਭਾਅ ’ਤੇ ਖਰੀਦਿਆਂ ਗਈਆਂ ਦਵਾਈਆਂ ਨੂੰ ਰਿਟੇਲ ਭਾਅ ’ਤੇ ਵੇਚਣ ਵਾਲੇ ਗੁਰੂ ਨਾਨਕ ਮੋਦੀ ਖਾਨਾ ਦੀ ਮਸ਼ਹੂਰੀ ਕਾਲਾਬਾਜ਼ਾਰੀ ਵਾਲਿਆਂ ਨੂੰ ਹਜ਼ਮ ਨਹੀਂ ਹੋ ਰਹੀ। ਗਰੀਬ ਲੋਕਾਂ ਨੂੰ ਹੋਲਸੇਲ ਰੇਟਾਂ ’ਤੇ ਦਵਾਈਆਂ ਮੁਹੱਈਆ ਕਰਵਾਉਣ ਵਾਲੇ ਗੁਰੂ ਨਾਨਕ ਮੋਦੀਖਾਨਾ ਨੂੰ ਬੰਦ ਕਰਨ ਦੀ ਸਾਜਿਸ਼ ਸ਼ੁਰੂ ਹੋ ਗਈ ਹੈ। ਜਾਣਕਾਰੀ ਅਨੁਸਾਰ ਬੀਤੇ ਦਿਨ ਤੋਂ ਮੋਦੀਖਾਨਾ ’ਚ ਦਵਾਈਆਂ ਦੀ ਸਪਲਾਈ ਨਹੀਂ ਆਉਣ ਦਿੱਤੀ ਜਾ ਰਹੀ।
Guru Nanak Modikhana
ਇਸ ਗੱਲ ਨਾਲ ਸਿਰਫ ਮੋਦੀਖਾਨਾ ਚਲਾ ਰਹੇ ਸਮਾਜ ਸੇਵੀਆਂ ’ਚ ਹੀ ਗੁੱਸਾ ਨਹੀਂ, ਸਗੋਂ ਲੋਕ ਵੀ ਗੁੱਸੇ ਨਾਲ ਭਰੇ ਪਏ ਹਨ। ਮੋਦੀਖਾਨੇ ਨੂੰ ਚਲਾ ਰਹੇ ਬਲਵਿੰਦਰ ਸਿੰਘ ਜਿੰਦੂ ਨੇ ਦੱਸਿਆ ਕਿ ਹੁਣ ਉਹਨਾਂ ਨੂੰ ਹੁਣ ਫੋਨ ਕਾਲ ਤੇ ਧਮਕੀਆਂ ਆਉਣੀਆਂ ਸ਼ੁਰੂ ਹੋ ਗਈਆਂ ਹਨ ਕਿ ਇਹ ਮੋਦੀਖਾਨਾ ਬੰਦ ਨਾ ਕੀਤਾ ਤਾਂ ਉਹਨਾਂ ਨੂੰ ਮਾਰ ਦਿੱਤਾ ਜਾਵੇਗਾ। ਏਸੀਪੀ ਵਰਗੇ ਵੀ ਧਮਕੀਆਂ ਪ੍ਰਤੀ ਜਾਗਰੂਕ ਨਹੀਂ ਹੋ ਰਹੇ ਤੇ ਉਹਨਾਂ ਸਾਹਮਣੇ ਇਹ ਸਭ ਕੁੱਝ ਚਲ ਰਿਹਾ ਹੈ।
Balwinder Singh Jindu
ਬਲਵਿੰਦਰ ਸਿੰਘ ਜਿੰਦੂ ਨੇ ਦੱਸਿਆ ਕਿ ਮਈ ਮਹੀਨੇ ਵਿਚ ਉਨ੍ਹਾਂ ਦੀ ਸੰਸਥਾ ਵੱਲੋਂ ਗੁਰੂ ਨਾਨਕ ਮੋਦੀਖਾਨਾ ਦੀ ਸ਼ੁਰੂਆਤ ਕੀਤੀ ਗਈ ਸੀ। ਇੱਥੇ ਹਰ ਵਿਅਕਤੀ ਨੂੰ ਹੋਲਸੇਲ ਭਾਅ ’ਤੇ ਦਵਾਈਆਂ ਦਿੱਤੀਆਂ ਜਾਂਦੀਆਂ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਹੋਲਸੇਲ ਮਾਰਕੀਟ ’ਚੋਂ ਦਵਾਈਆਂ ਪ੍ਰਿੰਟ ਰੇਟ ਤੋਂ 22 ਫੀਸਦੀ ਤੋਂ ਲੈ ਕੇ 97 ਫੀਸਦੀ ਤੱਕ ਘੱਟ ਭਾਅ ’ਤੇ ਮਿਲਦੀਆਂ ਹਨ।
Guru Nanak Modikhana
ਉਹ ਇਸ ਭਾਅ ’ਤੇ ਹੀ ਲੋਕਾਂ ਨੂੰ ਦਵਾਈਆਂ ਦਿੰਦੇ ਹਨ। ਹੁਣ ਇਹ ਗੁਰੂ ਨਾਨਕ ਮੋਦੀਖਾਨਾ ਲੋਕਾਂ ਨੂੰ ਚੁੱਭ ਰਿਹਾ ਹੈ, ਕਿਉਂਕਿ ਜਿਸ ਰੇਟ ’ਤੇ ਉਹ ਲੋਕਾਂ ਨੂੰ ਦਵਾਈਆਂ ਦੇ ਰਹੇ ਹਨ, ਉਹ ਉਸ ਤੋਂ ਕਈ ਗੁਣਾ ਜ਼ਿਆਦਾ ਭਾਅ ’ਤੇ ਦਵਾਈਆਂ ਦੇ ਰਹੇ ਸਨ। ਅਜਿਹੇ ’ਚ ਉਨ੍ਹਾਂ ਦੀ ਕਾਲਾਬਾਜ਼ਾਰੀ ਬੰਦ ਹੋ ਗਈ ਸੀ। ਇਸ ਲਈ ਮੋਦੀ ਖਾਨਾ ਬੰਦ ਕਰਵਾਉਣ ਦੀਆਂ ਸਾਜਿਸ਼ਾਂ ਸ਼ੁਰੂ ਹੋ ਗਈਆਂ ਹਨ।
Guru Nanak Modikhana
ਤਿੰਨ ਦਿਨ ਤੋਂ ਉਹ ਹੋਲਸੇਲ ਮਾਰਕੀਟ ’ਚ ਦਵਾਈ ਲੈਣ ਲਈ ਜਾਂਦੇ ਹਨ ਤਾਂ ਉਨ੍ਹਾਂ ਨੂੰ ਦਵਾਈ ਦੇਣ ਤੋਂ ਸਾਫ਼ ਮਨ੍ਹਾ ਕਰ ਦਿੱਤਾ ਜਾਂਦਾ ਹੈ। ਇੱਥੇ ਤੱਕ ਕਿ ਉਨ੍ਹਾਂ ਨੂੰ ਫੋਨ ’ਤੇ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ, ਪਰ ਉਹ ਕਿਸੇ ਵੀ ਹਾਲਤ ’ਚ ਸੇਵਾ ਬੰਦ ਨਹੀਂ ਕਰਨਗੇ। ਉਹਨਾਂ ਨੇ ਇਕ ਸਿਪਲਾਡਾਇਨ ਪਾਊਡਰ ਦਿਖਾਉਂਦੇ ਹੋਏ ਉਸ ਦੀ ਅਸਲ ਕੀਮਤ ਬਾਰੇ ਜਾਣੂ ਕਰਵਾਇਆ।
Medicine
ਇਸ ਪਾਊਡਰ ਦਾ ਅਸਲ ਮੁੱਲ ਸਿਰਫ 8 ਰੁਪਏ ਹੈ ਤੇ ਇਸ ਨੂੰ ਜਨਤਾ ਵਿਚ 56 ਰੁਪਏ ਵਿਚ ਵੇਚਿਆ ਜਾਂਦਾ ਹੈ। ਇਸ ਤਰ੍ਹਾਂ ਉਹਨਾਂ ਨੇ ਆਈ ਡ੍ਰੋਪਸ ਦੀ ਸ਼ੀਸ਼ੀ ਦਿਖਾਉਂਦੇ ਹੋਏ ਉਸ ਦੀ ਕੀਮਤ ਦੱਸੀ ਜੋ ਕਿ ਸਿਰਫ 8 ਰੁਪਏ ਸੀ ਤੇ ਉਸ ਨੂੰ ਬਜ਼ਾਰ ਵਿਚ 44 ਰੁਪਏ ਵਿਚ ਵੇਚਿਆ ਜਾਂਦਾ ਹੈ। ਉਹਨਾਂ ਨੇ ਰਵਨੀਤ ਬਿੱਟੂ ਨੂੰ ਨਿਸ਼ਾਨੇ ਤੇ ਲੈਂਦੇ ਹੋਏ ਕਿਹਾ ਕਿ ਉਹ ਖਾਲਿਸਤਾਨ ਦੇ ਖਿਲਾਫ ਤਾਂ ਬੋਲੇ ਹਨ ਪਰ ਕੀ ਉਹ ਇਸ ਲੁੱਟ-ਖਸੁੱਟ ਦੇ ਖਿਲਾਫ ਨਹੀਂ ਬੋਲਣਗੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।