
ਮ੍ਰਿਤਕ ਦਾ ਨਾਂ ਭੁਵਨੇਸ਼ਵਰੀ ਸੀ। ਉਹ ਹੈਦਰਾਬਾਦ ਸਥਿਤ ਟਾਟਾ ਕੰਸਲਟੈਂਸੀ ਸਰਵਿਸੇਜ਼ 'ਚ ਕੰਮ ਕਰਦੀ ਸੀ
ਤਿਰੂਪਤੀ-ਹੈਦਰਾਬਾਦ ਤੋਂ 27 ਸਾਲਾਂ ਦੀ ਮਹਿਲਾ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇਕ ਵਿਅਕਤੀ ਨੇ ਆਪਣੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਕੇ ਉਸ ਦੀ ਲਾਸ਼ ਨੂੰ ਸੂਟਕੇਸ 'ਚ ਪਾ ਕੇ ਐੱਸ.ਵੀ.ਆਰ.ਆਰ. ਸਰਕਾਰੀ ਹਸਪਤਾਲ ਦੇ ਕੰਪਾਊਂਡ 'ਚ ਸੁੱਟ ਦਿੱਤਾ। ਇਸ ਤੋਂ ਬਾਅਦ ਲਾਸ਼ ਦੀ ਪਛਾਣ ਨਾਲ ਹੋ ਸਕੇ ਇਸ ਲਈ ਸੂਟਕੇਸ 'ਤੇ ਪੈਟਰੋਲ ਪਾ ਕੇ ਅੱਗ ਵੀ ਲੱਗਾ ਦਿੱਤੀ।
ਇਹ ਵੀ ਪੜ੍ਹੋ-ਤਿੰਨ ਮਹੀਨਿਆਂ ਦੇ ਅੰਦਰ ਪਾਕਿ 'ਚ ਫਿਰ ਬੰਦ ਹੋਈ ਚਾਈਨੀਜ਼ ਐਪ TikTok
CCTV
ਮ੍ਰਿਤਕ ਦਾ ਨਾਂ ਭੁਵਨੇਸ਼ਵਰੀ ਸੀ। ਉਹ ਹੈਦਰਾਬਾਦ ਸਥਿਤ ਟਾਟਾ ਕੰਸਲਟੈਂਸੀ ਸਰਵਿਸੇਜ਼ 'ਚ ਕੰਮ ਕਰਦੀ ਸੀ। ਜਾਣਕਾਰੀ ਮੁਤਾਬਕ ਜੋੜਾ ਤਿਰੂਪਤੀ 'ਚ ਆਪਣੀ 18 ਮਹੀਨਿਆਂ ਦੀ ਬੇਟੀ ਨਾਲ ਰਹਿੰਦਾ ਸੀ ਅਤੇ ਕੋਰੋਨਾ ਵਾਇਰਸ ਕਾਰਨ ਭੁਵਨੇਸ਼ਵਰੀ ਘਰੋਂ ਹੀ ਕੰਮ ਕਰ ਰਹੀ ਸੀ। ਭੁਵਨੇਸ਼ਵਰੀ ਦੇ ਪਤੀ ਸ਼੍ਰੀਕਾਂਤ ਰੈੱਡੀ ਨੇ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਹੈ ਅਤੇ ਉਹ ਪਿਛਲੇ ਕੁਝ ਮਹੀਨਿਆਂ ਤੋਂ ਬੇਰੁਜ਼ਗਾਰ ਸੀ।
ਇਹ ਵੀ ਪੜ੍ਹੋ-ਕੋਰੋਨਾ ਦੇ ਡੈਲਟਾ ਪਲੱਸ ਵੈਰੀਐਂਟ ਕਾਰਨ ਪੰਜਾਬ 'ਚ 10 ਜੁਲਾਈ ਤੱਕ ਵਧਾਈਆਂ ਗਈਆਂ ਪਾਬੰਦੀਆਂ
CCTV
ਘਟਨਾ ਦੀ ਜਾਂਚ ਕਰਦੇ ਹੋਏ ਜਦ ਹਸਪਤਾਲ 'ਚ ਲੱਗੇ ਸੀ.ਸੀ.ਟੀ.ਵੀ. ਫੁੱਟਜ ਨੂੰ ਖੰਗਾਲਿਆ ਗਿਆ ਤਾਂ ਪੁਲਸ ਨੇ ਪਾਇਆ ਕਿ ਇਕ ਵਿਅਕਤੀ ਜਿਸ ਦੀ ਗੋਦੀ 'ਚ ਇਕ ਛੋਟੀ ਬੱਚੀ ਹੈ ਅਤੇ ਉਹ ਦੂਜੇ ਹੱਥ ਨਾਲ ਸੂਟਕੇਸ ਨੂੰ ਖਿੱਚ ਰਿਹਾ ਹੈ।ਫੁਟੇਜ ਦੇ ਆਧਾਰ 'ਤੇ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਕੈਬ ਡਰਾਈਵਰ ਨੂੰ ਪੁੱਛਗਿੱਛ ਲਈ ਹਿਰਾਸਤ 'ਚ ਲੈ ਲਿਆ ਹੈ। ਪੁਲਸ ਅਧਿਕਾਰੀ ਰਮੇਸ਼ ਰੈੱਡੀ ਨੇ ਦੱਸਿਆ ਭੁਵਨੇਸ਼ਵਰੀ ਦੀ ਲਾਸ਼ 90 ਫੀਸਦੀ ਤੱਕ ਸੜ੍ਹ ਚੁੱਕੀ ਹੈ।
ਇਹ ਵੀ ਪੜ੍ਹੋ-DCGI ਨੇ ਸਿਪਲਾ ਨੂੰ ਮਾਡਰਨਾ ਵੈਕਸੀਨ ਦੇ ਆਯਾਤ ਦੀ ਦਿੱਤੀ ਮਨਜ਼ੂਰੀ
Srikant
ਸ਼੍ਰੀਕਾਂਤ ਨੇ ਇਕ ਸਟੋਰ ਤੋਂ ਵੱਡਾ ਸੂਟਕੇਸ ਖਰੀਦਿਆ ਸੀ ਅਤੇ ਸ਼ੱਕ ਹੈ ਕਿ ਉਸ ਨੇ ਇਹ ਲਾਸ਼ ਨੂੰ ਲੁਕਾਉਣ ਦੇ ਮਕਸੱਦ ਨਾਲ ਹੀ ਖਰੀਦਿਆ ਸੀ। ਪੁਲਸ ਨੇ ਦੱਸਿਆ ਕਿ ਦੋਸ਼ੀ ਨੇ ਆਪਣੇ ਪਰਿਵਾਰ ਨੂੰ ਕਿਹਾ ਕਿ ਉਸ ਦੀ ਪਤਨੀ ਕੋਰੋਨਾ ਪੀੜਤ ਸੀ ਜਿਸ ਕਾਰਨ ਉਸ ਦੀ ਮੌਤ ਹੋ ਗਈ ਅਤੇ ਹਸਪਤਾਲ ਵੱਲੋਂ ਉਸ ਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ ਗਿਆ। ਦੋਸ਼ੀ ਨੂੰ ਫੜ੍ਹਣ 'ਚ ਸਪੈਸ਼ਲ ਟੀਮ ਦਾ ਗਠਨ ਕੀਤਾ ਗਿਆ ਹੈ ਅਤੇ ਫਿਲਹਾਲ ਦੋਸ਼ੀ ਪੁਲਸ ਦੀ ਗ੍ਰਿਫਤ 'ਚੋਂ ਬਾਹਰ ਹੈ।
ਇਹ ਵੀ ਪੜ੍ਹੋ-ਇਸ ਕਾਰਨ ਅਮਰੀਕਾ ਤੇ ਕੁਵੈਤ ਨੇ 4,000 ਭਾਰਤੀਆਂ ਨੂੰ ਕੀਤਾ ਡਿਪੋਰਟ