ਕਿਹਾ, ਅਸੀਂ ਤੁਹਾਡੀਆਂ ਧੀਆਂ ਹਾਂ, ਸਾਨੂੰ ਇਨਸਾਫ਼ ਦਿਉ
ਲਖਨਊ: ਪ੍ਰਿੰਸੀਪਲ ਵਿਰੁਧ ਛੇੜਛਾੜ ਦੀ ਰੀਪੋਰਟ ਦਰਜ ਕਰਵਾਉਣ ਵਾਲੀਆਂ ਵੇਵ ਸਿਟੀ ਥਾਣਾ ਖੇਤਰ ਦੇ ਇਕ ਸਕੂਲ ਦੀਆਂ ਵਿਦਿਆਰਥਣਾਂ ਨੇ ਸੋਮਵਾਰ ਨੂੰ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਖੂਨ ਨਾਲ ਚਿੱਠੀ ਲਿਖੀ ਹੈ। ਇਸ ਵਿਚ ਮੁੱਖ ਮੰਤਰੀ ਤੋਂ ਦੋਸ਼ੀ ਪ੍ਰਿੰਸੀਪਲ ਵਿਰੁਧ ਕਾਰਵਾਈ ਦੀ ਮੰਗ ਕੀਤੀ ਗਈ ਹੈ। ਵਿਦਿਆਰਥਣਾਂ ਨੇ ਲਿਖਾਆ, “ਬਾਬਾ ਜੀ ਅਸੀਂ ਸਾਰੀਆਂ ਤੁਹਾਡੀਆਂ ਧੀਆਂ ਹਾਂ, ਸਾਨੂੰ ਇਨਸਾਫ਼ ਦਿਉ”।
ਇਹ ਵੀ ਪੜ੍ਹੋ: ਪੰਜਾਬ ਦੇ ਡੀਸੀ ਦਫ਼ਤਰ-ਤਹਿਸੀਲਾਂ 'ਚ ਕੰਮ ਠੱਪ, ਮੁਲਾਜ਼ਮ 11 ਸਤੰਬਰ ਤੋਂ ਕਰਨਗੇ ਹੜਤਾਲ
ਦਰਅਸਲ ਪ੍ਰਿੰਸੀਪਲ ਵਿਰੁਧ ਵੇਵ ਸਿਟੀ ਥਾਣੇ ਵਿਚ 21 ਅਗਸਤ ਨੂੰ ਰੀਪੋਰਟ ਦਰਜ ਕਰਵਾਈ ਗਈ ਸੀ। ਜਦੋਂ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਤਾਂ ਉਨ੍ਹਾਂ ਦੇ ਪ੍ਰਵਾਰਕ ਮੈਂਬਰ ਸਕੂਲ ਪਹੁੰਚੇ। ਪ੍ਰਿੰਸੀਪਲ ਨੇ ਉਨ੍ਹਾਂ ਪ੍ਰਵਾਰਾਂ ਵਿਰੁਧ ਕੇਸ ਦਰਜ ਕਰਵਾ ਦਿਤਾ। ਇਸ ਵੀ ਇਲਜ਼ਾਮ ਲਗਾਇਆ ਗਿਆ ਕਿ ਉਨ੍ਹਾਂ ਨੇ ਸਕੂਲ ਵਿਚ ਦਾਖਲ ਹੋ ਕੇ ਉਨ੍ਹਾਂ ਦੀ ਕੁੱਟਮਾਰ ਕੀਤੀ ਅਤੇ ਸਿਰ ਭੰਨ ਦਿਤਾ।
ਇਹ ਵੀ ਪੜ੍ਹੋ: ਦਿੱਲੀ ਦੇ ਸੁਲਤਾਨਪੁਰੀ 'ਚ 6 ਲੋਕਾਂ ਦੇ ਕਤਲ ਦੇ ਮਾਮਲੇ ਵਿਚ ਸੱਜਣ ਕੁਮਾਰ 'ਤੇ ਫ਼ੈਸਲਾ ਟਲਿਆ
ਪੁਲਿਸ ਨੇ ਦੋਵੇਂ ਪਾਸਿਉਂ ਕੇਸ ਦਰਜ ਕੀਤੇ ਪਰ ਛੇੜਛਾੜ ਦੇ ਮਾਮਲੇ ਵਿਚ ਹੁਣ ਤਕ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਹੈ। ਪਿੰਡ ਦੇ ਲੋਕਾਂ ਅਤੇ ਵਿਦਿਆਰਥਣਾਂ ਵਲੋਂ ਪ੍ਰਿੰਸੀਪਲ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਜਾ ਰਹੀ ਹੈ। ਚਾਰ ਪੰਨਿਆਂ ਦੇ ਪੱਤਰ ਵਿਚ ਵਿਦਿਆਰਥਣਾਂ ਨੇ ਲਿਖਿਆ ਕਿ ਪ੍ਰਿੰਸੀਪਲ ਰੋਜ਼ਾਨਾ ਕਿਸੇ ਨਾ ਕਿਸੇ ਵਿਦਿਆਰਥਣ ਨੂੰ ਅਪਣੇ ਦਫ਼ਤਰ ਵਿਚ ਬੁਲਾ ਕੇ ਛੇੜਛਾੜ ਕਰਦਾ ਹੈ।
ਇਹ ਵੀ ਪੜ੍ਹੋ: ਅੰਮ੍ਰਿਤਸਰ ਪ੍ਰਸ਼ਾਸਨ ਵੱਲੋਂ 30 ਅਗਸਤ ਤੋਂ ਇਕ ਸਤੰਬਰ ਤੱਕ ਇਨ੍ਹਾਂ ਸਕੂਲਾਂ 'ਚ ਛੁੱਟੀਆਂ ਦਾ ਐਲਾਨ
ਇਸ ਮਾਮਲੇ ਨੂੰ ਲੈ ਕੇ ਪਿੰਡ ਵਿਚ ਪੰਚਾਇਤ ਵੀ ਹੋਈ ਹੈ। ਪ੍ਰਿੰਸੀਪਲ ਵਿਰੁਧ ਕਾਰਵਾਈ ਦੀ ਮੰਗ ਕੀਤੀ ਗਈ। ਵਿਦਿਆਰਥਣਾਂ ਨੇ ਥਾਣੇ ਜਾ ਕੇ ਪ੍ਰਦਰਸ਼ਨ ਵੀ ਕੀਤਾ ਹੈ। ਵਿਦਿਆਰਥਣਾਂ ਦੀ ਮੰਗ ਹੈ ਕਿ ਮੁੱਖ ਮੰਤਰੀ ਉਨ੍ਹਾਂ ਨੂੰ ਮਿਲਣ ਦਾ ਸਮਾਂ ਦੇਣ ਅਤੇ ਉਹ ਅਪਣੀ ਗੱਲ ਰੱਖਣਾ ਚਾਹੁੰਦੀਆਂ ਹਨ।
ਇਹ ਵੀ ਪੜ੍ਹੋ: ਪਾਸਪੋਰਟ ਤਸਦੀਕ ਲਈ ਜਾ ਰਹੀ ਮਹਿਲਾ ਨਾਲ ਵਾਪਰਿਆ ਹਾਦਸਾ, ਕੁੱਝ ਸਮੇਂ ਬਾਅਦ ਪਤੀ ਕੋਲ ਜਾਣਾ ਸੀ ਵਿਦੇਸ਼
ਵਿਦਿਆਰਥਣਾਂ ਨੇ ਇਲਜ਼ਾਮ ਲਗਾਇਆ ਕਿ ਸਕੂਲ ਦੇ ਪ੍ਰਬੰਧਕ ਪ੍ਰਿੰਸੀਪਲ ਵਿਰੁਧ ਰੀਪੋਰਟ ਦਰਜ ਕਰਵਾਉਣ ਤੋਂ ਬਾਅਦ ਗੁੱਸੇ ਵਿਚ ਆ ਗਏ। ਉਨ੍ਹਾਂ ਨੇ ਵਿਦਿਆਰਥਣਾਂ ਨੂੰ ਸਕੂਲ ਆਉਣ ਦੇਣ ਤੋਂ ਇਨਕਾਰ ਕਰ ਦਿਤਾ ਹੈ। ਪੁਲਿਸ ਵੀ ਗੱਲ ਨਹੀਂ ਸੁਣ ਰਹੀ। ਜਦੋਂ ਉਹ ਸ਼ਿਕਾਇਤ ਲੈ ਕੇ ਗਏ ਤਾਂ ਇਕ ਅਧਿਕਾਰੀ ਨੇ ਉਨ੍ਹਾਂ ਨੂੰ ਚਾਰ ਘੰਟੇ ਥਾਣੇ ਵਿਚ ਬਿਠਾ ਕੇ ਰੱਖਿਆ। ਉਨ੍ਹਾਂ ਲਈ ਘਰੋਂ ਨਿਕਲਣਾ ਔਖਾ ਹੋ ਗਿਆ ਹੈ। ਵੇਵ ਸਿਟੀ ਥਾਣਾ ਪੁਲਿਸ ਨੇ ਹੁਣ ਵਿਦਿਆਰਥਣਾਂ ਨਾਲ ਛੇੜਛਾੜ ਦੇ ਇਲਜ਼ਾਮ 'ਚ ਸਕੂਲ ਦੇ ਪ੍ਰਿੰਸੀਪਲ ਰਾਜੀਵ ਪਾਂਡੇ ਨੂੰ ਗ੍ਰਿਫਤਾਰ ਕਰ ਲਿਆ ਹੈ। ਮਾਮਲੇ 'ਚ ਪੋਕਸੋ ਦੀ ਧਾਰਾ ਵਧਾ ਦਿਤੀ ਗਈ ਹੈ। ਮਾਮਲੇ ਸਬੰਧੀ ਅਗਲੇਰੀ ਜਾਂਚ ਜਾਰੀ ਹੈ।