ਉੱਚੀ-ਉੱਚੀ ਅਵਾਜ਼ 'ਚ ਗੀਤ ਵਜਾ ਕੇ ਨੌਜਵਾਨ ਲਗਾ ਰਹੇ ਸਨ ਗੇੜੀਆਂ
ਚੰਡੀਗੜ੍ਹ: ਸੈਕਟਰ 16-17 ਦੀਆਂ ਸੜਕਾਂ 'ਤੇ ਥਾਰ ਤੇ ਫਾਰਚੂਨਰ ਉੱਤੇ ਨੌਜਵਾਨਾਂ ਨੂੰ ਹੁਲੜਬਾਜ਼ੀ ਕਰਨੀ ਮਹਿੰਗੀ ਪੈ ਗਈ। ਇਹ ਨੌਜਵਾਨ ਆਪਣੀਆਂ ਕਾਰਾਂ ਦੇ ਸ਼ੀਸ਼ੇ ਖੋਲ੍ਹ ਕੇ ਖਿੜਕੀਆਂ ਵਿਚ ਲਟਕ ਕੇ ਵੀਡੀਓ ਬਣਾ ਰਹੇ ਹਨ। ਇਨ੍ਹਾਂ ਵੱਲ ਦੇਖ ਕੇ ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਇਨ੍ਹਾਂ ਨੂੰ ਚੰਡੀਗੜ੍ਹ ਪੁਲਿਸ ਦਾ ਕੋਈ ਡਰ ਹੀ ਨਾ ਹੋਵੇ।
ਵੀਡੀਓ ਵਾਇਰਲ ਹੋਣ ਤੋਂ ਬਾਅਦ ਕਿਸੇ ਨੇ ਇਹ ਵੀਡੀਓ ਚੰਡੀਗੜ੍ਹ ਟ੍ਰੈਫਿਕ ਪੁਲੀਸ ਨੂੰ ਭੇਜ ਦਿਤੀ ਹੈ ਤੇ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਪੁਲਿਸ ਹਰਕਤ ਵਿਚ ਆਈ ਤੇ ਵੱਡੀ ਕਾਰਵਾਈ ਕੀਤੀ। ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਹੁਲੜਬਾਜ਼ੀ ਕਰ ਰਹੇ ਮੁੰਡਿਆਂ ਵਿਚੋ ਤਿੰਨ ਨੌਜਵਾਨਾਂ ਦੇ ਲਾਇਸੈਂਸ ਸਸਪੈਂਡ ਕਰ ਦਿਤੇ ਹਨ।