
ਫਰਾਂਸ ਤੋਂ ਭਾਰਤ ਆ ਰਹੇ 5 ਰਾਫੇਲ ਲੜਾਕੂ ਜਹਾਜ਼ ਬੁੱਧਵਾਰ ਨੂੰ ਅੰਬਾਲਾ ਏਅਰਬੇਸ ‘ਤੇ ਪਹੁੰਚਣਗੇ।
ਨਵੀਂ ਦਿੱਲੀ: ਫਰਾਂਸ ਤੋਂ ਭਾਰਤ ਆ ਰਹੇ 5 ਰਾਫੇਲ ਲੜਾਕੂ ਜਹਾਜ਼ ਬੁੱਧਵਾਰ ਨੂੰ ਅੰਬਾਲਾ ਏਅਰਬੇਸ ‘ਤੇ ਪਹੁੰਚਣਗੇ। ਰਸਮੀ ਤੌਰ ‘ਤੇ ਹਵਾਈ ਫੌਜ ਦੇ ਬੇੜੇ ਵਿਚ ਇਹਨਾਂ ਨੂੰ 15 ਅਗਸਤ ਤੋਂ ਬਾਅਦ ਹੀ ਸ਼ਾਮਲ ਕੀਤਾ ਜਾਵੇਗਾ। ਭਾਰਤੀ ਹਵਾਈ ਫੌਜ ਨੇ ਰਾਫ਼ੇਲ ਦੇ ਸਵਾਗਤ ਦੀ ਪੂਰੀ ਤਿਆਰੀ ਕਰ ਲਈ ਹੈ। ਇਸ ਦੌਰਾਨ ਸੂਤਰਾਂ ਦੇ ਹਵਾਲੇ ਤੋਂ ਖ਼ਬਰ ਸਾਹਮਣੇ ਆਈ ਹੈ ਕਿ ਰਾਫੇਲ ਸਕੁਆਰਡਨ ਦੇ ਪਹਿਲੇ ਕਮਾਂਡਿੰਗ ਅਫ਼ਸਰ ਗਰੁੱਪ ਕੈਪਟਨ ਹਰਕੀਰਤ ਸਿੰਘ ਹੋਣਗੇ।
Rafale
ਗਰੁੱਪ ਕੈਪਟਨ ਹਰਕੀਰਤ ਸਿੰਘ ਵੀ ਉਹਨਾਂ ਭਾਰਤੀ ਹਵਾਈ ਫੌਜ ਦੇ ਪਾਇਲਟਾਂ ਵਿਚ ਸ਼ਾਮਲ ਹਨ, ਜੋ ਫਰਾਂਸ ਤੋਂ ਰਾਫ਼ੇਲ ਉਡਾ ਕੇ ਭਾਰਤ ਲਿਆ ਰਹੇ ਹਨ। ਇਸ ਤੋਂ ਪਹਿਲਾਂ ਹਰਕੀਰਤ ਸਿੰਘ ਮਿਗ ਅਤੇ ਸੁਖੋਈ ਵੀ ਉਡਾ ਚੁੱਕੇ ਹਨ। ਸਾਲ 2009 ਵਿਚ ਗਰੁੱਪ ਕੈਪਟਨ ਹਰਕੀਰਤ ਸਿੰਘ ਨੂੰ ਬਹਾਦਰੀ ਲਈ ਸ਼ੋਰਿਆ ਚੱਕਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।
Group Captain Harkirat Singh
ਹਰਕੀਰਤ ਸਿੰਘ ਨੇ ਮਿਗ 21 ਦੇ ਇੰਜਣ ਵਿਚ ਆਈ ਖ਼ਰਾਬੀ ਦੇ ਬਾਵਜੂਦ ਬੜੀ ਬਹਾਦਰੀ ਨਾਲ ਨਾ ਸਿਰਫ ਅਪਣੇ ਆਪ ਨੂੰ ਬਚਾਇਆ ਸੀ ਬਲਕਿ ਮਿਗ-21 ਨੂੰ ਵੀ ਜ਼ਿਆਦਾ ਨੁਕਸਾਨ ਨਹੀਂ ਹੋਣ ਦਿੱਤਾ। ਰਾਫੇਲ ਲਈ ਹੁਣ ਤੱਕ ਕੁੱਲ 15 ਤੋਂ 17 ਪਾਇਲਟ ਪੂਰੀ ਤਰ੍ਹਾਂ ਟਰੇਂਡ ਹੋ ਚੁੱਕੇ ਹਨ। ਅਜਿਹੀ ਵੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਅੰਬਾਲਾ ਪਹੁੰਚਣ ਦੇ ਹਫ਼ਤੇ ਭਰ ਵਿਚ ਰਾਫੇਲ ਅਪਰੇਸ਼ਨ ਲਈ ਤੈਨਾਤ ਕੀਤੇ ਜਾ ਸਕਦੇ ਹਨ। 17 ਸਕੁਆਰਡਨ ਦੇ 18 ਰਾਫੇਲ ਫਾਈਟਰ ਲਈ ਤੀਹ ਦੇ ਕਰੀਬ ਪਾਇਲਟ ਤਾਇਨਾਤ ਹੋਣਗੇ।
Rafale
ਦੱਸ ਦਈਏ ਕਿ ਅਧੁਨਿਕ ਮਿਸਾਇਲਾਂ ਅਤੇ ਘਾਤਕ ਬੰਬ ਨਾਲ ਲੈਸ ਭਾਰਤੀ ਹਵਾਈ ਫੌਜ ਦਾ ਸਭ ਤੋਂ ਘਾਤਕ ਫਾਈਟਰ ਜੈੱਟ ਰਾਫੇਲ 29 ਜੁਲਾਈ ਨੂੰ ਅੰਬਾਲਾ ਪਹੁੰਚਣ ਵਾਲਾ ਹੈ। ਇਸ ਨੂੰ ਦੇਖਦੇ ਹੋਏ ਅੰਬਾਲਾ ਏਅਰਫੋਰਡ ਦੇ ਆਸਪਾਸ ਇਲਾਕਿਆਂ ਵਿਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਇਕ ਹਫ਼ਤੇ ਦੇ ਅੰਦਰ ਹੀ ਇਹਨਾਂ ਜਹਾਜ਼ਾਂ ਨੂੰ ਕਿਸੇ ਵੀ ਮਿਸ਼ਲ ਲਈ ਤਿਆਰ ਕਰ ਲਿਆ ਜਾਵੇਗਾ।ਜ਼ਿਕਰਯੋਗ ਹੈ ਕਿ ਕੁੱਲ 5 ਰਾਫੇਲ 27 ਜੁਲਾਈ ਨੂੰ ਫਰਾਂਸ ਤੋਂ ਭਾਰਤ ਲਈ ਰਵਾਨਾ ਹੋਏ ਸੀ ਅਤੇ ਮੰਗਲਵਾਰ ਨੂੰ ਇਸ ਨੇ ਅਬੂਧਾਬੀ ਵਿਚ ਲੈਂਡਿੰਗ ਕੀਤੀ ਸੀ।