ਮਾਂ ਤੇ ਵੱਡੇ ਭਰਾ ਦੀ ਹਾਲਤ ਨਾਜ਼ੁਕ
ਸੋਨੀਪਤ: ਹਰਿਆਣਾ ਦੇ ਸੋਨੀਪਤ ਵਿਚ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਰਾਤ ਨੂੰ ਸਿਹਤ ਖਰਾਬ ਹੋਣ ਕਾਰਨ ਪ੍ਰਵਾਰ ਦੇ 3 ਬੱਚਿਆਂ ਨੂੰ ਹਸਪਤਾਲ ਲਿਆਂਦਾ ਗਿਆ, ਜਿਨ੍ਹਾਂ 'ਚੋਂ 2 ਦੀ ਮੌਤ ਹੋ ਗਈ। ਪ੍ਰਵਾਰ ਦਾ ਕਹਿਣਾ ਹੈ ਕਿ ਬੱਚਿਆਂ ਨੇ ਰਾਤ ਨੂੰ ਪਹਿਲਾਂ ਪਰਾਂਠੇ ਅਤੇ ਫਿਰ ਨੂਡਲਜ਼ ਖਾਧੇ ਸਨ। ਇਸ ਤੋਂ ਬਾਅਦ ਹੀ ਉਹ ਬੀਮਾਰ ਹੋ ਗਿਆ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ: ਚੰਡੀਗੜ੍ਹ 'ਚ ਥਾਰ ਅਤੇ ਫਾਰਚੂਨਰਾਂ ’ਤੇ ਨੌਜਵਾਨਾਂ ਨੂੰ ਹੁੱੜਲਬਾਜ਼ੀ ਕਰਨੀ ਪਈ ਮਹਿੰਗੀ, ਲਾਇਸੈਂਸ ਕੀਤੇ ਸਸਪੈਂਡ
ਦਸਿਆ ਗਿਆ ਹੈ ਕਿ ਸੋਨੀਪਤ ਦੇ ਨਾਲ ਲੱਗਦੇ ਪਿੰਡ ਕਾਲੂਪੁਰ ਦੇ ਕੋਲ ਮਾਇਆਪੁਰੀ ਕਲੋਨੀ (ਪੱਛਮੀ ਰਾਮਨਗਰ) ਵਿਚ ਇਕ ਵਿਅਕਤੀ ਭੂਪੇਂਦਰ ਆਪਣੇ ਪ੍ਰਵਾਰ ਨਾਲ ਰਹਿੰਦਾ ਹੈ। ਬੀਤੀ ਰਾਤ ਇਸ ਪ੍ਰਵਾਰ ਨੂੰ ਭਾਰੀ ਸੱਟ ਵੱਜੀ ਹੈ। ਭੂਪੇਂਦਰ ਦੇ 3 ਬੱਚਿਆਂ ਅਤੇ ਪਤਨੀ ਪੂਜਾ ਦੀ ਤਬੀਅਤ ਰਾਤ ਨੂੰ ਵਿਗੜ ਗਈ। ਬਾਅਦ ਵਿਚ ਹਸਪਤਾਲ ਵਿੱਚ ਭੈਣ ਅਤੇ ਭਰਾ ਹੇਮਾ (7) ਅਤੇ ਤਰੁਣ (5) ਦੀ ਮੌਤ ਹੋ ਗਈ। ਉਸ ਦੇ ਵੱਡੇ ਭਰਾ ਪ੍ਰਵੇਸ਼ (8) ਨੂੰ ਵੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਫਿਲਹਾਲ ਉਸਦੀ ਹਾਲਤ ਠੀਕ ਹੈ।
ਇਹ ਵੀ ਪੜ੍ਹੋ: QS Rankings: ਪੰਜਾਬ ਯੂਨੀਵਰਸਿਟੀ ਦੀ ਹਾਲਤ ਪਿਛਲੇ ਸਾਲ ਨਾਲੋਂ ਸੁਧਰੀ, ਪੀਯੂ 1001-1200 ਰੈਂਕ ਦੀ ਸ਼੍ਰੇਣੀ 'ਚ ਪਹੁੰਚੀ
ਪ੍ਰਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਰਾਤ ਨੂੰ ਘਰ 'ਚ ਪਰਾਂਠੇ ਬਣਾਏ ਗਏ ਸਨ। ਇਸ ਤੋਂ ਬਾਅਦ ਸੌਣ ਤੋਂ ਪਹਿਲਾਂ ਨੂਡਲਸ ਵੀ ਖਾਧੇ ਗਏ। ਇਸ ਤੋਂ ਬਾਅਦ ਹੀ ਉਨ੍ਹਾਂ ਦੀ ਸਿਹਤ ਵਿਗੜ ਗਈ। ਗੁਆਂਢ ਦੀ ਦੁਕਾਨ ਤੋਂ ਨੂਡਲਜ਼ ਲਿਆਂਦੇ ਸਨ। ਸੂਚਨਾ ਤੋਂ ਬਾਅਦ ਪੁਲਿਸ ਵੀ ਹਰਕਤ 'ਚ ਆ ਗਈ ਹੈ। ਬੱਚਿਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ 'ਚ ਰਖਵਾਇਆ ਗਿਆ ਹੈ। ਸਿਟੀ ਥਾਣੇ ਦੇ ਐਸਐਚਓ ਦੇਵੇਂਦਰ ਸ਼ਰਮਾ ਦਾ ਕਹਿਣਾ ਹੈ ਕਿ ਪਰਿਵਾਰਕ ਮੈਂਬਰ ਬੱਚਿਆਂ ਦੇ ਨੂਡਲਜ਼ ਖਾਣ ਦੀ ਗੱਲ ਕਰ ਰਹੇ ਹਨ। ਪੋਸਟਮਾਰਟਮ ਰਿਪੋਰਟ ਤੋਂ ਹੀ ਸਪੱਸ਼ਟ ਹੋਵੇਗਾ ਕਿ ਦੋਵਾਂ ਬੱਚਿਆਂ ਦੀ ਮੌਤ ਕਿਵੇਂ ਹੋਈ। ਪੁਲਿਸ ਜਾਂਚ ਕਰ ਰਹੀ ਹੈ।