
ਕਾਰ ਦਾ ਰਜਿਸਟ੍ਰੇਸ਼ਨ ਨੰਬਰ ਐਚ.ਆਰ. 70 ਡੀ 0278
ਸਹਾਰਨਪੁਰ: ਭੀਮ ਆਰਮੀ ਦੇ ਸੰਸਥਾਪਕ ਅਤੇ ਆਜ਼ਾਦ ਸਮਾਜ ਪਾਰਟੀ ਦੇ ਪ੍ਰਧਾਨ ਚੰਦਰਸ਼ੇਖਰ ਆਜ਼ਾਦ 'ਤੇ ਦੇਵਬੰਦ ਵਿਚ ਬੁਧਵਾਰ ਸ਼ਾਮ ਨੂੰ ਹੋਏ ਜਾਨਲੇਵਾ ਹਮਲੇ ਵਿਚ ਵਰਤੀ ਗਈ ਕਾਰ ਨੂੰ ਪੁਲਿਸ ਨੇ ਮਿਰਾਗਪੁਰ ਪਿੰਡ ਤੋਂ ਬਰਾਮਦ ਕਰ ਲਿਆ ਹੈ। ਪੁਲਿਸ ਨੇ ਦਸਿਆ ਕਿ ਹਮਲੇ 'ਚ ਜ਼ਖਮੀ ਆਜ਼ਾਦ ਨੂੰ ਸਹਾਰਨਪੁਰ ਦੇ ਜ਼ਿਲ੍ਹਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਿਥੇ ਉਸ ਦੀ ਹਾਲਤ 'ਚ ਸੁਧਾਰ ਹੋ ਰਿਹਾ ਹੈ। ਬਰਾਮਦ ਹੋਈ ਕਾਰ ਦਾ ਰਜਿਸਟ੍ਰੇਸ਼ਨ ਨੰਬਰ ਐਚ.ਆਰ. 70 ਡੀ 0278 ਹੈ।
ਇਹ ਵੀ ਪੜ੍ਹੋ: ਝੋਨੇ ਵਾਲੀ ਸ਼ੀਸ਼ੀ 'ਚ ਦਵਾਈ ਪੀਣ ਨਾਲ ਕਿਸਾਨ ਦੀ ਹੋਈ ਮੌਤ
ਪੁਲਿਸ ਸੁਪਰਡੈਂਟ (ਦੇਹਾਤੀ) ਸਾਗਰ ਜੈਨ ਨੇ ਦਸਿਆ ਕਿ ਚੰਦਰਸ਼ੇਖਰ ਆਜ਼ਾਦ ਦੀ ਸਿਹਤ ਰਾਤ ਵੇਲੇ ਠੀਕ ਸੀ ਅਤੇ ਸਾਰੇ ਟੈਸਟਾਂ ਦੇ ਨਤੀਜੇ ਠੀਕ ਆਏ ਹਨ। ਰਾਤ ਤੋਂ ਹੀ ਆਜ਼ਾਦ ਦੇ ਸਮਰਥਕਾਂ ਦੇ ਵੱਡੀ ਗਿਣਤੀ 'ਚ ਪੁੱਜਣ ਤੋਂ ਬਾਅਦ ਜ਼ਿਲ੍ਹਾ ਹਸਪਤਾਲ ਕੰਪਲੈਕਸ 'ਚ ਭਾਰੀ ਪੁਲਸ ਫੋਰਸ ਤਾਇਨਾਤ ਕਰ ਦਿਤੀ ਗਈ ਹੈ।ਜ਼ਿਕਰਯੋਗ ਹੈ ਕਿ ਆਜ਼ਾਦ ਸਹਾਰਨਪੁਰ ਦੇ ਦੇਵਬੰਦ 'ਚ ਅਪਣੇ ਇਕ ਸਮਰਥਕ ਦੇ ਘਰ ਗਏ ਸਨ ਅਤੇ ਉਥੋਂ ਵਾਪਸ ਆਉਂਦੇ ਸਮੇਂ ਹਮਲਾਵਰਾਂ ਨੇ ਆਜ਼ਾਦ ਦੀ ਗੱਡੀ 'ਤੇ ਚਾਰ ਗੋਲੀਆਂ ਚਲਾਈਆਂ।
ਇਹ ਵੀ ਪੜ੍ਹੋ: ਮਣੀਪੁਰ ਵਿਚ ਰੋਕਿਆ ਗਿਆ ਰਾਹੁਲ ਗਾਂਧੀ ਦਾ ਕਾਫ਼ਲਾ; ਪੁਲਿਸ ਨੇ ਕਿਹਾ, ਰਾਸਤੇ ਵਿਚ ਹੋ ਸਕਦੀ ਹੈ ਹਿੰਸਾ
ਸਹਾਰਨਪੁਰ ਦੇ ਸੀਨੀਅਰ ਪੁਲਿਸ ਸੁਪਰਡੈਂਟ ਵਿਪਿਨ ਟਾਡਾ ਨੇ ਦਸਿਆ ਕਿ ਇਹ ਘਟਨਾ ਦੇਵਬੰਦ ਪੁਲਿਸ ਸਟੇਸ਼ਨ ਖੇਤਰ ਦੇ ਅਧੀਨ ਯੂਨੀਅਨ ਸਰਕਲ ਦੇ ਕੋਲ ਸ਼ਾਮ ਕਰੀਬ 5 ਵਜੇ ਵਾਪਰੀ। ਪੁਲਿਸ ਟੀਮ ਅਤੇ ਚੰਦਰਸ਼ੇਖਰ ਦੇ ਸਮਰਥਕ ਉਸ ਨੂੰ ਨੇੜੇ ਦੇ ਕਮਿਊਨਿਟੀ ਹੈਲਥ ਸੈਂਟਰ ਲੈ ਗਏ ਜਿਥੋਂ ਉਸ ਨੂੰ ਜ਼ਿਲ੍ਹਾ ਹਸਪਤਾਲ ਰੈਫਰ ਕਰ ਦਿਤਾ ਗਿਆ।
ਇਹ ਵੀ ਪੜ੍ਹੋ: ਖੰਨਾ 'ਚ ਨੌਜਵਾਨ ਦੀ ਸ਼ੱਕੀ ਹਾਲਾਤਾਂ 'ਚ ਮੌਤ, ਮੌਤ ਦੇ ਕਾਰਨਾਂ ਦਾ ਨਹੀਂ ਹੋਇਆ ਖ਼ੁਲਾਸਾ
ਟਾਡਾ ਨੇ ਕਿਹਾ ਕਿ ਫੋਰੈਂਸਿਕ ਟੀਮ ਵਲੋਂ ਘਟਨਾ ਸਥਾਨ ਦਾ ਮੁਆਇਨਾ ਕੀਤਾ ਗਿਆ ਸੀ ਅਤੇ ਮੁੱਢਲੀ ਜਾਂਚ ਅਨੁਸਾਰ ਆਜ਼ਾਦ ਦੇ ਵਾਹਨ 'ਤੇ ਚਾਰ ਗੋਲੀਆਂ ਚਲਾਈਆਂ ਗਈਆਂ ਸਨ। ਚਸ਼ਮਦੀਦਾਂ ਮੁਤਾਬਕ ਹਮਲਾਵਰਾਂ ਦੀ ਗਿਣਤੀ ਚਾਰ ਤੋਂ ਪੰਜ ਸੀ। ਪੁਲਿਸ ਸੁਪਰਡੈਂਟ (ਸਿਟੀ) ਅਭਿਮਨਿਊ ਮੰਗਲਿਕ ਅਨੁਸਾਰ, ਹਮਲਾਵਰ ਇਕ ਕਾਰ ਵਿਚ ਸਨ ਅਤੇ ਸੱਜੇ ਪਾਸੇ ਤੋਂ ਆਜ਼ਾਦ ਦੀ ਗੱਡੀ 'ਤੇ ਗੋਲੀਬਾਰੀ ਕੀਤੀ ਗਈ। ਇਕ ਗੋਲੀ ਆਜ਼ਾਦ ਦੇ ਪੇਟ ਵਿਚ ਲੱਗੀ। ਇਸ ਘਟਨਾ ਦੇ ਵਿਰੋਧ ਵਿਚ ਆਜ਼ਾਦ ਦੇ ਸਮਰਥਕਾਂ ਨੇ ਰਾਤ ਨੂੰ ਜ਼ਿਲ੍ਹਾ ਹਸਪਤਾਲ ਦੇ ਬਾਹਰ ਨਾਅਰੇਬਾਜ਼ੀ ਕੀਤੀ ਅਤੇ ਹਮਲਾਵਰਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਅਤੇ ਆਜ਼ਾਦ ਨੂੰ ਢੁਕਵੀਂ ਸੁਰੱਖਿਆ ਦੇਣ ਦੀ ਮੰਗ ਕੀਤੀ।
ਇਹ ਵੀ ਪੜ੍ਹੋ: ਜ਼ੀਰਕਪੁਰ 'ਚ ਨਕਲੀ ਦਵਾਈਆਂ ਬਣਾਉਣ ਵਾਲਿਆਂ 'ਤੇ ਛਾਪੇਮਾਰੀ: ਪੁਲਿਸ ਨੇ ਦਫਤਰ 'ਚ ਦਾਖਲ ਹੋ ਕੇ ਸਾਮਾਨ ਕੀਤਾ ਜ਼ਬਤ
ਹਾਲਾਂਕਿ ਬੁੱਧਵਾਰ ਰਾਤ ਨੂੰ ਹੀ ਚੰਦਰਸ਼ੇਖਰ ਆਜ਼ਾਦ ਨੇ ਇਕ ਵੀਡੀਉ ਸੰਦੇਸ਼ ਰਾਹੀਂ ਅਪਣੇ ਸਮਰਥਕਾਂ ਨੂੰ ਸ਼ਾਂਤ ਰਹਿਣ ਦੀ ਸਲਾਹ ਦਿਤੀ। ਇਸ ਸੰਦੇਸ਼ ਵਿਚ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਅਜਿਹੀ ਘਟਨਾ ਦੀ ਉਮੀਦ ਨਹੀਂ ਸੀ। ਉਨ੍ਹਾਂ ਨੇ ਦੇਸ਼ ਭਰ ਵਿਚ ਅਪਣੇ ਸਮਰਥਕਾਂ ਅਤੇ ਸ਼ੁਭਚਿੰਤਕਾਂ ਦਾ ਧੰਨਵਾਦ ਕੀਤਾ।ਦੂਜੇ ਪਾਸੇ ਆਜ਼ਾਦ ਸਮਾਜ ਪਾਰਟੀ ਦੇ ਸੰਸਥਾਪਕ ਮੈਂਬਰ ਅਤੇ ਮੀਡੀਆ ਇੰਚਾਰਜ ਡਾਕਟਰ ਅਜੇ ਗੌਤਮ ਨੇ ਦਸਿਆ ਕਿ ਚੰਦਰਸ਼ੇਖਰ ਆਜ਼ਾਦ ਨੂੰ ਜ਼ੈੱਡ ਪਲੱਸ ਸੁਰੱਖਿਆ ਦੇਣ ਦੀ ਮੰਗ ਨੂੰ ਲੈ ਕੇ ਪਾਰਟੀ ਵਲੋਂ ਰਾਸ਼ਟਰਪਤੀ, ਮੁੱਖ ਮੰਤਰੀ ਅਤੇ ਰਾਜਪਾਲ ਨੂੰ ਮੰਗ ਪੱਤਰ ਭੇਜਿਆ ਜਾਵੇਗਾ।