102 ਆਯੂਰਵੈਦਿਕ ਮੈਡੀਕਲ ਅਫ਼ਸਰਾਂ ਨੂੰ ਦਿੱਤੇ ਨਿਯੁਕਤੀ ਪੱਤਰ
Published : Jul 24, 2019, 5:07 pm IST
Updated : Jul 24, 2019, 5:07 pm IST
SHARE ARTICLE
102 appointment Letter to Ayurvedic Medical Officers
102 appointment Letter to Ayurvedic Medical Officers

98 ਹੋਰ ਆਯੂਰਵੈਦਿਕ ਮੈਡੀਕਲ ਅਫਸਰਾਂ ਦੀ ਭਰਤੀ ਲਈ ਭੇਜਿਆ ਗਿਆ ਪ੍ਰਸਤਾਵ : ਬਲਬੀਰ ਸਿੱਧੂ

ਚੰਡੀਗੜ੍ਹ : ਸਰਕਾਰੀ ਹਸਪਤਾਲਾਂ ਵਿਚ ਵਧੀਆ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਤੇ ਆਯੂਰਵੈਦਿਕ ਵਿਧੀਆਂ ਨੂੰ ਪ੍ਰਚਲਿਤ ਕਰਨ ਦੇ ਮੰਤਵ ਨਾਲ ਪੰਜਾਬ ਸਰਕਾਰ ਵਲੋਂ 102 ਆਯੂਰਵੈਦਿਕ ਮੈਡੀਕਲ ਅਫ਼ਸਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਹਨ। ਇਸ ਬਾਰੇ ਸਿਹਤ ਤੇ ਪਰਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦਸਿਆ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਹਦਾਇਤਾਂ ਅਨੁਸਾਰ ਅੱਜ 102 ਆਯੂਰਵੈਦਿਕ ਮੈਡੀਕਲ ਅਫ਼ਸਰਾਂ ਨੂੰ ਪੂਰੇ ਪਾਰਦਰਸ਼ੀ ਢੰਗ ਨਾਲ ਮੈਰਿਟ ਦੇ ਆਧਾਰ 'ਤੇ ਨਿਯੁਕਤੀ ਪੱਤਰ ਦਿਤੇ ਗਏ ਹਨ, ਜਿਨ੍ਹਾਂ ਨੂੰ ਸਰਕਾਰ ਵਲੋਂ ਪੱਕੇ ਤੌਰ 'ਤੇ ਭਰਤੀ ਕੀਤਾ ਗਿਆ ਹੈ। ਉਨ੍ਹਾਂ ਦਸਿਆ ਕਿ 31 ਜੁਲਾਈ ਨੂੰ ਨਵ-ਨਿਯੁਕਤ ਏ.ਐਮ.ਓਜ਼. ਨੂੰ ਟ੍ਰੇਨਿੰਗ ਦਿਤੀ ਜਾਵੇਗੀ, ਜਿਸ ਉਪਰੰਤ ਏ.ਐਮ.ਓਜ਼. ਨੂੰ ਵੱਖ-ਵੱਖ ਸਰਕਾਰੀ ਹਸਪਤਾਲਾਂ ਤੇ ਡਿਸਪੈਂਸਰੀਆਂ ਵਿਚ ਤੈਨਾਤ ਕੀਤਾ ਜਾਵੇਗਾ।

102 appointment Letter to Ayurvedic Medical Officers102 appointment Letter to Ayurvedic Medical Officers

ਸਿਹਤ ਮੰਤਰੀ ਨੇ ਦਸਿਆ ਕਿ ਅਗਲੇ ਪੜਾਅ ਵਿਚ 98 ਹੋਰ ਏ.ਐ.ਓਜ਼. ਦੀ ਭਰਤੀ ਲਈ ਪ੍ਰਸਤਾਵ ਪਹਿਲਾਂ ਹੀ ਭੇਜ ਦਿਤਾ ਗਿਆ ਹੈ, ਜਿਸ ਦੀ ਭਰਤੀ ਪ੍ਰਕਿਰਿਆ ਵੀ ਜਲਦ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਦਸਿਆ ਕਿ ਇਸੇ ਭਰਤੀ ਅਧੀਨ 16 ਹੋਰ ਏ.ਐ.ਓਜ਼. ਨੂੰ ਨਿਯੁਕਤੀ ਪੱਤਰ ਦਿੱਤੇ ਜਾਣਗੇ ਜੋ ਪ੍ਰਕਿਰਿਆ ਅਧੀਨ ਹੈ ਜਿਸਨੂੰ ਜਲਦ ਮੁਕੰਮਲ ਕਰ ਲਈ ਲਿਆ ਜਾਵੇਗਾ। ਆਯੂਰਵੈਦਿਕ ਵਿਗਿਆਨ ਦੀ ਵਿਸ਼ੇਸ਼ਤਾਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਸਿਹਤ ਮੰਤਰੀ ਨੇ ਦੱਸਿਆ ਕਿ ਨਸ਼ੇ ਦੀ ਆਦਤ ਤੋਂ ਪੀੜਤ ਮਰੀਜਾਂ ਦੇ ਇਲਾਜ ਲਈ ਅੰਮ੍ਰਿਤਸਰ ਵਿਖੇ ਆਯੁਰਵੈਦਿਕ ਨਸ਼ਾ-ਮੁਕਤੀ ਕੇਂਦਰ ਖੋਲ੍ਹਣ ਲਈ ਇਕ ਪ੍ਰਸਤਾਵ ਕੇਂਦਰ ਨੂੰ ਭੇਜਿਆ ਗਿਆ ਹੈ ਅਤੇ ਭਾਰਤ ਸਰਕਾਰ ਦੇ ਆਯੂਸ਼ ਮੰਤਰਾਲੇ ਨਾਲ ਲਗਾਤਾਰ ਪੱਤਰ ਵਿਹਾਰ ਕੀਤਾ ਜਾ ਰਿਹਾ ਹੈ। ਜਿਸ ਦੀ ਪ੍ਰਵਾਨਗੀ ਮਿਲਣ ਉਪਰੰਤ ਪਾਇਲੇਟ ਆਧਾਰ 'ਤੇ ਇਸ ਕੇਂਦਰ ਨੂੰ ਸ਼ੁਰੂ ਕੀਤਾ ਜਾਵੇਗਾ ਅਤੇ ਨਤੀਜਿਆਂ ਦੇ ਆਧਾਰ 'ਤੇ ਸੂਬੇ ਦੇ ਹੋਰ ਜਿਲਿਆਂ ਵਿਚ ਵੀ ਆਯੁਰਵੈਦਿਕ ਨਸ਼ਾ-ਮੁਕਤੀ ਕੇਂਦਰ ਸਥਾਪਤ ਜਾਣਗੇ।

102 appointment Letter to Ayurvedic Medical Officers102 appointment Letter to Ayurvedic Medical Officers

ਉਨ੍ਹਾਂ ਦਸਿਆ ਕਿ ਭਾਰਤ ਸਰਕਾਰ ਦੇ ਆਯੂਸ਼ ਮੰਤਰਾਲੇ ਵਲੋਂ ਵਿਭਾਗ ਵਲੋਂ ਭੇਜੇ ਪ੍ਰਸਤਾਵ ਨੂੰ ਮਨਜ਼ੂਰ ਕਰਦੇ ਹੋਏ ਪੰਜਾਬ ਰਾਜ ਵਿਚ 117 ਹੈਲਥ ਐਂਡ ਵੈਲਨੈਂਸ ਸੈਂਟਰ ਖੋਲਣ ਦੀ ਸਿਧਾਂਤਕ ਪ੍ਰਵਾਨਗੀ ਦਿੱਤੀ ਗਈ ਹੈ। ਛੇਤੀ ਹੀ ਰਾਜ ਦੀਆਂ ਆਯੂਰਵੈਦਿਕ ਡਿਸਪੈਂਸਰੀਆਂ 'ਚ ਇਹ ਸੈਂਟਰ ਖੋਲ੍ਹੇ ਜਾਣਗੇ, ਜਿਨ੍ਹਾਂ ਵਿਚ ਆਯੂਸ਼ ਪ੍ਰਕਿਰਿਆ ਰਾਹੀਂ ਜੱਚਾ-ਬੱਚਾ ਸਿਹਤ, ਖ਼ੂਨ ਦੀ ਕਮੀ, ਸਾਹ ਦੇ ਰੋਗ, ਚਮੜੀ ਦੀਆ ਬਿਮਾਰੀਆਂ ਆਦਿ ਦਾ ਇਲਾਜ ਆਯੂਰਵੈਦਿਕ ਵਿਧੀ ਨਾਲ ਇਲਾਜ ਕੀਤਾ ਜਾ ਸਕੇਗਾ। ਸਿੱਧੂ ਨੇ ਦਸਿਆ ਕਿ ਇਸ ਸਮੇਂ ਸੂਬੇ ਦੇ ਪੇਂਡੂ ਖੇਤਰਾਂ ਵਿਚ 463 ਅਤੇ ਸ਼ਹਿਰੀ ਖੇਤਰਾਂ ਵਿਚ 47 ਆਯੂਰਵੈਦਿਕ ਡਿਸਪੈਂਸਰੀਆਂ ਚੱਲ ਰਹੀਆਂ ਹਨ ਜਿਨ੍ਹਾਂ ਵਿਚ ਦਵਾਈਆਂ ਦੀ ਸਪਲਾਈ ਨਿਯਮਿਤ ਤੌਰ 'ਤੇ ਕੀਤੀ ਜਾ ਰਹੀ ਹੈ ਅਤੇ ਇਨਾਂ ਡਿਸਪੈਂਸਰੀਆਂ ਵਿਖੇ ਸਾਲ 2018-19 ਦੌਰਾਨ 31 ਲੱਖ ਤੋਂ ਜਿਆਦਾ ਰੋਗੀਆਂ ਨੂੰ ਮੁਫ਼ਤ ਇਲਾਜ ਸੇਵਾਵਾਂ ਮੁਹੱਈਆ ਕਰਵਾਈਆਂ ਗਈਆਂ ਹਨ ਜੋ ਪੰਜਾਬ ਸਰਕਾਰ ਦੀ ਵੱਡੀ ਪ੍ਰਾਪਤੀ ਹੈ।

102 appointment Letter to Ayurvedic Medical Officers102 appointment Letter to Ayurvedic Medical Officers

ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਆਯੂਰਵੈਦ ਨੂੰ ਹੋਰ ਪ੍ਰਫੂਲਤ ਕਰਨ ਲਈ ਛੇਤੀ ਹੀ ਮੋਹਾਲੀ ਵਿਖੇ ਕੌਮਾਂਤਰੀ ਪੱਧਰ ਦਾ ‘ਆਰੋਗਿਆ ਮੇਲਾ’ ਲਗਾਇਆ ਜਾਵੇਗਾ ਜਿਸ ਵਿਚ ਰੋਗੀਆਂ ਦੇ ਇਲਾਜ ਲਈ ਇਕ ਵਿਸ਼ੇਸ਼ ਕੈਂਪ ਲਗਾਇਆ ਜਾਵੇਗਾ। ਇਸ ਮੇਲੇ 'ਚ ਆਯੂਰਵੈਦਿਕ ਨਾਲ ਸਬੰਧਤ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ ਜਿਸ ਵਿਚ ਆਯੂਰਵੈਦ ਦੇ ਮਾਹਿਰਾਂ ਦੁਆਰਾ ਲੋਕਾਂ ਨਾਲ ਵਿਚਾਰ ਵਟਾਂਦਰਾ ਵੀ ਕਰਨਗੇ। ਸਿਹਤ ਮੰਤਰੀ ਨੇ ਦੱਸਿਆ ਕਿ ਭਾਰਤ ਵਿਚ ਪ੍ਰਾਚੀਨਕਾਲ ਤੋਂ ਆਯੂਰਵੈਦਿਕ ਵਿਧੀ ਨਾਲ ਮਰੀਜਾਂ ਦਾ ਇਲਾਜ ਕੀਤਾ ਰਿਹਾ ਹੈ ਅਤੇ ਆਯੂਰਵੈਦਿਕ ਦਿਵਾਈਆਂ ਦੀ ਕਿਸੇ ਵੀ ਤਰਾਂ ਦੇ ਮਾੜੇ ਪ੍ਰਭਾਵ ਨਾ ਹੋਣ ਕਾਰਨ ਹੁਣ ਵਿਸ਼ਵ ਪੱਧਰ 'ਤੇ ਆਯੂਰਵੈਦਿਕ ਢੰਗ ਨਾਲ ਹੋਣ ਵਾਲੇ ਇਲਾਜ ਵੱਲ ਲੋਕਾਂ ਦਾ ਰੁਝਾਨ ਵੱਧ ਰਿਹਾ ਹੈ।

102 appointment Letter to Ayurvedic Medical Officers102 appointment Letter to Ayurvedic Medical Officers

ਜਿਸ ਲਈ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਹਰ ਪੱਧਰ ’ਤੇ ਮਿਆਰੀ ਆਯੂਰਵੈਦ ਇਲਾਜ ਸੇਵਾਵਾਂ ਮੁਹੱਈਆ ਕਰਵਾਉਣ ਲਈ ਹਸਪਤਾਲਾਂ ਤੇ ਡਿਸਪੈਸਰੀਆਂ ਦਾ ਮਜਬੂਤੀਕਰਨ ਕਰ ਰਹੀ ਹੈ ਅਤੇ ਇਨਾਂ 102 ਏ.ਐਮ.ਓਜ. ਦੀ ਭਰਤੀ ਸੂਬੇ ਲਈ ਯਕੀਨਨ ਤੌਰ ’ਤੇ ਮੀਲ ਪੱਥਰ ਸਾਬਿਤ ਹੋਵੇਗੀ। ਇਸ ਮੌਕੇ ਐਮ.ਐਲ.ਏ. ਦਵਿੰਦਰ ਸਿੰਘ ਘੁਬਾਇਆ, ਪ੍ਰਮੁੱਖ ਸਕੱਤਰ ਸਿਹਤ ਅਨੁਰਾਗ ਅਗਰਵਾਲ, ਵਿਸ਼ੇਸ਼ ਸਕੱਤਰ ਸਿਹਤ ਤੇ ਕਮਿਸ਼ਨਰ ਆਯੂਸ਼ ਪਰਦੀਪ ਗੋਇਲ, ਸਿਹਤ ਮੰਤਰੀ ਦੇ ਰਾਜਸੀ ਸਕੱਤਰ ਹਰਕੇਸ਼ ਚੰਦ ਸ਼ਰਮਾ,  ਡਾਇਰੈਕਟਰ ਆਯੂਰਵੈਦ ਡਾ. ਰਾਕੇਸ਼ ਸ਼ਰਮਾ, ਰਜਿਸਟਰਾਰ ਆਯੁਰਵੈਦ ਤੇ ਯੂਨਾਨੀ ਬੋਰਡ ਸੰਦੀਪ ਗੋਇਲ ਤੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement