
ਤੁਲਸੀ ਦਾ ਪੌਦਾ ਜ਼ਿਆਦਾਤਰ ਘਰਾਂ ਵਿਚ ਮਿਲ ਜਾਂਦਾ ਹੈ
ਤੁਲਸੀ ਦਾ ਪੌਦਾ ਜ਼ਿਆਦਾਤਰ ਘਰਾਂ ਵਿਚ ਮਿਲ ਜਾਂਦਾ ਹੈ। ਹਿੰਦੂ ਧਰਮ ਵਿਚ ਪੂਜਿਆ ਜਾਣ ਵਾਲਾ ਇਹ ਪੌਦਾ ਦਵਾਈਆਂ ਦੇ ਰੂਪ ਵਿਚ ਵੀ ਵਰਤਿਆ ਜਾਂਦਾ ਹੈ। ਜਿਥੇ ਇਸ ਦੀ ਵਰਤੋਂ ਸਿਰਦਰਦ, ਬੁਖ਼ਾਰ ਅਤੇ ਸਰਦੀ-ਜ਼ੁਕਾਮ ਵਿਚ ਫ਼ਾਇਦੇਮੰਦ ਹੁੰਦੀ ਹੈ, ਉਥੇ ਗਰਭਵਤੀ ਔਰਤਾਂ ਲਈ ਵੀ ਇਸ ਦੀ ਵਰਤੋਂ ਕਿਸੇ ਵਰਦਾਨ ਤੋਂ ਘੱਟ ਨਹੀਂ ਹੁੰਦੀ।
File
ਬੈਕਟੀਰੀਅਲ ਗੁਣਾਂ ਨਾਲ ਭਰਪੂਰ ਹੋਣ ਕਾਰਨ ਗਰਭ ਅਵਸਥਾ ਵਿਚ ਇਸ ਨੂੰ ਖਾਣ ਨਾਲ ਤੁਸੀਂ ਇਨਫ਼ੈਕਸ਼ਨ ਦੇ ਨਾਲ-ਨਾਲ ਕਈ ਬੀਮਾਰੀਆਂ ਤੋਂ ਬਚੇ ਰਹਿੰਦੇ ਹੋ। ਇਸ ਤੋਂ ਇਲਾਵਾ ਇਸ ਦੀ ਵਰਤੋਂ ਰੋਗ ਮਾਰੂ ਤਾਕਤ ਵਧਾਉਣ 'ਚ ਵੀ ਮਦਦਗਾਰ ਹੁੰਦੀ ਹੈ। ਗਰਭ ਅਵੱਸਥਾ 'ਚ ਤੁਲਸੀ ਦੀਆਂ ਪੱਤੀਆਂ ਦੀ ਵਰਤੋਂ ਬਹੁਤ ਹੀ ਫ਼ਾਇਦੇਮੰਦ ਹੁੰਦੀ ਹੈ ਕਿਉਂਕਿ ਇਸ 'ਚ ਰੋਗਨਾਸ਼ਕ ਗੁਣ ਹੁੰਦਾ ਹੈ।
File
ਵਿਸ਼ਾਣੂਰੋਧੀ ਅਤੇ ਉੱਲੀਰੋਧੀ ਗੁਣ ਹੋਣ ਕਾਰਨ ਇਹ ਗਰਭ ਅਵਸਥਾ 'ਚ ਹੋਣ ਵਾਲੇ ਇਨਫ਼ੈਕਸ਼ਨ ਦੇ ਖ਼ਤਰੇ ਨੂੰ ਘੱਟ ਕਰਦੀ ਹੈ। ਇਨਫ਼ੈਕਸ਼ਨ ਤੋਂ ਬਚਣ ਲਈ ਰੋਜ਼ਾਨਾ ਤੁਲਸੀ ਦੇ ਪੱਤੇ ਖਾਉ ਜਾਂ ਤੁਲਸੀ ਵਾਲਾ ਦੁੱਧ ਪੀਉ। ਇਸ 'ਚ ਮੈਗਨੀਸ਼ੀਅਮ ਵੀ ਭਰਪੂਰ ਮਾਤਰਾ 'ਚ ਹੁੰਦਾ ਹੈ, ਜੋ ਕਿ ਬੱਚੇ ਦੀਆਂ ਹੱਡੀਆਂ ਦੇ ਵਿਕਾਸ 'ਚ ਮਦਦ ਕਰਦਾ ਹੈ।
File
ਇਸ ਤੋਂ ਇਲਾਵਾ ਇਸ ਵਿਚ ਮੌਜੂਦ ਮੈਂਗਨੀਜ਼ ਗਰਭ ਅਵਸਥਾ 'ਚ ਹੋਣ ਵਾਲੇ ਚਿੜਚਿੜੇਪਨ ਨੂੰ ਵੀ ਘੱਟ ਕਰਦਾ ਹੈ। ਔਰਤਾਂ ਨੂੰ ਗਰਭ ਅਵਸਥਾ ਦੇ ਸ਼ੁਰੂਆਤੀ ਦਿਨਾਂ 'ਚ ਹੀ ਤੁਲਸੀ ਦੇ ਪੱਤਿਆਂ ਦੀ ਵਰਤੋਂ ਸ਼ੁਰੂ ਕਰ ਦੇਣੀ ਚਾਹੀਦੀ ਹੈ। ਇਸ ਵਿਚ ਮੌਜੂਦ ਵਿਟਾਮਿਨ-ਏ ਬੱਚੇ ਦੇ ਵਿਕਾਸ 'ਚ ਮਦਦ ਕਰਦਾ ਹੈ।
File
ਗਰਭ ਅਵੱਸਥਾ ਦੌਰਾਨ ਤਣਾਅ ਹੋਣਾ ਆਮ ਗੱਲ ਹੈ ਪਰ ਜ਼ਿਆਦਾ ਤਣਾਅ ਬੱਚੇ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਅਜਿਹੇ ਵਿਚ ਤੁਲਸੀ ਦੇ ਪੱਤਿਆਂ ਦੀ ਵਰਤੋਂ ਕਰੋ ਕਿਉਂਕਿ ਇਸ ਨਾਲ ਤੁਹਾਡਾ ਦਿਮਾਗ਼ ਸ਼ਾਂਤ ਰਹੇਗਾ ਅਤੇ ਤਣਾਅ ਘੱਟ ਹੋਵੇਗਾ।
File
ਗਰਭ ਅਵਸਥਾ ਵਿਚ ਜ਼ਿਆਦਾਤਰ ਔਰਤਾਂ ਨੂੰ ਅਨੀਮੀਆ ਮਤਲਬ ਸਰੀਰ 'ਚ ਖ਼ੂਨ ਦੀ ਕਮੀ ਹੋ ਜਾਂਦੀ ਹੈ। ਅਜਿਹੀਆਂ ਔਰਤਾਂ ਨੂੰ 2-3 ਤੁਲਸੀ ਦੀਆਂ ਪੱਤੀਆਂ ਖਾਣੀਆਂ ਚਾਹੀਦੀਆਂ ਹਨ। ਰੋਜ਼ਾਨਾ ਤੁਲਸੀ ਦੀਆਂ 2-3 ਪੱਤੀਆਂ ਖਾਣ ਨਾਲ ਸਰੀਰ ਵਿਚ ਖ਼ੂਨ ਦੀ ਕਮੀ ਨਹੀਂ ਹੁੰਦੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।