ਵੱਡੀ ਖ਼ਬਰ, ਦੁਨੀਆ ਨੂੰ ਬਹੁਤ ਜਲਦ ਮਿਲ ਜਾਵੇਗੀ Corona ਦੀ Vaccine: WHO ਦਾ ਬਿਆਨ
Published : Jun 29, 2020, 3:02 pm IST
Updated : Jun 29, 2020, 3:21 pm IST
SHARE ARTICLE
Who told astrazeneca pharma companys coronavirus vaccine chadox
Who told astrazeneca pharma companys coronavirus vaccine chadox

ਵਿਸ਼ਵ ਸਿਹਤ ਸੰਗਠਨ ਮੁਤਾਬਕ AstraZeneca ਫਾਰਮਾ ਕੰਪਨੀ ਦੀ...

ਨਵੀਂ ਦਿੱਲੀ: ਕੋਰੋਨਾ ਵਾਇਰਸ ਨਾਲ ਲੜ ਰਹੀ ਦੁਨੀਆ ਲਈ ਇਕ ਚੰਗੀ ਖ਼ਬਰ ਹੈ। ਦੁਨੀਆ ਨੂੰ ਬਹੁਤ ਜਲਦੀ ਕੋਰੋਨਾ ਵਾਇਰਸ ਦੀ ਵੈਕਸੀਨ ਯਾਨੀ ਟੀਕਾ ਮਿਲ ਸਕਦਾ ਹੈ। ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਤਾਂ ਪਹਿਲਾਂ ਵੀ ਕਿੰਨੀ ਵਾਰ ਸੁਣ ਚੁੱਕੇ ਹਾਂ ਕਿ ਕੋਰੋਨਾ ਦੀ ਵੈਕਸੀਨ ਆਉਣ ਵਾਲੀ ਹੈ ਪਰ ਹੁਣ ਵਿਸ਼ਵ ਸਿਹਤ ਸੰਗਠਨ ਨੇ ਇਸ ਦੀ ਅਸਲੀਅਤ ਦੱਸੀ ਹੈ।

coronavirusCorona virus

ਇਸ ਸਮੇਂ ਦੁਨੀਆਭਰ ਵਿਚ ਕੋਵਿਡ-19 ਨਾਲ 1 ਕਰੋੜ ਤੋਂ ਜ਼ਿਆਦਾ ਲੋਕ ਪੀੜਤ ਹੋ ਚੁੱਕੇ ਹਨ ਅਤੇ 5 ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਜਿਹੇ ਵਿਚ ਲੋਕ ਘਬਰਾਏ ਹੋਏ ਹਨ ਕਿ ਆਖਿਰ ਕਦੋਂ ਅਤੇ ਕਿਵੇਂ ਇਸ ਕੋਰੋਨਾ ਵਾਇਰਸ ਤੋਂ ਛੁਟਕਾਰਾ ਮਿਲੇਗਾ। ਪਰ ਹੁਣ ਬਹੁਤ ਜਲਦ ਕੋਰੋਨਾ ਤੋਂ ਸੁਰੱਖਿਆ ਦਾ ਕਵਚ ਮਿਲਣ ਵਾਲਾ ਹੈ।

Corona virus Corona virus

ਵਿਸ਼ਵ ਸਿਹਤ ਸੰਗਠਨ ਮੁਤਾਬਕ AstraZeneca ਫਾਰਮਾ ਕੰਪਨੀ ਦੀ COVID-19 ਦੀ ਵੈਕਸੀਨ ChAdOx1 nCoV-19  ਜਿਸ ਨੂੰ AZD1222 ਵੀ ਕਿਹਾ ਜਾਂਦਾ ਹੈ ਉਸ ਦਾ ਟ੍ਰਾਇਲ ਆਖਰੀ ਪੜਾਅ ਵਿਚ ਹੈ। ਵਿਸ਼ਵ ਸਿਹਤ ਸੰਗਠਨ ਵਿਚ ਮੁੱਖ ਵਿਗਿਆਨਿਕ ਆਹੁਦੇ ਤੇ ਕੰਮ ਕਰ ਰਹੀ ਡਾਕਟਰ ਸੌਮਿਆ ਸਵਾਮੀਨਾਥਨ ਨੇ ਦਸਿਆ ਕਿ AZD1222 ਟੀਕਾ ਇਨਸਾਨਾਂ ਤੇ ਟ੍ਰਾਇਲ ਦੇ ਆਖਰੀ ਪੜਾਅ ਵਿਚ ਹੈ ਅਤੇ ਬਾਕੀ ਬਣਾਈ ਜਾ ਰਹੀ ਵੈਕਸੀਨ ਦੇ ਮੁਕਾਬਲੇ AstraZeneca ਫਾਰਮਾ ਕੰਪਨੀ ਸਭ ਤੋਂ ਅੱਗੇ ਹੈ।

corona viruscorona virus

ਇਸ ਦਾ ਟ੍ਰਾਇਲ ਬ੍ਰਿਟੇਨ, ਦੱਖਣ ਅਫਰੀਕਾ ਅਤੇ ਬ੍ਰਾਜੀਲ ਵਿਚ ਚਲ ਰਿਹਾ ਹੈ। ਇਸ ਟੀਕੇ ਨੂੰ 10,260 ਲੋਕਾਂ ਨੂੰ ਦਿੱਤਾ ਜਾਵੇਗਾ। AZD1222 ਟੀਕੇ ਨੂੰ ਬ੍ਰਿਟੇਨ ਦੀ ਆਕਸਫੋਰਡ ਯੂਨੀਵਰਸਿਟੀ ਦੇ ਜੇਨੇਰ ਇੰਸਟੀਚਿਊਟ ਨੇ ਬਣਾਇਆ ਹੈ। ਵਿਸ਼ਵ ਸਿਹਤ ਸੰਗਠਨ ਮੁਤਾਬਕ ਇਕ ਦੂਜੀ ਦਵਾਈ ਕੰਪਨੀ  Moderna ਕੰਪਨੀ ਕੋਰੋਨਾ ਵੈਕਸੀਨ mRNA 1273 ਤੇ ਕਾਫੀ ਤੇਜ਼ੀ ਨਾਲ ਕੰਮ ਕਰ ਰਹੀ ਹੈ ਪਰ ਫਿਲਹਾਲ AstraZeneca ਫਾਰਮਾ ਕੰਪਨੀ ਤੇ WHO ਨੂੰ ਜ਼ਿਆਦਾ ਵਿਸ਼ਵਾਸ ਹੈ।

corona testCorona Virus

AstraZeneca ਕੰਪਨੀ ਦਾ ਦਾਅਵਾ ਹੈ ਕਿ ਕੋਵਿਡ-19 ਵਾਇਰਸ ਦਾ ਟੀਕਾ ਇਸ ਸਾਲ ਦੇ ਅੰਤ ਤਕ ਬਾਜ਼ਾਰ ਵਿਚ ਆ ਜਾਵੇਗਾ। ਇਸ ਸਾਲ ਦੇ ਅੰਤ ਤਕ ਯੂਰੋਪ ਵਿਚ ਕੋਰੋਨਾ ਵਾਇਰਸ ਦੇ ਟੀਕੇ ਦੀ 40 ਕਰੋੜ ਡੋਜ਼ ਦੀ ਡਿਲਵਰੀ ਕੀਤੀ ਜਾਵੇਗੀ। ਉੱਥੇ ਹੀ ਵਿਸ਼ਵ ਸਿਹਤ ਸੰਗਠਨ ਨੇ ਵੀ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਉਹ ਦੁਨੀਆਭਰ ਦੇ ਦੇਸ਼ਾਂ ਨੂੰ ਕੋਰੋਨਾ ਦੇ 2 ਅਰਬ ਤੋਂ ਜ਼ਿਆਦਾ ਟੀਕੇ ਉਪਲੱਬਧ ਕਰਵਾਵੇਗਾ ਪਰ ਇਹ ਤੁਰੰਤ ਨਹੀਂ ਹੋਣਾ।

Corona VirusCorona Virus

ਵਿਸ਼ਵ ਸਿਹਤ ਸੰਗਠਨ ਮੁਤਾਬਕ ਇਹ ਟੀਕਾ 2021 ਦੇ ਅੰਤ ਤੋਂ ਪਹਿਲਾਂ ਦੁਨੀਆ ਨੂੰ ਮਿਲੇਗਾ। ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ, ਟੇਡਰੋਸ ਗੈਬਰੇਜ ਨੇ ਕਿਹਾ ਕਿ ਇਹ ਸਪੱਸ਼ਟ ਹੈ ਕਿ ਕੋਰੋਨਾ ਨੂੰ ਨਿਯੰਤਰਣ ਕਰਨ ਅਤੇ ਲੋਕਾਂ ਦੀ ਜਾਨ ਬਚਾਉਣ ਲਈ ਪ੍ਰਭਾਵੀ ਟੀਕੇ ਦੀ ਜ਼ਰੂਰਤ ਹੈ, ਜਿਸ ਦੀ ਬਹੁਤ ਜਲਦੀ ਅਤੇ ਵੱਡੀ ਗਿਣਤੀ ਵਿਚ ਲੋੜ ਪਵੇਗੀ।

ਇਹ ਸਪੱਸ਼ਟ ਹੈ ਕਿ ਸਾਰਿਆਂ ਨੂੰ ਕੋਵਿਡ -19 ਦਾ ਜੋਖਮ ਹੈ ਇਸ ਲਈ ਹਰੇਕ ਨੂੰ ਇਸ ਦੀ ਰੋਕਥਾਮ, ਪਤਾ ਲਗਾਉਣ ਅਤੇ ਇਲਾਜ ਕਰਨ ਲਈ ਸਾਰੇ ਸਾਧਨਾਂ ਦੀ ਪਹੁੰਚ ਹੋਣੀ ਚਾਹੀਦੀ ਹੈ, ਜੋ ਟੀਕੇ ਲਈ ਭੁਗਤਾਨ ਕਰ ਸਕਦਾ ਹੈ। ਵਿਸ਼ਵ ਸਿਹਤ ਸੰਗਠਨ ਦੇ ਇਹ ਬਿਆਨ ਕੋਰੋਨਾ ਨਾਲ ਯੁੱਧ ਵਿਚ ਨਵੀਂ ਉਮੀਦ ਅਤੇ ਨਵੀਂ ਤਾਕਤ ਵਰਗੇ ਹਨ। ਜੇ ਸਭ ਕੁਝ ਠੀਕ ਰਿਹਾ ਤਾਂ ਜਲਦੀ ਹੀ ਵਿਸ਼ਵ ਨੂੰ ਕੋਰੋਨਾ ਵਾਇਰਸ ਟੀਕਾ ਲਗਾਇਆ ਜਾਵੇਗਾ। ਇਹ ਇਕ ਅਜਿਹਾ ਕਵਚ ਹੈ ਜਿਸ ਨੂੰ ਲੈਣ ਤੋਂ ਬਾਅਦ ਕੋਰੋਨਾ ਹਾਰ ਜਾਵੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।

Location: India, Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement