
ਕੇਂਦਰੀ ਸਿਹਤ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਤਹਿਤ, ਕੋਰੋਨਾ ਵੈਕਸੀਨ (Coronavirus Vaccine) ਗਰਭਵਤੀ ਔਰਤਾਂ ਲਈ ਸੁਰੱਖਿਅਤ ਹੈ।
ਨਵੀਂ ਦਿੱਲੀ: ਕੇਂਦਰੀ ਸਿਹਤ ਮੰਤਰਾਲੇ (Union Health Ministry) ਨੇ ਗਰਭਵਤੀ ਔਰਤਾਂ (Pregnant Women) ਨੂੰ ਕੋਰੋਨਾ ਵੈਕਸੀਨ (Coronavirus Vaccine) ਲਗਵਾਉਣ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਨ੍ਹਾਂ ਨਿਰਦੇਸ਼ਾਂ ਮੁਤਾਬਕ, ਕੋਰੋਨਾ ਵੈਕਸੀਨ ਗਰਭਵਤੀ ਔਰਤਾਂ ਲਈ ਸੁਰੱਖਿਅਤ (Corona Vaccine is safe for Pregnant Women) ਹੈ। ਵਿਸ਼ਵ ਸਿਹਤ ਸੰਗਠਨ (World Health Organisation) ਨੇ ਗਰਭਵਤੀ ਔਰਤਾਂ ਦੇ ਟੀਕਾਕਰਨ ਨੂੰ ਲੈ ਕੇ ਇਹ ਸਿਫਾਰਸ਼ ਕੀਤੀ ਸੀ, ਜਿਸਦੇ ਕੁਝ ਹਫ਼ਤਿਆਂ ਬਾਅਦ ਇਹ ਫੈਸਲਾ ਸਾਹਮਣੇ ਅਇਆ ਹੈ।
ਇਹ ਵੀ ਪੜ੍ਹੋ - ਵੀਡੀਉ ਕਾਨਫ਼ਰੰਸ ਰਾਹੀਂ 6 ਡੇਰਾ ਪ੍ਰੇਮੀਆਂ ਦੀ 8 ਜੁਲਾਈ ਤਕ ਵਧਾਈ ਅਦਾਲਤੀ ਹਿਰਾਸਤ
Pregnant Woman
ਕੇਂਦਰੀ ਮੰਤਰਾਲੇ ਨੇ ਗਰਭਵਤੀ ਔਰਤਾਂ ਨੂੰ ਕੋਵਿਨ ਪੋਰਟਲ (CoWIN Portal) 'ਤੇ ਆਪਣੇ ਆਪ ਨੂੰ ਰਜਿਸਟਰ ਕਰਨ ਜਾਂ ਕੋਵਿਡ-19 ਟੀਕਾਕਰਨ ਕੇਂਦਰ (Covid-19 Vaccination Center) ਵਿਖੇ ਅਪਣਾ ਨਾਮ ਦਰਜ ਕਰਵਾਉਣ ਦੀ ਸਲਾਹ ਦਿੱਤੀ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਗਰਬ ਅਵਸਥਾ ਕੋਵਿਡ-19 ਦੇ ਸੰਕਰਮਣ ਨੂੰ ਨਹੀਂ ਵਧਾਉਂਦੀ। ਬਹੁਤ ਸਾਰੀਆਂ ਔਰਤਾਂ ਅਸਿਮਪਟੋਮੈਟਿਕ ਹੋਣਗੀਆਂ ਜਾਂ ਉਨਾਂ ਨੂੰ ਹਲਕੀ ਬਿਮਾਰੀ ਹੋਵੇਗੀ, ਪਰ ਉਨ੍ਹਾਂ ਦੀ ਸਿਹਤ ਤੇਜ਼ੀ ਨਾਲ ਵਿਗੜ ਸਕਦੀ ਹੈ ਅਤੇ ਸ਼ੀਸ਼ੂ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ।
ਇਹ ਵੀ ਪੜ੍ਹੋ - ਪਾਰਟੀ ਜਲਦ ਕਰੇ ਕਿਸਾਨਾਂ ਦੇ ਮਸਲਿਆਂ ਦਾ ਹੱਲ, ਮੈਂ ਵੀ ਕੀਤਾ ਹੈ ਨਿਰੰਤਰ ਸਮਰਥਨ - ਸੰਪਤ ਸਿੰਘ
Corona Vaccine for Pregnant women
ਉਨ੍ਹਾਂ ਅਗੇ ਕਿਹਾ ਕਿ ਕੋਵਿਡ-19 ਨਾਲ ਸੰਕਰਮਿਤ (Covid-19 Infection) ਗਰਭਵਤੀ ਔਰਤਾਂ ਵਿਚੋਂ ਜ਼ਿਆਦਾਤਰ ਔਰਤਾਂ ਬਿਨਾਂ ਹਸਪਤਾਲ ਦਾਖ਼ਲ ਹੋਏ ਹੀ ਠੀਕ ਹੋ ਜਾਂਦੀਆਂ ਹਨ। ਕੋਰੋਨਾ ਲੱਛਣਾ ਵਾਲੀਆਂ ਗਰਭਵਤੀ ਔਰਤਾਂ ਨੂੰ ਗੰਭੀਰ ਬਿਮਾਰੀ ਅਤੇ ਮੌਤ ਦਾ ਵੱਧ ਖਤਰਾ ਹੁੰਦਾ ਹੈ। ਗੰਭੀਰ ਬਿਮਾਰੀ ਵਾਲੇ ਦੂਜੇ ਮਰੀਜ਼ਾਂ ਦੀ ਤਰ੍ਹਾਂ ਗਰਭਵਤੀ ਅੋਰਤਾਂ ਨੂੰ ਵੀ ਹਸਪਤਾਲ ਦਾਖਲ ਹੋਣ ਦੀ ਲੋੜ ਹੋਵੇਗੀ।
ਇਹ ਵੀ ਪੜ੍ਹੋ - ਅੱਜ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ ਕਰਨਗੇ ਨਵੋਜਤ ਸਿੱਧੂ
Pregnant woman
ਕੇਂਦਰੀ ਸਿਹਤ ਮੰਤਰਾਲੇ ਨੇ ਕੋਵਿਡ-19 ਦੇ ਮਾੜੇ ਪ੍ਰਭਾਵਾਂ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਵੈਕਸੀਨ ਗਰਭਵਤੀ ਔਰਤਾਂ ਲਈ ਸੁਰੱਖਿਅਤ ਹੈ ਅਤੇ ਬਿਮਾਰੀ ਤੋਂ ਬਚਾਉਂਦਾ ਹੈ। ਕਿਸੇ ਵੀ ਦਵਾਈ ਵਾਂਗ ਟੀਕੇ ਦੇ ਮਾੜੇ ਪ੍ਰਭਾਵ ਹੋ ਸਕਦੇ ਹਨ, ਪਰ ਆਮ ਤੌਰ 'ਤੇ ਹਲਕੇ ਹੁੰਦੇ ਹਨ। ਇਸ ਵਿਚ ਹਲਕਾ ਬੁਖਾਰ, ਟੀਕੇ ਵਾਲੀ ਥਾਂ 'ਤੇ ਦਰਦ, ਜਾਂ 1-3 ਦਿਨਾਂ ਲਈ ਬਿਮਾਰ ਮਹਿਸੂਸ ਹੋ ਸਕਦਾ ਹੈ। ਬਹੁਤ ਘੱਟ ਗਰਭਵਤੀ ਔਰਤਾਂ ਨੂੰ ਟੀਕਾਕਰਣ ਦੇ 20 ਦਿਨਾਂ ਅੰਦਰ ਇਨ੍ਹਾਂ 'ਚੋਂ ਕੁਝ ਲੱਛਣ ਮਹਿਸੂਸ ਹੋ ਸਕਦੇ ਹਨ, ਜਿਨ੍ਹਾਂ 'ਤੇ ਤੁਰੰਤ ਧਿਆਨ ਦੇਣ ਦੀ ਲੋੜ ਹੁੰਦੀ ਹੈ।