
ਸਰਕਾਰ ਨੇ ਬੁਧਵਾਰ ਨੂੰ ਕਿਹਾ ਕਿ ਪਿਛਲੇ ਇਕ ਸਾਲ ’ਚ ਪਟਰੌਲ ਅਤੇ ਡੀਜ਼ਲ ’ਤੇ ਕੇਂਦਰੀ ਟੈਕਸਾਂ ’ਚ ਕੋਈ ਵਾਧਾ ਨਹੀਂ ਹੋਇਆ ਹੈ।
ਨਵੀਂ ਦਿੱਲੀ: ਪਟਰੌਲੀਅਮ ਉਤਪਾਦਾਂ ਦੀਆਂ ਕੀਮਤਾਂ ’ਚ ਵਾਧੇ ਨੂੰ ਲੈ ਕੇ ਵਿਰੋਧੀਆਂ ਦੇ ਨਿਸ਼ਾਨੇ ’ਤੇ ਆਈ ਸਰਕਾਰ ਨੇ ਬੁਧਵਾਰ ਨੂੰ ਕਿਹਾ ਕਿ ਪਿਛਲੇ ਇਕ ਸਾਲ ’ਚ ਪਟਰੌਲ ਅਤੇ ਡੀਜ਼ਲ ’ਤੇ ਕੇਂਦਰੀ ਟੈਕਸਾਂ ’ਚ ਕੋਈ ਵਾਧਾ ਨਹੀਂ ਹੋਇਆ ਹੈ। ਪਟਰੌਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ (Hardeep Singh Puri) ਨੇ ਇਕ ਸਵਾਲ ਦੇ ਲਿਖਤ ਜਵਾਬ ’ਚ ਰਾਜ ਸਭਾ (Rajya Sabha) ਨੂੰ ਇਹ ਜਾਣਕਾਰੀ ਦਿਤੀ।
Petrol-diesel prices
ਉਨ੍ਹਾਂ ਕਿਹਾ ਕਿ ਪਿਛਲੇ ਇਕ ਸਾਲ ’ਚ ਪਟਰੌਲ ਅਤੇ ਡੀਜ਼ਲ (Petrol-diesel prices) ’ਤੇ ਕੇਂਦਰੀ ਟੈਕਸਾਂ ’ਚ ਕੋਈ ਵਾਧਾ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਪਟਰੌਲ ਅਤੇ ਡੀਜ਼ਲ ਦੀ ਪਰਚੂਨ ਵਿਕਰੀ ਕੀਮਤਾਂ ’ਚ ਹੋਇਆ ਵਾਧਾ ਉੱਚ ਕੌਮਾਂਤਰੀ ਉਤਪਾਦ ਕੀਮਤਾਂ ਅਤੇ ਵੱਖ ਵੱਖ ਰਾਜ ਸਰਕਾਰਾਂ ਵਲੋਂ ਵਸੂਲੇ ਗਏ ਵੈਟ ’ਚ ਵਾਧੇ ਦੇ ਚਲਦੇ ਅਸਲ ਕੀਮਤ ’ਚ ਹੋਏ ਵਾਧੇ ਕਾਰਨ ਹੋਇਆ ਹੈ।
Hardeep Singh Puri
ਹੋਰ ਪੜ੍ਹੋ: ਸੰਪਾਦਕੀ: ਪਾਰਲੀਮੈਂਟ ਵਿਚ ਚੁਣੇ ਹੋਏ ਪ੍ਰਤੀਨਿਧਾਂ ਦੀ ਆਵਾਜ਼ ਬੰਦ ਕਰਨੀ ਜਾਇਜ਼ ਨਹੀਂ
ਉਨ੍ਹਾਂ ਕਿਹਾ ਕਿ ਸਰਕਾਰ ਕੱਚੇ ਤੇਲ, ਪਟਰੌਲ ਅਤੇ ਡੀਜ਼ਲ ਦੇ ਕੌਮਾਂਤਰੀ ਮੁੱਲ ’ਚ ਅਸਥਿਰਤਾ ਨਾਲ ਸਬੰਧਤ ਮੁੱਦਿਆਂ ਨੂੰ ਵੱਖ ਵੱਖ ਕੌਮਾਂਤਰੀ ਮੰਚਾਂ ’ਤੇ ਉਠਾ ਰਹੀ ਹੈ। ਪੁਰੀ ਨੇ ਕਿਹਾ ਕਿ ਪਟਰੌਲ ਅਤੇ ਡੀਜ਼ਲ ਦੀ ਕੀਮਤਾਂ ਨੂੰ 26 ਜੂਨ 2010 ਅਤੇ 19 ਅਕਤੂਬਰ 2014 ਤੋਂ ਬਾਜ਼ਾਰ ਨਿਰਧਾਰਤ ਬਣਾ ਦਿਤਾ ਗਿਆ ਹੈ। ਉਸ ਦੇ ਬਾਅਦ ਜਨਤਕ ਖੇਤਰ ਦੀ ਤੇਲ ਸਪਲਾਈ ਕੰਪਨੀਆਂ ਕੌਮਾਂਤਰੀ ਉਤਪਾਦ ਮੁੱਲਾਂ ਅਤੇ ਹੋਰ ਬਾਜ਼ਾਰਾਂ ਦੇ ਆਧਾਰ ’ਤੇ ਪਟਰੌਲ ਅਤੇ ਡੀਜ਼ਲ ਦੇ ਮੁੱਲ ਨਿਰਧਾਰਣ ਦੇ ਸਬੰਧ ’ਚ ਫ਼ੈਸਲੇ ਲੈਂਦੀ ਹੈ।