ਮਣੀਪੁਰ ਵਿਚ ਰੋਕਿਆ ਗਿਆ ਰਾਹੁਲ ਗਾਂਧੀ ਦਾ ਕਾਫ਼ਲਾ; ਪੁਲਿਸ ਨੇ ਕਿਹਾ, ਰਾਸਤੇ ਵਿਚ ਹੋ ਸਕਦੀ ਹੈ ਹਿੰਸਾ
Published : Jun 29, 2023, 2:45 pm IST
Updated : Jun 29, 2023, 2:48 pm IST
SHARE ARTICLE
Rahul Gandhi's convoy stopped 20km from Imphal
Rahul Gandhi's convoy stopped 20km from Imphal

ਹਿੰਸਾ ਪੀੜਤਾਂ ਨੂੰ ਮਿਲਣ ਜਾ ਰਹੇ ਸੀ ਰਾਹੁਲ ਗਾਂਧੀ

 

ਇੰਫਾਲ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਕਾਫ਼ਲੇ ਨੂੰ ਮਣੀਪੁਰ ਪੁਲਿਸ ਨੇ ਵੀਰਵਾਰ ਨੂੰ ਇੰਫਾਲ ਤੋਂ 20 ਕਿਲੋਮੀਟਰ ਦੂਰ ਬਿਸ਼ਨੂਪੁਰ ਵਿਖੇ ਰੋਕ ਲਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ ਹੈ। ਰਾਹੁਲ ਗਾਂਧੀ ਵੀਰਵਾਰ ਨੂੰ ਮਣੀਪੁਰ ਦੇ ਅਪਣੇ ਦੋ ਦਿਨਾਂ ਦੌਰੇ ਲਈ ਇੰਫਾਲ ਪਹੁੰਚਣ ਤੋਂ ਬਾਅਦ ਚੂਰਾਚੰਦਪੁਰ ਜ਼ਿਲ੍ਹੇ ਲਈ ਰਵਾਨਾ ਹੋਏ ਸਨ, ਜਿਥੇ ਉਨ੍ਹਾਂ ਵਲੋਂ ਰਾਹਤ ਕੈਂਪਾਂ ਵਿਚ ਹਿੰਸਾ ਕਾਰਨ ਬੇਘਰ ਹੋਏ ਲੋਕਾਂ ਨਾਲ ਮੁਲਾਕਾਤ ਕੀਤੀ ਜਾਣੀ ਸੀ।

ਇਹ ਵੀ ਪੜ੍ਹੋ: ਜ਼ੀਰਕਪੁਰ 'ਚ ਨਕਲੀ ਦਵਾਈਆਂ ਬਣਾਉਣ ਵਾਲਿਆਂ 'ਤੇ ਛਾਪੇਮਾਰੀ: ਪੁਲਿਸ ਨੇ ਦਫਤਰ 'ਚ ਦਾਖਲ ਹੋ ਕੇ ਸਾਮਾਨ ਕੀਤਾ ਜ਼ਬਤ  

ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਰਸਤੇ 'ਚ ਹਿੰਸਾ ਦੇ ਖਦਸ਼ੇ ਕਾਰਨ ਕਾਫਲੇ ਨੂੰ ਰੋਕ ਦਿਤਾ ਗਿਆ। ਉਨ੍ਹਾਂ ਨੇ ਦਸਿਆ ਕਿ ਬਿਸ਼ਨੂਪੁਰ ਜ਼ਿਲ੍ਹੇ ਦੇ ਉਟਲੂ ਪਿੰਡ ਨੇੜੇ ਹਾਈਵੇਅ 'ਤੇ ਟਾਇਰ ਸਾੜ ਦਿਤੇ ਗਏ ਅਤੇ ਕਾਫ਼ਲੇ 'ਤੇ ਕੁਝ ਪੱਥਰ ਸੁੱਟੇ ਗਏ।

Tweet

ਇਹ ਵੀ ਪੜ੍ਹੋ: ਲਾਲ ਚੰਦ ਕਟਾਰੂਚੱਕ ਕਥਿਤ ਵੀਡੀਉ ਮਾਮਲਾ : ਕੌਮੀ ਘੱਟ ਗਿਣਤੀ ਕਮਿਸ਼ਨ ਨੇ ਸੱਦੇ ਸ਼ਿਕਾਇਤਕਰਤਾ ਤੇ ਅਧਿਕਾਰੀ

ਇਕ ਪੁਲਿਸ ਅਧਿਕਾਰੀ ਨੇ ਕਿਹਾ, "ਸਾਨੂੰ ਖ਼ਦਸ਼ਾ ਹੈ ਕਿ ਅਜਿਹੀਆਂ ਘਟਨਾਵਾਂ ਮੁੜ ਫਿਰ ਵਾਪਰਨਗੀਆਂ, ਇਸ ਲਈ ਸਾਵਧਾਨੀ ਵਜੋਂ ਕਾਫ਼ਲੇ ਨੂੰ ਬਿਸ਼ਨੂਪੁਰ ਵਿਚ ਰੁਕਣ ਦੀ ਬੇਨਤੀ ਕੀਤੀ ਹੈ”। ਕਾਂਗਰਸ ਆਗੂ ਪੁਲਿਸ ਅਤੇ ਫ਼ੌਜ ਦੇ ਅਧਿਕਾਰੀਆਂ ਨਾਲ ਗੱਲਬਾਤ ਕਰ ਰਹੇ ਹਨ ਤਾਂ ਜੋ ਸੁਰੱਖਿਅਤ ਰਾਹ ਯਕੀਨੀ ਬਣਾਇਆ ਜਾ ਸਕੇ।

ਇਹ ਵੀ ਪੜ੍ਹੋ: ਮੱਧ ਪ੍ਰਦੇਸ਼ 'ਚ ਘੁੰਮਣ ਜਾ ਰਹੇ ਲੋਕਾਂ ਨਾਲ ਵਾਪਰਿਆ ਹਾਦਸਾ, ਪਲਟੀ ਕਾਰ

ਜ਼ਿਕਰਯੋਗ ਹੈ ਕਿ ਮਣੀਪੁਰ ਵਿਚ ਮੇਤੇਈ ਅਤੇ ਕੁਕੀ ਭਾਈਚਾਰਿਆਂ ਦਰਮਿਆਨ ਸ਼ੁਰੂ ਹੋਈ ਹਿੰਸਾ ਵਿਚ 100 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਮਣੀਪੁਰ ਵਿਚ ਅਨੁਸੂਚਿਤ ਜਨਜਾਤੀ (ਐਸ.ਟੀ.) ਦਾ ਦਰਜਾ ਦੇਣ ਦੀ ਮੇਤੇਈ ਭਾਈਚਾਰੇ ਦੀ ਮੰਗ ਦੇ ਵਿਰੋਧ ਵਿਚ 3 ਮਈ ਨੂੰ ਪਹਾੜੀ ਜ਼ਿਲ੍ਹਿਆਂ ਵਿਚ ਇਕ 'ਕਬਾਇਲੀ ਏਕਤਾ ਮਾਰਚ' ਦਾ ਆਯੋਜਨ ਕਰਨ ਤੋਂ ਬਾਅਦ ਝੜਪਾਂ ਸ਼ੁਰੂ ਹੋਈਆਂ ਸਨ।

Location: India, Manipur, Imphal

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement