Delhi News : ਰੈਗਿੰਗ ਰੋਕੂ ਨਿਯਮਾਂ ਦੀ ਪਾਲਣਾ ਨਾ ਕਰਨ ’ਤੇ ਕਈ ਵੱਡੇ ਸੰਸਥਾਨ ਯੂ.ਜੀ.ਸੀ. ਦੀ ਡਿਫਾਲਟਰ ਸੂਚੀ ’ਚ ਸ਼ਾਮਲ

By : BALJINDERK

Published : Jun 29, 2025, 9:00 pm IST
Updated : Jun 29, 2025, 9:00 pm IST
SHARE ARTICLE
ਰੈਗਿੰਗ ਰੋਕੂ ਨਿਯਮਾਂ ਦੀ ਪਾਲਣਾ ਨਾ ਕਰਨ ’ਤੇ ਕਈ ਵੱਡੇ ਸੰਸਥਾਨ ਯੂ.ਜੀ.ਸੀ. ਦੀ ਡਿਫਾਲਟਰ ਸੂਚੀ ’ਚ ਸ਼ਾਮਲ
ਰੈਗਿੰਗ ਰੋਕੂ ਨਿਯਮਾਂ ਦੀ ਪਾਲਣਾ ਨਾ ਕਰਨ ’ਤੇ ਕਈ ਵੱਡੇ ਸੰਸਥਾਨ ਯੂ.ਜੀ.ਸੀ. ਦੀ ਡਿਫਾਲਟਰ ਸੂਚੀ ’ਚ ਸ਼ਾਮਲ

Delhi News : 4 ਆਈ.ਆਈ.ਟੀ., 3 ਆਈ.ਆਈ.ਐਮ, ਏ.ਐਮ.ਯੂ. ਨੇ ਨਹੀਂ ਕੀਤੀ ਰੈਗਿੰਗ ਰੋਕੂ ਨਿਯਮਾਂ ਦੀ ਪਾਲਣਾ 

Delhi News in Punjabi :  ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂ.ਜੀ.ਸੀ.) ਦੇ ਅਧਿਕਾਰੀਆਂ ਅਨੁਸਾਰ ਰੈਗਿੰਗ ਰੋਕੂ ਨਿਯਮਾਂ ਦੀ ਪਾਲਣਾ ਨਾ ਕਰਨ ਕਾਰਨ ਚਾਰ ਭਾਰਤੀ ਤਕਨਾਲੋਜੀ ਸੰਸਥਾਨ (ਆਈ.ਆਈ.ਟੀ.) ਅਤੇ ਤਿੰਨ ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ (ਆਈ.ਆਈ.ਐਮ.) ਡਿਫਾਲਟਰਾਂ ਦੀ ਸੂਚੀ ’ਚ ਹਨ।

ਯੂ.ਜੀ.ਸੀ. ਨੇ ਰੈਗਿੰਗ ਵਿਰੋਧੀ ਨਿਯਮਾਂ ਦੀ ਲਾਜ਼ਮੀ ਪਾਲਣਾ ਨਾ ਕਰਨ ਲਈ ਦੇਸ਼ ਭਰ ਦੀਆਂ 89 ਸੰਸਥਾਵਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਹਨ। ਡਿਫਾਲਟਰਾਂ ਦੀ ਸੂਚੀ ਵਿਚ ਆਈ.ਆਈ.ਟੀ., ਆਈ.ਆਈ.ਐਮ., ਏਮਜ਼ ਅਤੇ ਐਨ.ਆਈ.ਡੀ. ਸਮੇਤ ਕੌਮੀ ਮਹੱਤਵ ਦੇ 17 ਸੰਸਥਾਨ ਸ਼ਾਮਲ ਹਨ। 

ਡਿਫਾਲਟਰ ਆਈ.ਆਈ.ਟੀ. ਹਨ- ਆਈ.ਆਈ.ਟੀ. ਬੰਬਈ, ਆਈ.ਆਈ.ਟੀ. ਖੜਗਪੁਰ, ਆਈ.ਆਈ.ਟੀ. ਪਲੱਕੜ ਅਤੇ ਆਈ.ਆਈ.ਟੀ. ਹੈਦਰਾਬਾਦ। ਇਸੇ ਤਰ੍ਹਾਂ ਆਈ.ਆਈ.ਐਮ. ਬੰਬਈ, ਆਈ.ਆਈ.ਐਮ., ਰੋਹਤਕ ਅਤੇ ਆਈ.ਆਈ.ਐਮ. ਤਿਰੂਚਿਰਪੱਲੀ ਵੀ ਸੂਚੀ ਵਿਚ ਸ਼ਾਮਲ ਹਨ। ਡਿਫਾਲਟਰਾਂ ਵਿਚ ਏਮਜ਼ ਰਾਏਬਰੇਲੀ ਅਤੇ ਨੈਸ਼ਨਲ ਇੰਸਟੀਚਿਊਟ ਆਫ ਡਿਜ਼ਾਈਨ ਦਿੱਲੀ, ਆਂਧਰਾ ਪ੍ਰਦੇਸ਼ ਅਤੇ ਹਰਿਆਣਾ ਵੀ ਸ਼ਾਮਲ ਹਨ। 

ਐਂਟੀ ਰੈਗਿੰਗ ਰੈਗੂਲੇਸ਼ਨਜ਼ 2009 ਅਨੁਸਾਰ ਹਰ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪਿਆਂ ਅਤੇ ਸਰਪ੍ਰਸਤਾਂ ਨੂੰ ਦਾਖਲੇ ਦੇ ਸਮੇਂ ਅਤੇ ਹਰ ਅਕਾਦਮਿਕ ਸਾਲ ਦੀ ਸ਼ੁਰੂਆਤ ਵਿਚ ਰੈਗਿੰਗ ਵਿਰੋਧੀ ਅੰਡਰਟੇਕਿੰਗ ਜਮ੍ਹਾਂ ਕਰਵਾਉਣੀ ਲਾਜ਼ਮੀ ਹੈ। 

(For more news apart from Many big institutions included in UGC's defaulter list for not following anti-ragging rules News in Punjabi, stay tuned to Rozana Spokesman)

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement