UP 'ਚ ਭੀਮ ਆਰਮੀ ਚੀਫ ਚੰਦਰਸ਼ੇਖਰ 'ਤੇ ਜਾਨਲੇਵਾ ਹਮਲਾ, ਕਾਰ ਤੋਂ ਆਏ ਹਮਲਾਵਰਾਂ ਨੇ ਚਲਾਈਆਂ ਗੋਲੀਆਂ

By : GAGANDEEP

Published : Jun 28, 2023, 7:00 pm IST
Updated : Jun 28, 2023, 7:00 pm IST
SHARE ARTICLE
photo
photo

ਜ਼ਖ਼ਮੀ ਹਾਲਤ 'ਚ ਚੰਦਰਸ਼ੇਖਰ ਹਸਪਤਾਲ ਭਰਤੀ

 

ਸਹਾਰਨਪੁਰ: ਉੱਤਰ ਪ੍ਰਦੇਸ਼ 'ਚ ਸਹਾਰਨਪੁਰ ਦੇ ਦੇਵਬੰਦ ਇਲਾਕੇ 'ਚ ਭੀਮ ਆਰਮੀ ਚੀਫ ਚੰਦਰਸ਼ੇਖਰ 'ਤੇ ਜਾਨਲੇਵਾ ਹਮਲਾ ਹੋਇਆ ਹੈ। ਉਹ ਦਿੱਲੀ ਤੋਂ ਘਰ ਜਾ ਰਹੇ ਸਨ। ਹਰਿਆਣਾ ਨੰਬਰ ਦੀ ਕਾਰ ਤੋਂ ਆਏ ਹਮਲਾਵਰਾਂ ਨੇ ਚੰਦਰਸ਼ੇਖਰ 'ਤੇ 4 ਰਾਊਂਡ ਫਾਇਰ ਕੀਤੇ। ਗੋਲੀ ਉਹਨਾਂ ਦੇ ਢਿੱਡ ਨੂੰ ਛੂਹ ਕੇ ਲੰਘ ਗਈ। ਗੋਲੀਬਾਰੀ ਵਿਚ ਕਾਰ ਦੇ ਸ਼ੀਸ਼ੇ ਵੀ ਟੁੱਟ ਗਏ। ਚੰਦਰਸ਼ੇਖਰ ਨੂੰ ਦੇਵਬੰਦ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ। ਇਥੋਂ ਮੁੱਢਲੇ ਇਲਾਜ ਤੋਂ ਬਾਅਦ ਉਸ ਨੂੰ ਸਹਾਰਨਪੁਰ ਦੇ ਜ਼ਿਲ੍ਹਾ ਹਸਪਤਾਲ ਰੈਫਰ ਕਰ ਦਿਤਾ ਗਿਆ ਹੈ।

ਇਹ ਵੀ ਪੜ੍ਹੋ: ਭਾਰਤ ਨੇ ਰਚਿਆ ਇਤਿਹਾਸ: ਸੜਕ ਨੈੱਟਵਰਕ ਮਾਮਲੇ 'ਚ ਅਮਰੀਕਾ ਤੋਂ ਬਾਅਦ ਦੂਜੇ ਸਥਾਨ 'ਤੇ ਭਾਰਤ 

ਹਸਪਤਾਲ ਦੇ ਬਾਹਰ ਸਮਰਥਕਾਂ ਦੀ ਭੀੜ ਲੱਗੀ ਹੋਈ ਹੈ। ਪੁਲਿਸ ਫੋਰਸ ਵੀ ਮੌਕੇ 'ਤੇ ਪਹੁੰਚ ਗਈ ਹੈ ਅਤੇ ਇਲਾਕੇ ਦੀ ਘੇਰਾਬੰਦੀ ਕਰ ਕੇ ਬਦਮਾਸ਼ਾਂ ਨੂੰ ਗ੍ਰਿਫਤਾਰ ਕਰ ਰਹੀ ਹੈ। ਜ਼ਿਲ੍ਹਾ ਕੁਲੈਕਟਰ ਅਤੇ ਐਸਐਸਪੀ ਮੌਕੇ 'ਤੇ ਰਵਾਨਾ ਹੋ ਗਏ ਹਨ। ਭੀਮ ਆਰਮੀ ਦੇ ਮੁਖੀ ਚੰਦਰਸ਼ੇਖਰ ਆਜ਼ਾਦ ਦੇਵਬੰਦ ਵਿਚ ਸੰਗਠਨ ਦੇ ਇੱਕ ਸਾਥੀ ਐਡਵੋਕੇਟ ਅਜੈ ਦੇ ਘਰ ਗਏ ਹੋਏ ਸਨ। ਅਜੇ ਐਡਵੋਕੇਟ ਦੀ ਮਾਤਾ ਦਾ 2 ਦਿਨ ਪਹਿਲਾਂ ਦਿਹਾਂਤ ਹੋ ਗਿਆ ਸੀ। ਜਿਸ ਕਾਰਨ ਬੁੱਧਵਾਰ ਨੂੰ ਉਸ ਦੇ ਘਰ ਦੁੱਖ ਵੰਡਾਉਣ ਗਏ ਸਨ। ਚੰਦਰਸ਼ੇਖਰ ਜਿਵੇਂ ਹੀ ਵਕੀਲ ਦੇ ਘਰ ਤੋਂ ਬਾਹਰ ਆਏ ਤਾਂ ਕਾਰ 'ਚ ਸਵਾਰ ਬਦਮਾਸ਼ਾਂ ਨੇ ਗੋਲੀਆਂ ਚਲਾ ਦਿਤੀਆਂ।

ਇਹ ਵੀ ਪੜ੍ਹੋ: ਸਪੈਸ਼ਲ ਓਲੰਪਿਕਸ ਵਿਚ ਚਮਕੇ ਪੰਜਾਬ ਦੇ ਖਿਡਾਰੀ, 7 ਖਿਡਾਰੀਆਂ ਨੇ ਜਿੱਤੇ ਤਿੰਨ ਸੋਨੇ, ਇਕ ਚਾਂਦੀ ਤੇ ਚਾਰ ਕਾਂਸੀ ਦੇ ਤਮਗ਼ੇ

ਚੰਦਰਸ਼ੇਖਰ ਭੀਮ ਆਰਮੀ ਦੇ ਸਹਿ-ਸੰਸਥਾਪਕ ਅਤੇ ਪ੍ਰਧਾਨ ਹਨ। ਉਹ ਇਕ ਅੰਬੇਡਕਰਵਾਦੀ ਕਾਰਕੁਨ ਅਤੇ ਵਕੀਲ ਹਨ। ਆਜ਼ਾਦ, ਸਤੀਸ਼ ਕੁਮਾਰ ਅਤੇ ਵਿਨੈ ਰਤਨ ਸਿੰਘ ਨੇ 2014 ਵਿਚ ਭੀਮ ਆਰਮੀ ਦੀ ਸਥਾਪਨਾ ਕੀਤੀ ਸੀ। ਇਹ ਸੰਸਥਾ ਸਿੱਖਿਆ ਰਾਹੀਂ ਭਾਰਤ ਵਿਚ ਦਲਿਤ ਹਿੰਦੂਆਂ ਦੀ ਮੁਕਤੀ ਲਈ ਕੰਮ ਕਰਦੀ ਹੈ। ਇਹ ਪੱਛਮੀ ਉੱਤਰ ਪ੍ਰਦੇਸ਼ ਵਿਚ ਦਲਿਤਾਂ ਲਈ ਮੁਫ਼ਤ ਸਕੂਲ ਚਲਾਉਂਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM
Advertisement