ਕਦੋਂ ਹੋਵੇਗੀ ਰਾਸ਼ਟਰ ਅਤੇ ਸੁਰੱਖਿਆ ਦੀ ਗੱਲ : ਰਾਹੁਲ
Published : Jun 29, 2020, 8:02 am IST
Updated : Jun 29, 2020, 8:02 am IST
SHARE ARTICLE
rahul gandhi
rahul gandhi

ਕਾਂਗਰਸ ਆਗੂ ਰਾਹੁਲ ਗਾਂਧੀ ਨੇ ਐਤਵਾਰ ਨੂੰ ਕਿਹਾ ਕਿ ਦੇਸ਼ ਦੀ ਰਖਿਆ ਅਤੇ ਸੁਰੱਖਿਆ ਬਾਰੇ ਕਦੋਂ ਗੱਲ ਹੋਵੇਗੀ।

ਨਵੀਂ ਦਿੱਲੀ, 28 ਜੂਨ : ਕਾਂਗਰਸ ਆਗੂ ਰਾਹੁਲ ਗਾਂਧੀ ਨੇ ਐਤਵਾਰ ਨੂੰ ਕਿਹਾ ਕਿ ਦੇਸ਼ ਦੀ ਰਖਿਆ ਅਤੇ ਸੁਰੱਖਿਆ ਬਾਰੇ ਕਦੋਂ ਗੱਲ ਹੋਵੇਗੀ। ਉਨ੍ਹਾਂ ਦੀ ਇਹ ਟਿਪਣੀ ਆਕਾਸ਼ਵਾਣੀ 'ਤੇ ਪ੍ਰਸਾਰਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 'ਮਨ ਦੀ ਬਾਤ' ਪ੍ਰੋਗਰਾਮ ਤੋਂ ਪਹਿਲਾਂ ਆਈ ਹੈ। ਉਨ੍ਹਾਂ ਨੇ ਟਵੀਟ ਕੀਤਾ, ''ਕਦੋਂ ਹੋਵੇਗੀ ਰਾਸ਼ਟਰ ਰਖਿਆ ਅਤੇ ਸੁਰੱਖਿਆ ਦੀ ਬਾਤ?''

File PhotoFile Photo

ਰਾਹੁਲ ਗਾਂਧੀ ਲੱਦਾਖ਼ 'ਚ ਅਸਲ ਕੰਟਰੋਲ ਲਾਈਨ 'ਤੇ ਚੀਨੀ ਗਤੀਰੋਧ ਅਤੇ ਭਾਰਤੀ ਖੇਤਰ 'ਚ ਚੀਨ ਦੀ ਘੁਸਪੈਠ ਦੇ ਦੋਸ਼ਾਂ 'ਤੇ ਸਰਕਾਰ ਤੋਂ ਸਖ਼ਤ ਸਵਾਲ ਪੁੱਛ ਰਹੇ ਹਨ ਅਤੇ ਪ੍ਰਧਾਨ ਮੰਤਰੀ ਤੋਂ ਉਨ੍ਹਾਂ ਦਾ ਜਵਾਬ ਮੰਗ ਮੰਗ ਰਹੇ ਹਨ। ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਵੀ ਸਰਕਾਰ 'ਤੇ ਨਿਸ਼ਾਨਾ ਲਾਉਂਦੇ ਹੋਏ ਟਵੀਟ ਕੀਤਾ, ''ਹੁਣ ਨੇਪਾਲ ਨੇ ਪਹਿਲੀ ਵਾਰ ਸਰਹੱਦ 'ਤੇ ਫ਼ੌਜ ਦੀ ਤਾਇਨਾਤੀ ਕੀਤੀ। ਮੋਦੀ ਹੈ ਤਾਂ ਇਹ ਵੀ ਮੁਮਕਿਨ ਹੈ।''                      (ਪੀਟੀਆਈ)

File PhotoFile Photo

ਪੀ.ਐੱਮ ਕੇਅਰਜ਼ ਫ਼ੰਡ 'ਚ ਚੀਨੀ ਕੰਪਨੀਆ ਤੋਂ ਲਿਆ ਦਾਨ : ਕਾਂਗਰਸ
ਨਵੀਂ ਦਿੱਲੀ, 28 ਜੂਨ : ਭਾਜਪਾ ਵਲੋਂ ਰਾਜੀਵ ਗਾਂਧੀ ਫ਼ਾਉਂਡੇਸ਼ਨ ਦੀ ਫ਼ੰਡਿੰਗ 'ਤੇ ਸਵਾਲ ਚੁੱਕੇ ਜਾਣ ਦੇ ਬਾਅਦ ਕਾਂਗਰਸ ਨੇ ਪਲਟਵਾਰ ਕਰਦੇ ਹੋਏ ਐਤਵਾਰ ਨੂੰ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਾਗਰਿਕ ਮਦਦ ਅਤੇ ਆਫ਼ਤ ਸਥਿਤੀ (ਪੀ.ਐੱਮ ਕੇਅਰਜ਼) 'ਚ ਚੀਨੀ ਕੰਪਨੀਆ ਦਾਨ ਦੇ ਰਹੀਆਂ ਹਨ ਅਤੇ ਪੁਛਿਆ ਕਿ ਜਦੋਂ ਭਾਰਤ ਅਤੇ ਚੀਨ ਵਿਚਾਲੇ ਲੱਦਾਖ਼ 'ਚ ਸਰਹੱਦ 'ਤੇ ਗਤੀਰੋਧ ਚਲ ਰਿਹਾ ਹੈ

File PhotoFile Photo

ਤਾਂ ਇਸ ਰਕਮ ਨੂੰ ਸਵੀਕਾਰ ਕਿਉਂ ਕੀਤਾ ਜਾ ਰਿਹਾ ਹੈ। ਕਾਂਗਰਸ ਬੁਲਾਰੇ ਅਭਿਸ਼ੇਕ ਮਨੂ ਸਿੰਘਵੀ ਨੇ ਪਿਛਲੇ 6 ਸਾਲ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੀਨੀ ਰਾਸ਼ਟਰਪਤੀ ਸ਼ੀ ਚਿਨਫਿੰਗ ਨਾਲ 18 ਮੁਲਾਕਾਤਾਂ 'ਤੇ ਵੀ ਸਵਾਲ ਚੁੱਕੇ ਅਤੇ ਪੁਛਿਆ ਕਿ ਉਨ੍ਹਾਂ ਨੇ ਚੀਨ ਨੂੰ ਹੁਣ ਤਕ ਕਿਉਂ ਹਮਲਾਵਰ ਨਹੀਂ ਕਿਹਾ।          (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement