Ladakh Indian Army Tank Accident: ਲੱਦਾਖ 'ਚ ਟੈਂਕ ਅਭਿਆਸ ਦੌਰਾਨ ਹਾਦਸਾ, ਦਰਿਆ ਪਾਰ ਕਰਦੇ ਸਮੇਂ ਪਾਣੀ ਦਾ ਵਧਿਆ ਪੱਧਰ, ਕਈ ਜਵਾਨ ਸ਼ਹੀਦ
Published : Jun 29, 2024, 11:22 am IST
Updated : Jun 29, 2024, 11:36 am IST
SHARE ARTICLE
Ladakh Indian Army Tank Accident Today news in Punjabi: 5 Jawans Died
Ladakh Indian Army Tank Accident Today news in Punjabi: 5 Jawans Died

Ladakh Indian Army Tank Accident: ਕੁਝ ਜਵਾਨਾਂ ਦੇ ਸ਼ਹੀਦ ਹੋਣ ਦਾ ਖਦਸ਼ਾ

Ladakh Indian Army Tank Accident Today news in Punjabi: 5 Jawans Died: ਲੱਦਾਖ ਦੇ ਦੌਲਤ ਬੇਗ ਓਲਡੀ ਇਲਾਕੇ ਵਿਚ ਇਕ ਹੋਰ ਦਰਦਨਾਕ ਹਾਦਸਾ ਵਾਪਰਿਆ ਹੈ। ਇਕ ਰੱਖਿਆ ਅਧਿਕਾਰੀ ਮੁਤਾਬਕ ਸ਼ੁੱਕਰਵਾਰ ਨੂੰ ਇੱਥੇ ਟੈਂਕ ਅਭਿਆਸ ਦੌਰਾਨ ਨਦੀ ਪਾਰ ਕਰਦੇ ਸਮੇਂ ਨਦੀ ਦਾ ਪਾਣੀ ਦਾ ਪੱਧਰ ਅਚਾਨਕ ਵਧ ਗਿਆ, ਜਿਸ ਕਾਰਨ ਫੌਜ ਦੇ ਜਵਾਨ ਫਸ ਗਏ। ਇਸ ਹਾਦਸੇ 'ਚ ਫੌਜ ਦੇ ਕੁਝ ਜਵਾਨਾਂ ਦੇ ਸ਼ਹੀਦ ਹੋਣ ਦਾ ਖਦਸ਼ਾ ਹੈ। ਫਿਲਹਾਲ, ਵਿਸਤ੍ਰਿਤ ਵੇਰਵਿਆਂ ਦੀ ਉਡੀਕ ਹੈ।

ਇਹ ਵੀ ਪੜ੍ਹੋ: Punjab News: ਵਿਅਕਤੀ ਨੂੰ ਸਿਨੇਮਾ ਘਰ ਤੋਂ ਬਰਗਰ ਖਾਣਾ ਪਿਆ ਮਹਿੰਗਾ; ਬਰਗਰ 'ਚੋਂ ਨਿਕਲੇ ਕੀੜੇ

ਦਰਅਸਲ ਸ਼ੁੱਕਰਵਾਰ ਨੂੰ ਦੌਲਤ ਬੇਗ ਓਲਡੀ 'ਚ ਟੈਂਕ ਅਭਿਆਸ ਚੱਲ ਰਿਹਾ ਸੀ ਅਤੇ ਇੱਥੇ ਫੌਜ ਦੇ ਕਈ ਟੈਂਕ ਮੌਜੂਦ ਸਨ। ਇਸ ਦੌਰਾਨ ਅਸਲ ਕੰਟਰੋਲ ਰੇਖਾ (ਐੱਲ.ਏ.ਸੀ.) ਦੇ ਨੇੜੇ ਟੀ-72 ਟੈਂਕ ਰਾਹੀਂ ਨਦੀ ਨੂੰ ਕਿਵੇਂ ਪਾਰ ਕਰਨਾ ਹੈ, ਇਸ ਦਾ ਅਭਿਆਸ ਚੱਲ ਰਿਹਾ ਸੀ। ਅਭਿਆਸ ਦੇ ਹਿੱਸੇ ਵਜੋਂ, ਜਦੋਂ ਇੱਕ ਟੈਂਕ ਨੇ ਨਦੀ ਨੂੰ ਪਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਚਾਨਕ ਨਦੀ ਦਾ ਵਹਾਅ ਵੱਧ ਗਿਆ ਅਤੇ ਟੈਂਕ ਵਹਿ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਟੈਂਕ 'ਚ ਕੁੱਲ 4-5 ਫੌਜੀ ਸਵਾਰ ਸਨ। ਫਿਲਹਾਲ ਬਚਾਅ ਕਾਰਜ ਜਾਰੀ ਹੈ।

ਇਹ ਵੀ ਪੜ੍ਹੋ: Pathankot News : ਪੰਜਾਬ ਵਿਚ ਵੱਡੀ ਸਾਜ਼ਿਸ਼ ਹੋਣ ਦੀ ਕੋਸ਼ਿਸ਼, ਵੇਖਿਆ ਗਿਆ ਇਕ ਹਥਿਆਰਬੰਦ ਸ਼ੱਕੀ, ਪੰਜਾਬ ਪੁਲਿਸ ਨੇ ਜਾਰੀ ਕੀਤਾ ਸਕੈਚ 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more news apart from Ladakh Indian Army Tank Accident Today news in Punjabi: 5 Jawans Died, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement