
ਦੇਸ਼ ਭਰ ਵਿਚ ਕੋਰੋਨਾ ਵਾਇਰਸ ਟੀਕਾਕਰਨ ਦੌਰਾਨ ਘਪਲੇ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ।
ਭੋਪਾਲ: ਦੇਸ਼ ਭਰ ਵਿਚ ਕੋਰੋਨਾ ਵਾਇਰਸ ਟੀਕਾਕਰਨ (Covid Vaccination) ਦੌਰਾਨ ਘਪਲੇ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਇਸ ਦੌਰਾਨ ਮੱਧ ਪ੍ਰਦੇਸ਼ (Covid vaccination in Madhya Pradesh) ਵਿਚ ਵੀ ਕਈ ਅਜਿਹੇ ਮਾਮਲੇ ਦੇਖਣ ਨੂੰ ਮਿਲੇ। ਸੂਬੇ ਦੀ ਰਾਜਧਾਨੀ ਵਿਚ 21 ਜੂਨ ਨੂੰ ਕੋਵਿਡ ਟੀਕਾਕਰਨ ਮੁਹਿੰਮ ਦੌਰਾਨ 555 ਅਧਾਰ ਨੰਬਰ ਤੋਂ 2-2 ਅਤੇ 90 ਅਧਾਰ ਨੰਬਰ ’ਤੇ 3-3 ਲੋਕਾਂ ਨੂੰ ਵੈਕਸੀਨ ਲਗਾਈ ਗਈ ਹੈ।
Corona vaccination
ਹੋਰ ਪੜ੍ਹੋ: ਕੇਂਦਰ ਦੇ ਆਰਥਕ ਪੈਕੇਜ ’ਤੇ ਰਾਹੁਲ ਗਾਂਧੀ ਦਾ ਬਿਆਨ, ‘ਪੈਕੇਜ ਨਹੀਂ ਇਕ ਹੋਰ ਪਾਖੰਡ’
ਇਹੀ ਨਹੀਂ ਬੈਰਾਗੜ੍ਹ ਵਿਚ ਕੈਂਪ ਵਿਚ ਇਕ ਹੀ ਅਧਾਰ ਨੰਬਰ ’ਤੇ 16 ਲੋਕਾਂ ਨੂੰ ਟੀਕਾ ਲਗਾਇਆ ਗਿਆ, ਜਿਨ੍ਹਾਂ ਵਿਚੋਂ ਤਿੰਨ ਲੋਕ ਝਾਰਖੰਡ, ਮਹਾਰਾਸ਼ਟਰ ਅਤੇ ਸਤਨਾ ਦੇ ਹਨ। ਖ਼ਾਸ ਗੱਲ ਇਹ ਹੈ ਕਿ ਇਹ ਲੋਕ ਹੁਣ ਤੱਕ ਭੋਪਾਲ ਨਹੀਂ ਆਏ। ਇਹ ਖੁਲਾਸਾ ਕੋਲਾਰ, ਬੈਰਾਗੜ੍ਹ, ਬੈਰਸੀਆ ਅਤੇ ਸਿਟੀ ਖੇਤਰ ਦੇ 10 ਹਜ਼ਾਰ ਲੋਕਾਂ ਦੇ ਟੀਕਾਕਰਨ ਅੰਕੜੇ (Covid vaccination Data) ਦੀ ਪੜਤਾਲ ਵਿਚ ਹੋਇਆ।
Covid Vaccination
ਹੋਰ ਪੜ੍ਹੋ: ਮਾਂ ਦੀ ਝਿੜਕ ਤੋਂ ਬਾਅਦ ਮਾਡਲ ਨੇ ਚੁੱਕਿਆ ਖੌਫ਼ਨਾਕ ਕਦਮ, 14ਵੀਂ ਮੰਜ਼ਿਲ ਤੋਂ ਮਾਰੀ ਛਾਲ
ਪੜਤਾਲ ਵਿਚ ਸਾਹਮਣੇ ਆਇਆ ਕਿ 10 ਹਜ਼ਾਰ ਲੋਕਾਂ ਦੇ ਟੀਕਾਕਰਨ ਡਾਟਾ ਵਿਚ 661 ਲੋਕਾਂ ਨੂੰ ਅਧਾਰ ਨੰਬਰ ’ਤੇ 1459 ਲੋਕਾਂ ਨੂੰ ਵੈਕਸੀਨ ਲਗਾਈ ਗਈ। ਇਹਨਾਂ ਵਿਚੋਂ ਸਭ ਤੋਂ ਜ਼ਿਆਦਾ 555 ਅਧਾਰ ਨੰਬਰ ਅਜਿਹੇ ਹਨ, ਜਿਨ੍ਹਾਂ ’ਤੇ 2-2 ਲੋਕਾਂ ਦਾ ਟੀਕਾਕਰਨ ਰਿਕਾਰਡ ਵਿਚ ਦਰਜ ਹੋਇਆ ਹੈ। ਇਸ ਦੇ ਚਲਦਿਆਂ ਟੀਕਾਕਰਨ ਮੁਹਿੰਮ (Vaccination campaign) ਦੇ ਅੰਕੜਿਆਂ ’ਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ।
Covid Vaccination
ਹੋਰ ਪੜ੍ਹੋ: ਯੂ.ਏ.ਈ ’ਚ ਹੋਵੇਗਾ ਟੀ-20 ਵਿਸ਼ਵ ਕੱਪ, ਅਕਤੂਬਰ-ਨਵੰਬਰ ਵਿਚ ਕੀਤਾ ਜਾਵੇਗਾ ਆਯੋਜਤ
ਮੱਧ ਪ੍ਰਦੇਸ਼ ਵਿਚ 21 ਜੂਨ ਨੂੰ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਪਹਿਲੇ ਦਿਨ 17.42 ਲੱਖ, 23 ਜੂਨ ਨੂੰ 11.59 ਲੱਖ, 24 ਜੂਨ ਨੂੰ 7.33 ਲੱਖ ਵੈਕਸੀਨ ਲਗਾਈ ਗਈ ਸੀ। ਇਸ ਦੇ ਚਲਦਿਆਂ ਐਮਪੀ ਲਗਾਤਾਰ ਤੀਜੇ ਦਿਨ ਦੇਸ਼ ਵਿਚ ਨੰਬਰ-1 ਰਿਹਾ। 21 ਜੂਨ ਦੇ ਰਿਕਾਰਟ ਟੀਕਾਕਰਨ ਨੂੰ ਵਰਲਡ ਬੁੱਕ ਆਫ ਰਿਕਾਰਡ ਵਿਚ ਸ਼ਾਮਲ ਕੀਤਾ ਗਿਆ ਸੀ।