300 ਰੁਪਏ ਕਮਾਉਣ ਵਾਲੇ ਮਜ਼ਦੂਰ ਪਿਤਾ ਦੀ ਬੇਟੀ ਬਣੇਗੀ ਡਾਕਟਰ
Published : Aug 29, 2019, 1:13 pm IST
Updated : Aug 29, 2019, 1:13 pm IST
SHARE ARTICLE
Labourers daughter cracks neet with the help of jai bhim mukhyamantri pratibha yojana
Labourers daughter cracks neet with the help of jai bhim mukhyamantri pratibha yojana

ਹੁਣ ਉਹ ਇਸ ਕਾਲਜ ਤੋਂ ਐਮਬੀਬੀਐਸ ਦੀ ਪੜ੍ਹਾਈ ਪੂਰੀ ਕਰੇਗੀ।

ਨਵੀਂ ਦਿੱਲੀ: ਸਖ਼ਤ ਮਿਹਨਤ, ਲਗਨ ਅਤੇ ਮਜ਼ਬੂਤ ਇੱਛਾ ਸ਼ਕਤੀ ਹੋਵੇ ਤਾਂ ਗਰੀਬੀ ਅਤੇ ਮੁਸ਼ਕਲਾਂ ਭਰੇ ਹਾਲਾਤਂ ਵਿਚ ਵੀ ਸਫ਼ਲਤਾ ਜ਼ਰੂਰ  ਮਿਲਦੀ ਹੈ। ਇਸ ਗੱਲ ਨੂੰ ਸੱਚ ਕਰ ਕੇ ਦਿਖਾਇਆ ਹੈ ਦਿੱਲੀ ਵਿਚ ਰਹਿ ਕੇ ਮੈਡੀਕਲ ਪ੍ਰੀਖਿਆ ਦੀ ਤਿਆਰੀ ਕਰ ਰਹੀ ਸ਼ਸ਼ੀ ਨੇ ਨੀਟ ਦਾ ਇੰਟਰੈਸ ਪ੍ਰੀਖਿਆ ਪਾਸ ਕਰ ਲਈ ਹੈ ਅਤੇ ਹੁਣ ਉਸ ਨੂੰ ਲੇਡੀ ਹਾਰਡਿੰਗ ਮੈਡੀਕਲ ਕਾਲਜ ਵਿਚ ਦਾਖਲਾ ਮਿਲ ਗਿਆ ਹੈ। ਹੁਣ ਉਹ ਇਸ ਕਾਲਜ ਤੋਂ ਐਮਬੀਬੀਐਸ ਦੀ ਪੜ੍ਹਾਈ ਪੂਰੀ ਕਰੇਗੀ।

StudentsStudents

ਸ਼ਸ਼ੀ ਦੇ ਪਿਤਾ ਇਕ ਮਜ਼ਦੂਰ ਹਨ ਉਹਨਾਂ ਦੀ ਹਰ ਦਿਨ ਦੀ ਕਮਾਈ 300 ਰੁਪਏ ਹੈ। ਉਹ ਵੀ ਜੇ ਕਿਸੇ ਦਿਨ ਉਹਨਾਂ ਨੂੰ ਨਾ ਮਿਲਣ ਤਾਂ ਉਹਨਾਂ ਦੇ ਘਰ ਦਾ ਗੁਜ਼ਾਰਾ ਮੁਸ਼ਕਿਲ ਨਾਲ ਹੁੰਦਾ ਹੈ। ਅਜਿਹੀ ਸਥਿਤੀ ਵਿਚ ਵੀ ਸ਼ਸ਼ੀ ਨੇ ਹਾਰ ਨਹੀਂ ਮੰਨੀ ਅਤੇ ਜੁਟੀ ਰਹੀ। ਅੱਜ ਨਤੀਜਾ ਉਸ ਦੇ ਸਾਹਮਣੇ ਹੈ। ਸ਼ਸ਼ੀ ਆਪਣੀ ਸਫਲਤਾ ਤੋਂ ਬਹੁਤ ਖੁਸ਼ ਹੈ। ਉਸ ਨੇ ਦਸਿਆ ਕਿ ਇਹ ਉਸ ਦੀ ਦੂਜੀ ਕੋਸ਼ਿਸ਼ ਹੈ। ਇਸ ਤੋਂ ਪਹਿਲਾਂ ਉਸ ਨੇ ਸਵੈ ਅਧਿਐਨ ਨਾਲ ਨੀਟ ਦੀ ਪ੍ਰੀਖਿਆ ਦੀ ਤਿਆਰੀ ਕੀਤੀ ਸੀ।

DoctorDoctor

ਇਸ ਤੋਂ ਬਾਅਦ  ਦਿੱਲੀ ਸਰਕਾਰ ਦੀ 'ਜੈ ਭੀਮ ਮੁੱਖ ਮੰਤਰੀ ਪ੍ਰਤਿਭਾ ਯੋਜਨਾ' ਤਹਿਤ ਕੋਚਿੰਗ ਕੀਤੀ  ਜਿਸ ਤਹਿਤ ਗਰੀਬ ਬੱਚਿਆਂ ਨੂੰ ਮੁਕਾਬਲੇ ਵਾਲੀਆਂ ਪ੍ਰੀਖਿਆਵਾਂ ਦਾ ਕੋਚਿੰਗ ਦੇਣ ਦਾ ਮੌਕਾ ਮਿਲਦਾ ਹੈ। ਅੱਜ ਉਹ ਬਹੁਤ ਖੁਸ਼ ਹੈ ਕਿ ਉਸ ਨੂੰ ਉਸ ਦੀ ਮਿਹਨਤ ਦਾ ਫਲ ਮਿਲਿਆ ਹੈ। ਉਸ ਨੇ ਅੱਗੇ ਦਸਿਆ ਕਿ ਉਹਨਾਂ ਦੇ ਘਰ ਦੀ ਵਿੱਤੀ ਹਾਲਤ ਇੰਨੀ ਚੰਗੀ ਨਹੀਂ ਸੀ। ਉਹਨਾਂ ਕੋਲ ਸਿਰਫ ਇੱਕ ਹੀ ਕਮਰਾ ਹੈ।

ਉਸ ਨੇ ਉਸੇ ਕਮਰੇ ਵਿਚ ਹੀ ਪੜ੍ਹਾਈ ਕਰਨੀ ਹੁੰਦੀ ਹੈ ਜਿੱਥੇ ਸਾਰੇ ਪਰਿਵਾਰਕ ਮੈਂਬਰ ਸੌਂਦੇ ਹਨ। ਹੁਣ ਉਹ ਸਮਾਜ ਦੀ ਸੇਵਾ ਕਰਨਾ ਚਾਹੁੰਦੀ ਹੈ। ਸ਼ਸ਼ੀ ਦੇ ਪਿਤਾ ਨੇ ਦਸਿਆ ਕਿ ਉਹਨਾਂ ਦੀ ਬੇਟੀ ਸ਼ਸ਼ੀ ਦੀ ਤਰ੍ਹਾਂ ਹੀ ਉਹਨਾਂ ਦੀ ਛੋਟੀ ਬੇਟੀ ਰਿਤੂ ਜੋ ਹੁਣ 18 ਸਾਲ ਦੀ ਹੈ ਉਹ ਵੀ ਡਾਕਟਰ ਬਣਨਾ ਚਾਹੁੰਦੀ ਹੈ। ਇਸ ਦੇ ਲਈ ਉਹ ਵੀ ਜੈ ਭੀਮ ਮੁੱਖ ਮੰਤਰੀ ਪ੍ਰਤਿਭਾ ਵਿਕਾਸ ਯੋਜਨਾ ਤਹਿਤ ਨੀਟ ਦੀ ਕੋਚਿੰਗ ਕਰ ਰਹੀ ਹੈ। ਨਾਲ ਹੀ ਬੇਟਾ ਆਈਆਈਟੀ ਕਰਨਾ ਚਾਹੁੰਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Today Punjab News: ਪੁਲਿਸ ਤੋਂ ਹੱਥ ਛੁੱਡਾਕੇ ਭੱਜੇ ਮੁਲਜ਼ਮ ਦੇ ਪਿੱਛੇ ਪੈ ਗਈ ਪੁਲਿਸ, ਬਹਾਦਰੀ ਨਾਲ ਇਸ ਪੁਲਿਸ...

15 May 2024 4:20 PM

Chandigarh News: ਢਾਬੇ ਵਾਲਾ ਦੇ ਰਿਹਾ ਸਫ਼ਾਈਆਂ - 'ਮੈਂ ਨਹੀਂ ਬਣਾਉਂਦਾ Diesel ਨਾਲ Parantha, ਢਾਬਾ ਹੋਇਆ ਵੀਡਿਓ

15 May 2024 4:00 PM

ਜੇਕਰ ਤੁਹਾਨੂੰ ਵੀ ਹੈ ਸ਼ਾਹੀ ਗਹਿਣਿਆਂ ਦਾ ਸ਼ੋਂਕ, ਤਾਂ ਜਲਦੀ ਪਹੁੰਚੋ ਨਿੱਪੀ ਜੇਵੈੱਲਰਸ, | Nippy Jewellers"

15 May 2024 2:00 PM

ਕਿਸ਼ਤੀ 'ਚ ਸਤਲੁਜ ਦਰਿਆ ਪਾਰ ਕਰਕੇ ਖੇਤੀ ਕਰਨ ਆਉਂਦੇ ਨੇ ਕਿਸਾਨ, ਲੀਡਰਾਂ ਤੋਂ ਇਕ ਪੁਲ਼ ਨਾ ਬਣਵਾਇਆ ਗਿਆ

15 May 2024 1:45 PM

Gurjeet Singh Aujla ਨੇ Interview 'ਚ Kuldeep Dhaliwal ਤੇ Taranjit Sandhu ਨੂੰ ਕੀਤਾ ਖੁੱਲ੍ਹਾ ਚੈਲੰਜ |

15 May 2024 1:36 PM
Advertisement