
ਕੋਰੋਨਾ ਵਾਇਰਸ ਮਹਾਂਮਾਰੀ ਨੂੰ ਮਾਤ ਦੇਣ ਲਈ ਦੇਸ਼ ਅਤੇ ਦੁਨੀਆ ਦੇ ਵਿਗਿਆਨਕ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ।
ਨਵੀਂ ਦਿੱਲੀ: ਕੋਰੋਨਾ ਵਾਇਰਸ ਮਹਾਂਮਾਰੀ ਨੂੰ ਮਾਤ ਦੇਣ ਲਈ ਦੇਸ਼ ਅਤੇ ਦੁਨੀਆ ਦੇ ਵਿਗਿਆਨਕ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਭਾਰਤ ਵਿਚ ਵੈਕਸੀਨ ਬਣਾਉਣ ਦੀਆਂ ਕੋਸ਼ਿਸ਼ਾਂ ਤੇਜ਼ ਹੋ ਗਈਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਵਿਗਿਆਨਕਾਂ ਦਾ ਹੌਂਸਲਾ ਵਧਾ ਰਹੇ ਹਨ ਅਤੇ ਲਗਾਤਾਰ ਉਹਨਾਂ ਦੇ ਸੰਪਰਕ ਵਿਚ ਹਨ।
Photo
ਭਾਰਤ ਦੀਆਂ 6 ਫਾਰਮਾ ਕੰਪਨੀਆਂ ਵੈਕਸੀਨ 'ਤੇ ਕੰਮ ਕਰ ਰਹੀਆਂ ਹਨ। ਮਾਹਰਾਂ ਦਾ ਕਹਿਣਾ ਹੈ ਕਿ ਦੇਸ਼ ਵਿਚ ਵੈਕਸੀਨ 'ਤੇ ਖੋਜ ਜਾਰੀ ਹੈ ਪਰ ਇਹ ਸ਼ੁਰੂਆਤੀ ਪੜਾਅ 'ਤੇ ਹੈ। ਇਕ ਸਾਲ ਤੋਂ ਪਹਿਲਾਂ ਇਸ 'ਤੇ ਸਫਲਤਾ ਦੀ ਸੰਭਾਵਨਾ ਘੱਟ ਹੈ। ਮਾਹਰਾਂ ਦੀ ਮੰਨੀਏ ਤਾਂ 6 ਭਾਰਤੀ ਕੰਪਨੀਆਂ ਵੈਕਸੀਨ ਬਣਾਉਣ ਵਿਚ ਜੁਟੀਆਂ ਹਨ ਪਰ 2021 ਤੋਂ ਪਹਿਲਾਂ ਵੱਡੇ ਪੱਧਰ 'ਤੇ ਵਰਤੋਂ ਲਈ ਵੈਕਸੀਨ ਦੇ ਤਿਆਰ ਹੋਣ ਦੀ ਸੰਭਾਵਨਾ ਘੱਟ ਹੈ।
Photo
ਦਰਅਸਲ ਭਾਰਤ ਸਮੇਤ ਪੂਰੀ ਦੁਨੀਆ ਵੈਕਸੀਨ 'ਤੇ ਕੰਮ ਕਰ ਰਹੀ ਹੈ। ਭਾਰਤ ਵਿਚ Zydus Cadila ਦੋ ਵੈਕਸੀਨ ਵਿਕਸਿਤ ਕਰਨ ਵਿਚ ਜੁਟੀ ਹੈ ਜਦਕਿ Serum Institute, Biological E, Bharat Biotech, Indian Immunologicals ਅਤੇ Mynvax ਇਕ-ਇਕ ਵੈਕਸੀਨ ਬਣਾ ਰਹੀਆਂ ਹਨ।
Photo
ਇਹ ਜਾਣਕਾਰੀ ਪਿਛਲੇ ਮਹੀਨੇ ਫਰੀਦਾਬਾਦ ਸਥਿਤ ਟ੍ਰਾਂਸਲੇਟਰ ਹੈਲਥ ਸਾਇੰਸ ਅਤੇ ਤਕਨਾਲੋਜੀ ਇੰਸਟੀਚਿਊਟ ਦੇ ਕਾਰਜਕਾਰੀ ਨਿਰਦੇਸ਼ਕ ਗਗਨਦੀਪ ਕੰਗ ਨੇ ਦਿੱਤੀ ਸੀ। ਇਸ ਤੋਂ ਇਲਾਵਾ ਵਿਸ਼ਵ ਸਿਹਤ ਸੰਗਠਨ ਨੇ ਵੈਕਸੀਨ ਵਿਕਸਿਤ ਕਰਨ ਵਿਚ ਭਾਰਤ ਦੇ ਸੀਰਮ ਇੰਸਟੀਚਿਊਟ ਆਫ ਇੰਡੀਆ, Zydus Cadila, Indian Immunologicals Limited ਅਤੇ ਭਾਰਤ ਬਾਇਓਟੈੱਰ ਨੂੰ ਸੂਚੀਬੱਧ ਕੀਤਾ ਹੈ।
Photo
ਇਸ ਦੌਰਾਨ ਕੇਂਦਰ ਸਰਕਾਰ ਨੇ ਨਿੱਜੀ ਫਰਮਾਂ ਅਤੇ ਸਟਾਟ ਅਪ ਨੂੰ ਇਸ ਕੰਮ ਵਿਚ ਜ਼ੋਰ-ਸ਼ੋਰ ਨਾਲ ਜੁੜਨ ਦੀ ਅਪੀਲ ਕੀਤੀ ਹੈ। ਇਕ ਰਿਪੋਰਟ ਅਨੁਸਾਰ ਪੀਐਮ ਕੇਅਰ ਫੰਡ ਨਾਲ ਵੈਕਸੀਨ ਬਣਾਉਣ ਵਿਚ ਜੁਟੀਆਂ ਫਰਮਾਂ ਲਈ 100 ਕਰੋੜ ਰੁਪਏ ਦਾ ਫੰਡ ਤੈਅ ਕੀਤਾ ਹੈ। ਸੀਨੀਅਰ ਵਾਇਰਲਾਜਿਸਟ ਸ਼ਾਹਿਦ ਜਮੀਲ ਦਾ ਕਹਿਣਾ ਹੈ ਕਿ ਵੈਕਸੀਨ ਬਣਾਉਣ ਵਿਚ ਭਾਰਤ ਅਹਿਮ ਰੋਲ ਨਿਭਾਅ ਰਿਹਾ ਹੈ।
Photo
ਸੀਐਸਆਈਆਰ ਦੇ ਡਾਇਰੈਕਟਰ ਦਾ ਮੰਨਣਾ ਹੈ ਕਿ ਵੈਕਸੀਨ ਬਣਾਉਣ ਵਿਚ ਭਾਰਤ ਤੋਂ ਚੀਨ ਅਤੇ ਅਮਰੀਕਾ ਕਾਫੀ ਅੱਗੇ ਹੈ। ਉਹਨਾਂ ਨੇ ਕਿਹਾ ਕਿ ਇਸ ਦਾ ਕਾਰਨ ਹੈ ਕਿ ਭਾਰਤ ਵਿਚ ਕੋਰੋਨਾ ਵਾਇਰਸ ਦੋ-ਤਿੰਨ ਮਹੀਨੇ ਦੇਰੀ ਨਾਲ ਪਹੁੰਚਿਆ, ਇਸ ਲਈ ਵੈਕਸੀਨ ਬਣਾਉਣ ਵਿਚ ਭਾਰਤ ਦੇਰੀ ਨਾਲ ਜੁਟਿਆ ਹੈ।