
ਉੱਪ ਰਾਸ਼ਟਰਪਤੀ ਐਮ.ਵੈਕਈਆ ਨਾਇਡੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਬਕਾ ਪ੍ਰਧਾਨ ਮੰਤਰੀ ਪੀ.ਵੀ. ਨਰਸਿਮਹਾ ਰਾਉ ਨੂੰ
ਨਵੀਂ ਦਿੱਲੀ, 28 ਜੂਨ : ਉੱਪ ਰਾਸ਼ਟਰਪਤੀ ਐਮ.ਵੈਕਈਆ ਨਾਇਡੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਬਕਾ ਪ੍ਰਧਾਨ ਮੰਤਰੀ ਪੀ.ਵੀ. ਨਰਸਿਮਹਾ ਰਾਉ ਨੂੰ ਉਨ੍ਹਾਂ ਦੀ ਜੈਯੰਤੀ 'ਤੇ ਐਤਵਾਰ ਨੂੰ ਸ਼ਰਧਾਂਜਲੀ ਦਿਤੀ ਅਤੇ ਕਿਹਾ ਕਿ ਰਾਉ ਦੇ ਮੁਸ਼ਕਲ ਸਮੇਂ 'ਚ ਦੇਸ਼ ਦਾ ਅਗਵਾਈ ਕੀਤੀ ਸੀ। ਪ੍ਰਧਾਨ ਮੰਤਰੀ ਨੇ 'ਮਨ ਕੀ ਬਾਤ' ਰੇਡੀਉ ਪ੍ਰੋਗਰਾਮ 'ਚ ਕਿਹਾ ਕਿ 28 ਜੂਨ ਨੂੰ ਰਾਉ ਦੀ ਜੈਯੰਤੀ ਮਨਾਈ ਜਾਂਦੀ ਹੈ।
File Photo
ਉਨ੍ਹਾਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਨੇ ''ਮੁਸ਼ਕਲ ਸਮੇਂ 'ਚ'' ਦੇਸ਼ ਦੀ ਅਗਵਾਈ ਕੀਤੀ। ਰਾਉ 21 ਜੂਨ 1991 ਤੋਂ 16 ਮਈ 1996 ਤਕ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਸਨ। ਮੋਦੀ ਨੇ ਕਿਹਾ, ਭਾਰਤੀ ਮੁੱਲਾਂ 'ਚ ਉਨ੍ਹਾਂ ਦਾ ਬਹੁਤ ਵਿਸ਼ਵਾਸ਼ ਸੀ ਅਤੇ ਪਛਮੀ ਸਾਹਿਤ ਤੇ ਵਿਗਿਆਨ ਦੀ ਵੀ ਉਨ੍ਹਾਂ ਨੂੰ ਜਾਣਕਾਰੀ ਸੀ। ਉੱਪ ਰਾਸ਼ਟਰਪਤੀ ਰਾਇਡੂ ਨੇ ਰਾਉ ਨੂੰ ਆਰਥਕ ਸੁਧਾਰਾਂ ਦਾ ਸੰਸਥਾਪਕ ਦਸਿਆ ਜਿਸ ਨਾਲ ਭਾਰਤ ਆਰਥਕ ਵਿਕਾਸ ਦੇ ਰਾਸਤੇ 'ਤੇ ਮਜ਼ਬੂਤੀ ਨਾਲ ਅੱਗੇ ਵਧਿਆ। ਉਨ੍ਹਾਂ ਕਿਹਾ ਦੇਸ਼ ਦੇ ਵਿਕਾਸ 'ਚ ਯੋਗਦਾਨ ਦੇਣ ਲਈ ਉਨ੍ਹਾਂ ਨੂੰ ਹਮੇਸ਼ਾ ਯਾਦ ਰਖਿਆ ਜਾਵੇਗਾ।'' (ਪੀਟੀਆਈ)