ਮਨੀਪੁਰ ਵਿਚ ਭੀੜ ਹੁਣ ਸੈਨਿਕਾਂ ਨੂੰ ਬਣਾ ਰਹੀ ਹੈ ਨਿਸ਼ਾਨਾ : ਸੁਰੱਖਿਆ ਬਲਾਂ ਨਾਲ ਹਮਲਾਵਰਾਂ ਦਾ ਮੁਕਾਬਲਾ, 3 ਦੀ ਮੌਤ
Published : Jul 29, 2023, 8:30 am IST
Updated : Jul 29, 2023, 8:30 am IST
SHARE ARTICLE
photo
photo

I.N.D.I.A ਦੇ 20 ਸੰਸਦ ਮੈਂਬਰ ਮਨੀਪੁਰ ਲਈ ਰਵਾਨਾ

 

ਮਨੀਪੁਰ : ਵਿਰੋਧੀ ਗਠਜੋੜ 'ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇਨਕਲੂਸਿਵ ਅਲਾਇੰਸ' (I.N.D.I.A.) ਦੇ 20 ਸੰਸਦ ਮੈਂਬਰਾਂ ਦਾ ਇੱਕ ਵਫ਼ਦ 29 ਜੁਲਾਈ ਯਾਨੀ ਸ਼ਨੀਵਾਰ ਸਵੇਰੇ ਮਨੀਪੁਰ ਲਈ ਰਵਾਨਾ ਹੋਇਆ। 30 ਜੁਲਾਈ ਤੱਕ ਉਥੇ ਹੀ ਰਹਿਣਗੇ।

ਇਹ ਸੰਸਦ ਮੈਂਬਰ ਪਹਿਲਾਂ ਜ਼ਮੀਨੀ ਸਥਿਤੀ ਦਾ ਜਾਇਜ਼ਾ ਲੈਣਗੇ। ਉਹ ਸੂਬੇ ਵਿਚ ਤਿੰਨ ਮਹੀਨਿਆਂ ਤੋਂ ਜਾਰੀ ਹਿੰਸਾ ਅਤੇ ਇੱਥੋਂ ਦੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਬਾਰੇ ਵੀ ਸਰਕਾਰ ਅਤੇ ਸੰਸਦ ਨੂੰ ਆਪਣੀ ਰਾਏ ਦੇਣਗੇ।

ਮੀਡੀਆ ਰਿਪੋਰਟਾਂ ਮੁਤਾਬਕ ਸੂਬਾ ਸਰਕਾਰ ਨੇ ਇਨ੍ਹਾਂ 20 ਸੰਸਦ ਮੈਂਬਰਾਂ ਨੂੰ ਇਸ ਦੌਰੇ ਦੀ ਇਜਾਜ਼ਤ ਨਹੀਂ ਦਿਤੀ ਹੈ। ਅਜਿਹੇ 'ਚ ਕਿਆਸ ਲਗਾਏ ਜਾ ਰਹੇ ਹਨ ਕਿ ਇਨ੍ਹਾਂ ਨੇਤਾਵਾਂ ਨੂੰ ਏਅਰਪੋਰਟ 'ਤੇ ਹੀ ਰੋਕਿਆ ਜਾ ਸਕਦਾ ਹੈ।

ਇਸ ਦੌਰਾਨ ਖ਼ਬਰ ਹੈ ਕਿ ਸੂਬੇ 'ਚ 3 ਮਈ ਤੋਂ ਕੁਕੀ ਅਤੇ ਮੈਤੇਈ ਭਾਈਚਾਰਿਆਂ ਵਿਚਾਲੇ ਚੱਲ ਰਹੀ ਹਿੰਸਾ ਦਾ ਰੁਖ ਹੁਣ ਸੁਰੱਖਿਆ ਬਲਾਂ ਵੱਲ ਹੋ ਗਿਆ ਹੈ। ਪਿਛਲੇ 24 ਘੰਟਿਆਂ 'ਚ ਬਿਸ਼ਨੂਪੁਰ ਅਤੇ ਚੂਰਾਚੰਦਪੁਰ ਜ਼ਿਲ੍ਹਿਆਂ 'ਚ ਕਈ ਥਾਵਾਂ 'ਤੇ ਸੁਰੱਖਿਆ ਬਲਾਂ ਅਤੇ ਹਮਲਾਵਰਾਂ ਵਿਚਾਲੇ ਮੁੱਠਭੇੜ ਹੋਈ। ਹਮਲਾਵਰਾਂ ਨੇ ਕਰੀਬ 200 ਬੰਬ ਸੁੱਟੇ।

ਬਿਸ਼ਨੂਪੁਰ ਦੇ ਫੂਗਕਚਾਓ ਥਾਣਾ ਅਧੀਨ ਚਾਰ ਵੱਖ-ਵੱਖ ਥਾਵਾਂ 'ਤੇ ਹੋਈਆਂ ਝੜਪਾਂ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਵੀਰਵਾਰ ਨੂੰ ਵੀ ਦੋ ਦੀ ਮੌਤ ਹੋ ਗਈ ਸੀ। ਫੌਜ ਅਤੇ ਮਨੀਪੁਰ ਪੁਲਿਸ ਦੇ ਇਕ-ਇਕ ਕਮਾਂਡੋ ਸਮੇਤ ਪੰਜ ਲੋਕ ਜ਼ਖਮੀ ਹੋ ਗਏ।
 

SHARE ARTICLE

ਏਜੰਸੀ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement