
ਇਸ ਸਾਲ ਫਰਵਰੀ ਮਹੀਨੇ ਵਿਚ ਕਿਰਤ ਮੰਤਰੀ ਸੰਤੋਸ਼ ਗੰਗਵਾਰ ਦੀ ਅਗਵਾਈ ਵਿਚ ਹੋਈ ਬੈਠਕ ਵਿਚ ਇਕ ਫੈਸਲਾ ਲਿਆ ਗਿਆ ਸੀ।
ਨਵੀਂ ਦਿੱਲੀ: ਇਸ ਸਾਲ ਫਰਵਰੀ ਮਹੀਨੇ ਵਿਚ ਕਿਰਤ ਮੰਤਰੀ ਸੰਤੋਸ਼ ਗੰਗਵਾਰ ਦੀ ਅਗਵਾਈ ਵਿਚ ਹੋਈ ਬੈਠਕ ਵਿਚ ਇਕ ਫੈਸਲਾ ਲਿਆ ਗਿਆ ਸੀ। ਇਸ ਫੈਸਲੇ ਦੇ ਤਹਿਤ ਕਰਮਚਾਰੀ ਰਾਜ ਬੀਮਾ ਨਿਗਮ (ਈਐਸਆਈਸੀ) ਦੇ ਤਹਿਤ ਆਉਣ ਵਾਲੀਆਂ ਗਰਭਵਤੀ ਔਰਤਾਂ ਨੂੰ ਜਣੇਪਾ ਖਰਚ 7500 ਰੁਪਏ ਦੇਣ ਦਾ ਪ੍ਰਸਤਾਵ ਰੱਖਿਆ ਗਿਆ।
Pregnant Women
ਹੁਣ ਇਸ ਪ੍ਰਸਤਾਵ ‘ਤੇ ਜਲਦ ਹੀ ਆਖਰੀ ਮੋਹਰ ਲੱਗਣ ਵਾਲੀ ਹੈ। ਦਰਅਸਲ ਕਿਰਤ ਅਤੇ ਰੁਜ਼ਗਾਰ ਮੰਤਰਾਲੇ ਨੇ ਇਸ ਸਬੰਧੀ ਇਕ ਡਰਾਫਟ ਨੋਟੀਫੀਕੇਸ਼ਨ ਜਾਰੀ ਕੀਤਾ ਹੈ। ਇਸ 'ਤੇ ਹਿੱਸੇਦਾਰਾਂ ਨੂੰ 30 ਦਿਨਾਂ ਦੇ ਅੰਦਰ ਅੰਦਰ ਅਪਣੇ ਸੁਝਾਅ ਦੇਣ ਲਈ ਕਿਹਾ ਗਿਆ ਹੈ। ਇਸ ਤੋਂ ਬਾਅਦ ਸਰਕਾਰ ਆਖਰੀ ਫੈਸਲਾ ਲਵੇਗੀ।
ESIC
ਦੱਸ ਦਈਏ ਕਿ ਸਰਕਾਰ ਨੇ ਕਰਮਚਾਰੀ ਰਾਜ ਬੀਮਾ ਨਿਗਮ (ਈਐਸਆਈਸੀ) ਦੀ ਸਿਹਤ ਬੀਮਾ ਯੋਜਨਾ ਦੇ ਤਹਿਤ ਸਰਕਾਰ ਨੇ ਜਣੇਪਾ ਖਰਚਿਆਂ ਨੂੰ ਵਧਾ ਕੇ 7,500 ਰੁਪਏ ਕਰਨ ਦਾ ਪ੍ਰਸਤਾਵ ਦਿੱਤਾ ਹੈ। ਫਿਲਹਾਲ ਇਹ ਰਕਮ 5000 ਰੁਪਏ ਹੈ। ਯਾਨੀ 2500 ਰੁਪਏ ਦੇ ਵਾਧੇ ਦਾ ਪ੍ਰਸਤਾਵ ਪੇਸ਼ ਕੀਤਾ ਗਿਆ ਹੈ।
Pregnant Women
ਈਐਸਆਈਸੀ ਦੀ ਸਿਹਤ ਬੀਮਾ ਯੋਜਨਾ ਦੇ ਤਹਿਤ, ਬੀਮਾ ਕਰਨ ਵਾਲੀ ਮਹਿਲਾ ਕਰਮਚਾਰੀ ਜਾਂ ਬੀਮਾ ਕਰਨ ਵਾਲੇ ਮਰਦ ਕਰਮਚਾਰੀ ਦੀ ਪਤਨੀ ਲਈ ਜਣੇਪਾ ਖਰਚੇ ਅਦਾ ਕੀਤੇ ਜਾਂਦੇ ਹਨ।
Cash
ਇਹਨਾਂ ਜਣੇਪਾ ਖਰਚਿਆਂ ਦਾ ਲਾਭ ਉਹਨਾਂ ਲਾਭਪਾਤਰੀ ਔਰਤਾਂ ਨੂੰ ਦਿੱਤਾ ਜਾਂਦਾ ਹੈ ਜੋ ਈਐਸਆਈਸੀ ਨੈੱਟਵਰਕ ਕਾਰਨ ਹਸਪਤਾਲਾਂ ਜਾਂ ਡਰੱਗ ਸੈਂਟਰਾਂ ਤੱਕ ਪਹੁੰਚ ਨਾ ਹੋਣ ਕਾਰਨ ਦੂਜੇ ਹਸਪਤਾਲਾਂ ਵਿਚ ਜਣੇਪਾ ਸੇਵਾਵਾਂ ਪ੍ਰਾਪਤ ਕਰਦੀਆਂ ਹਨ।
Pregnant Women
ਇਹ ਜਣੇਪਾ ਸਹਾਇਤਾ ਸਿਰਫ ਦੋ ਬੱਚਿਆਂ ਲਈ ਪ੍ਰਦਾਨ ਕੀਤੀ ਜਾਂਦੀ ਹੈ। ਹਾਲਾਂਕਿ ਸਰਕਾਰ ਦੇ ਫੈਸਲੇ ਤੋਂ ਬਾਅਦ, ਗਰਭਵਤੀ ਔਰਤਾਂ ਨੂੰ ਜਣੇਪਾ ਖਰਚਿਆਂ ਲਈ 2500 ਰੁਪਏ ਜ਼ਿਆਦਾ ਮਿਲਣਗੇ।