
ਭਾਰਤੀ ਹਵਾਈ ਫੌਜ ਦੀ ਸ਼ਕਤੀ ਵਿਚ ਅੱਜ ਵਾਧਾ ਹੋਇਆ ਹੈ।
ਨਵੀਂ ਦਿੱਲੀ: ਭਾਰਤੀ ਹਵਾਈ ਫੌਜ ਦੀ ਸ਼ਕਤੀ ਵਿਚ ਅੱਜ ਵਾਧਾ ਹੋਇਆ ਹੈ। ਫਰਾਂਸ ਤੋਂ ਉਡਾਨ ਭਰਨ ਤੋਂ ਬਾਅਦ ਪੰਜ ਰਾਫ਼ੇਲ ਲੜਾਕੂ ਜਹਾਜ਼ ਭਾਰਤੀ ਧਰਤੀ ‘ਤੇ ਪਹੁੰਚ ਗਏ ਹਨ। ਹਰਿਆਣਾ ਦੇ ਅੰਬਾਲਾ ਏਅਰਪੇਸ ‘ਤੇ ਬੁੱਧਵਾਰ ਨੂੰ ਰਾਫ਼ੇਲ ਜਹਾਜ਼ ਲੈਂਡ ਹੋਏ, ਜਿੱਥੇ ਉਹਨਾਂ ਦਾ ਸਵਾਗਤ ਵਾਟਰ ਸੈਲਿਊਟ ਦੇ ਨਾਲ ਕੀਤਾ ਗਿਆ।
Five Rafale jets in India
ਪੰਜ ਰਾਫ਼ੇਲ ਜਹਾਜ਼ਾਂ ਨੂੰ ਲਿਆਉਣ ਲਈ ਹਵਾਈ ਫੌਜ ਨੇ ਦੋ ਸੁਖੋਈ ਜਹਾਜ਼ ਭੇਜੇ। ਇਹਨਾਂ ਸੁਖੋਈ ਜਹਾਜ਼ਾਂ ਨੇ ਪੰਜਾਂ ਜਹਾਜ਼ਾਂ ਨੂੰ ਐਸਕਾਟ ਕੀਤਾ। ਇਸ ਦੌਰਾਨ ਹਵਾਈ ਫੌਜ ਮੁਖੀ ਆਰਕੇਐਸ ਭਦੌਰੀਆ ਵੀ ਮੌਜੂਦ ਰਹੇ। ਫਰਾਂਸ ਤੋਂ ਮਿਲਣ ਵਾਲੀ ਰਾਫ਼ੇਲ ਜਹਾਜ਼ਾਂ ਦੀ ਇਹ ਪਹਿਲੀ ਖੇਪ ਹੈ।
Rafale
ਇਹਨਾਂ ਜਹਾਜ਼ਾਂ ਨੇ ਦੋ ਦਿਨ ਪਹਿਲਾਂ ਫਰਾਂਸ ਤੋਂ ਉਡਾਨ ਭਰੀ ਸੀ, ਜਿਸ ਤੋਂ ਬਾਅਦ ਇਹ ਯੂਏਈ ਵਿਚ ਰੁਕੇ ਸੀ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਟਵੀਟ ਕਰਕੇ ਭਾਰਤੀ ਹਵਾਈ ਫੌਜ ਨੂੰ ਵਧਾਈ ਦਿੱਤੀ ਹੈ। ਰਾਜਨਾਥ ਸਿੰਘ ਨੇ ਕਿਹਾ ਕਿ ਰਾਫ਼ੇਲ ਦਾ ਮਿਲਣਾ ਹਵਾਈ ਫੌਜ ਦੇ ਇਤਿਹਾਸ ਵਿਚ ਕ੍ਰਾਂਤੀਕਾਰੀ ਬਦਲਾਅ ਹੋਵੇਗਾ ਅਤੇ ਦੁਸ਼ਮਣ ਭਾਰਤ ਵੱਖ ਦੇਖਣ ਤੋਂ ਪਹਿਲਾਂ ਕਈ ਵਾਰ ਸੋਚੇਗਾ।
Five Rafale jets in India
ਦੱਸ ਦਈਏ ਕਿ ਰਾਫ਼ੇਲ ਜਹਾਜ਼ ਨੂੰ ਹਾਲੇ ਅਧਿਕਾਰਕ ਰੂਪ ਤੋਂ ਹਵਾਈ ਫੌਜ ਵਿਚ ਸ਼ਾਮਲ ਨਹੀਂ ਕੀਤਾ ਗਿਆ ਹੈ। ਪੰਜ ਰਾਫ਼ੇਲ ਜਹਾਜ਼ਾਂ ਦਾ ਸਭ ਤੋਂ ਪਹਿਲਾ ਸਵਾਗਤ ਇੰਡੀਅਨ ਨੇਵੀ ਨੇ ਕੀਤਾ।
Five Rafale jets in India
ਦੱਸ ਦਈਏ ਕਿ ਪੰਜ ਲੜਾਕੂ ਜਹਾਜ਼ਾਂ ਦੀ ਇਸ ਖੇਪ ਨੇ ਸੋਮਵਾਰ ਨੂੰ ਫਰਾਂਸੀਸੀ ਬੰਦਰਗਾਹ ਸ਼ਹਿਰ ਬੋਰਦੂ ਦੇ ਮੇਰਿਗਨੈਕ ਏਅਰਬੇਸ ਤੋਂ ਉਡਾਨ ਭਰੀ ਸੀ। ਇਹ ਜਹਾਜ਼ ਲਗਭਗ 7000 ਕਿਲੋਮੀਟਰ ਦੀ ਦੂਰੀ ਤੈਅ ਕਰਨ ਤੋਂ ਬਾਅਦ ਅੰਬਾਲਾ ਪਹੁੰਚੇ ਹਨ।