Delhi News : ਮਨਜਿੰਦਰ ਸਿੰਘ ਸਿਰਸਾ ਦਾ ਜੰਤਰ-ਮੰਤਰ ਵਿਖੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰੈਲੀ 'ਤੇ ਜਵਾਬ

By : BALJINDERK

Published : Jun 29, 2025, 3:47 pm IST
Updated : Jun 29, 2025, 3:47 pm IST
SHARE ARTICLE
 ਮਨਜਿੰਦਰ ਸਿੰਘ ਸਿਰਸਾ ਦਾ ਜੰਤਰ-ਮੰਤਰ ਵਿਖੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰੈਲੀ 'ਤੇ ਜਵਾਬ
ਮਨਜਿੰਦਰ ਸਿੰਘ ਸਿਰਸਾ ਦਾ ਜੰਤਰ-ਮੰਤਰ ਵਿਖੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰੈਲੀ 'ਤੇ ਜਵਾਬ

Delhi News : ਜੇਕਰ ਕੇਜਰੀਵਾਲ ਦਾ ਇਹ ਪਿਆਰ ਦਿੱਲੀ ਵਾਸੀਆਂ ਲਈ ਹੁੰਦਾ ਤਾਂ ਅੱਜ ਇਹ ਬੰਗਲਾਦੇਸ਼ੀ ਦਿੱਲੀ ’ਚ ਅਪਰਾਧ ਨਾ ਕਰਦੇ ਹੁੰਦੇ

Delhi News in Punjabi : ਦਿੱਲੀ ਦੇ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਦਾ ਜੰਤਰ-ਮੰਤਰ ਵਿਖੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰੈਲੀ 'ਤੇ ਜਵਾਬ ਦਿੰਦਿਆਂ ਕਿਹਾ ‘‘ਮੈਂ ਕੇਜਰੀਵਾਲ ਤੇ ਆਤਿਸ਼ੀ ਜੀ ਤੇ ਆਮ ਆਦਮੀ ਪਾਰਟੀ ਨੂੰ ਕਹਿਣਾ ਚਾਹੁੰਦਾ ਹਾਂ, ਤੁਸੀਂ ਰੋਹਿੰਗਿਆ ਅਤੇ ਬੰਗਲਾਦੇਸ਼ੀ ਲੋਕਾਂ ਲਈ ਜਿੰਨਾ ਚਾਹੋ ਖੜ੍ਹੇ ਹੋ ਸਕਦੇ ਹੋ। ਅਰਵਿੰਦ ਕੇਜਰੀਵਾਲ ਜੇਕਰ ਤੁਹਾਡੇ ਕੋਲ ਉਨ੍ਹਾਂ ਲਈ ਇੰਨਾ ਪਿਆਰ ਅਤੇ ਸਨੇਹ ਹੈ, ਤਾਂ ਉਨ੍ਹਾਂ ਨਾਲ ਆਪਣੇ ਘਰ ਲੈ ਜਾਉ। ਅਸੀਂ ਦਿੱਲੀ ਨੂੰ ਸਪੱਸ਼ਟ ਤੌਰ 'ਤੇ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਕਿਸੇ ਵੀ ਤਰ੍ਹਾਂ ਦੀ ਗੰਦੀ ਰਾਜਨੀਤੀ ’ਚ ਸ਼ਾਮਲ ਨਹੀਂ ਹੋਵਾਂਗੇ।  ਜਿਸ ’ਚ ਵੋਟਾਂ ਦੀ ਖ਼ਾਤਰ ਦਿੱਲੀ ਦੇ ਲੋਕਾਂ ਦੀਆਂ ਜਾਨਾਂ ਨਾਲ ਖੇਡਿਆ ਜਾਵੇ।

ਇਨ੍ਹਾਂ ਸਾਰੇ ਬੰਗਲਾਦੇਸ਼ੀਆਂ ਨੂੰ ਦੇਖੋ, ਪਰਸੋਂ ਕਤਲ ਹੋਏ, ਉਹ ਹਰ ਜਗ੍ਹਾ ਅਪਰਾਧ ਕਰਦੇ ਹਨ, ਇੱਥੇ ਮਾਵਾਂ-ਧੀਆਂ ਸੁਰੱਖਿਅਤ ਨਹੀਂ ਹਨ ਅਤੇ ਜੇਕਰ ਅਰਵਿੰਦ ਕੇਜਰੀਵਾਲ ਜੀ ਦਿੱਲੀ ’ਚ ਅਜਿਹਾ ਕੰਮ ਕਰਨ ਵਾਲੇ ਲੋਕਾਂ ਨੂੰ ਵਸਾਉਣਾ ਚਾਹੁੰਦੇ ਹਨ, ਤਾਂ ਅਸੀਂ ਉਨ੍ਹਾਂ ਨੂੰ ਕਿਸੇ ਵੀ ਹਾਲਤ ਵਿੱਚ ਵਸਣ ਨਹੀਂ ਦੇਵਾਂਗੇ।  ਉਨ੍ਹਾਂ ਦੇ ਘਰ ਤੋੜੇ ਜਾਣਗੇ, ਉਨ੍ਹਾਂ ਨੂੰ ਇੱਥੋਂ ਬਾਹਰ ਕੱਢ ਦਿੱਤਾ ਜਾਵੇਗਾ, ਉਨ੍ਹਾਂ ਦਾ ਕੰਮ ਬੰਦ ਕਰ ਦਿੱਤਾ ਜਾਵੇਗਾ। ਸਿਰਸਾ ਨੇ ਕਿਹਾ ਕਿ ਹਜ਼ਾਰਾਂ ਰੋਹਿੰਗਿਆ ਮੇਰੇ ਆਪਣੇ ਇਲਾਕੇ ’ਚ ਦਾਖ਼ਲ ਹੋ ਗਏ ਹਨ, ਉਹ ਉੱਥੇ ਜੀਨਸ ਫੈਕਟਰੀਆਂ ਚਲਾਉਂਦੇ ਹਨ, ਉਨ੍ਹਾਂ ਨੂੰ ਜਲਦੀ ਹੀ ਬਾਹਰ ਕੱਢ ਦਿੱਤਾ ਜਾਵੇਗਾ।

ਅੱਜ ਜੰਤਰ-ਮੰਤਰ 'ਤੇ ਕੇਜਰੀਵਾਲ ਨਾਲ ਇਕੱਠਾ ਹੋਇਆ ਹੈ। ਮੈਂ ਸੋਚਿਆ ਸੀ ਕਿ ਅੱਜ ਅਰਵਿੰਦ ਕੇਜਰੀਵਾਲ ਬੰਗਲਾਦੇਸ਼ ਦੂਤਾਵਾਸ ’ਚ ਬੈਠ ਕਿ ਵਿਰੋਧ ਪ੍ਰਦਰਸ਼ਨ ਕਰਨਗੇ । ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਬੰਗਲਾਦੇਸ਼ ਦੂਤਾਵਾਸ ਉਨ੍ਹਾਂ ਘਰ ਵੀ ਦੇ ਦੇਵੇ।  ਸਿਰਸਾ ਨੇ ਕਿਹਾ ਕਿ ਕੇਜਰੀਵਾਲ ਦਾ ਰੋਹਿੰਗਿਆ ਅਤੇ ਬੰਗਲਾਦੇਸ਼ੀ ਨਾਲ ਐਨਾ ਸਨੇਹ ਪਿਆਰ ਹੈ ਜੇਕਰ ਅੱਜ ਇਹ ਪਿਆਰ ਦਿੱਲੀ ਵਾਸੀਆਂ ਲਈ ਹੁੰਦਾ ਤਾਂ ਇਹ ਬੰਗਲਾਦੇਸ਼ੀ ਦਿੱਲੀ ਵਿਚ ਅਪਰਾਧ ਨਾ ਕਰਦੇ ਹੁੰਦੇ। 

(For more news apart from Manjinder Singh Sirsa's response former CM Arvind Kejriwal's rally Jantar Mantar News in Punjabi, stay tuned to Rozana Spokesman)

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement