
ਕਿਹਾ- ਸ਼੍ਰੋਮਣੀ ਕਮੇਟੀ 'ਚ ਮੁਲਾਜ਼ਮਾਂ ਨੂੰ ਦਬਾਉਣ ਦੀਆਂ ਨੀਤੀਆਂ ਨੂੰ ਨਾ ਰੋਕਿਆ ਗਿਆ ਤਾਂ ਨਿਕਲਣਗੇ ਗੰਭੀਰ ਸਿੱਟੇ
ਅੰਮ੍ਰਿਤਸਰ: ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਵਲੋਂ ਬਣਾਈ ਗਈ ਯੂਨੀਅਨ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਪੱਤਰ ਲਿਖਿਆ ਹੈ। ਯੂਨੀਅਨ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਪੱਤਰ ਲਿਖ ਕੇ ਯੂਨੀਅਨ ਦਾ ਅਸਲ ਉਦੇਸ਼ ਦੱਸਿਆ ਹੈ। ਇਸ ਦੇ ਨਾਲ ਹੀ ਰਾਗੀ ਸਿੰਘਾਂ, ਢਾਡੀ ਸਿੰਘਾਂ ਅਤੇ ਸਾਬਕਾ ਮੁਲਾਜ਼ਮਾਂ ਵਲੋਂ ਬਣਾਈਆਂ ਗਈਆਂ ਯੂਨੀਅਨਾਂ ਦਾ ਵੀ ਜ਼ਿਕਰ ਕੀਤਾ ਗਿਆ।
ਇਹ ਵੀ ਪੜ੍ਹੋ: ਰਾਹੁਲ ਗਾਂਧੀ ਨੇ ਸੋਨੀਪਤ ਦੀਆਂ ਕਿਸਾਨ ਮਹਿਲਾਵਾਂ ਨਾਲ ਖਾਧਾ ਖਾਣਾ, ਸੋਨੀਆ ਗਾਂਧੀ ਤੇ ਪ੍ਰਿਯੰਕਾ ਗਾਂਧੀ ਵੀ ਸਨ ਮੌਜੂਦ
ਉਨ੍ਹਾਂ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਸ਼੍ਰੋਮਣੀ ਕਮੇਟੀ 'ਚ ਮੁਲਾਜ਼ਮਾਂ ਨੂੰ ਦਬਾਉਣ ਦੀਆਂ ਨੀਤੀਆਂ ਨੂੰ ਨਾ ਰੋਕਿਆ ਗਿਆ ਤਾਂ ਗੰਭੀਰ ਸਿੱਟੇ ਨਿਕਲਣਗੇ। ਉਨ੍ਹਾਂ ਪੱਤਰ ਵਿਚ ਲਿਖਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ ਵਲੋਂ ਇਕ ਯੂਨੀਅਨ ਬਣਾਈ ਗਈ ਹੈ। ਇਹ ਯੂਨੀਅਨ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਸੇਵਾਵਾਂ ਨਿਭਾਉਣ ਵਾਲੇ ਮੁਲਾਜ਼ਮਾਂ ਦੀ ਯੂਨੀਅਨ ਵਾਂਗ ਹੀ ਕੰਮ ਕਰੇਗੀ।
ਇਹ ਵੀ ਪੜ੍ਹੋ: ਭਾਜਪਾ ਨੇ ਅਪਣੀ ਕੌਮੀ ਟੀਮ ’ਚ ਕੀਤਾ ਫੇਰਬਦਲ, ਰਵੀ, ਸੈਕਿਆ, ਰਾਧਾਮੋਹਨ ਸਿੰਘ ਦੀ ਨੱਢਾ ਟੀਮ ’ਚੋਂ ਛੁੱਟੀ
ਜੇਕਰ ਸ਼੍ਰੋਮਣੀ ਕਮੇਟੀ ਨੇ ਯੂਨੀਅਨ ਦੇ ਮੈਂਬਰਾਂ ਪ੍ਰਤੀ ਆਪਣਾ ਰਵੱਈਆ ਬਦਲ ਲਿਆ ਤਾਂ ਫਿਰ ਮੁਲਾਜ਼ਮਾਂ ਵਿਚ ਰੋਸ ਪੈਦਾ ਹੋ ਸਕਦਾ ਹੈ। ਦਫ਼ਤਰ ਵਲੋਂ ਯੂਨੀਅਨ ਦੇ ਮੈਂਬਰਾਂ ਅਤੇ ਅਹੁਦੇਦਾਰਾਂ ਨੂੰ ਦਬਣ ਦੀ ਨੀਅਤ ਨਾਲ ਜਿਹੜੇ ਪੈਂਤੜਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ, ਇਸ ਨੂੰ ਬੰਦ ਕਰ ਦੇਣਾ ਚਾਹੀਦਾ ਹੈ। ਜੇਕਰ ਫਿਰ ਵੀ ਅਜਿਹਾ ਚੱਲਦਾ ਰਿਹਾ ਤਾਂ ਫਿਰ ਆਉਣ ਵਾਲੇ ਸਮੇਂ ਵਿਚ ਹਾਲਾਤ ਬਦਲ ਸਕਦੇ ਹਨ।
ਭਾਜਪਾ ਨੇ ਅਪਣੀ ਕੌਮੀ ਟੀਮ ’ਚ ਕੀਤਾ ਫੇਰਬਦਲ, ਰਵੀ, ਸੈਕਿਆ, ਰਾਧਾਮੋਹਨ ਸਿੰਘ ਦੀ ਨੱਢਾ ਟੀਮ ’ਚੋਂ ਛੁੱਟੀ