Himachal News: ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਵਲੋਂ ਕੰਗਨਾ ਰਨੌਤ ਵਿਰੁਧ ਮਤਾ ਪਾਸ
Published : Aug 29, 2024, 7:41 am IST
Updated : Aug 29, 2024, 7:41 am IST
SHARE ARTICLE
Himachal Pradesh Vidhan Sabha passes resolution against Kangana Ranaut
Himachal Pradesh Vidhan Sabha passes resolution against Kangana Ranaut

Himachal News: ਕੇਂਦਰੀ ਮੰਤਰੀ ਬਿੱਟੂ ਵਲੋਂ ਵੀ ਕੰਗਨਾ ਦੀ ਨਿਖੇਧੀ, ਸਦਨ ’ਚ ਉਠੀ ਕੰਗਨਾ ਵਿਰੁਧ ਐਫ਼ਆਈਆਰ ਦਾਇਰ ਕਰਨ ਦੀ ਮੰਗ

 

Himachal News: ਹਿਮਾਚਲ ਪ੍ਰਦੇਸ਼ ਦੇ ਮੰਡੀ ਹਲਕੇ ਤੋਂ ਭਾਜਪਾ ਦੀ ਸੰਸਦ ਮੈਂਬਰ ਕੰਗਨਾ ਰਨੌਤ ਅਪਣੀਆਂ ਕਈ ਇਤਰਾਜ਼ਯੋਗ ਟਿਪਣੀਆਂ ਕਾਰਨ ਚੁਪਾਸਿਉਂ ਘਿਰਦੀ ਜਾ ਰਹੀ ਹੈ। ਹੁਣ ਜਿਥੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਉਸ ਵਲੋਂ ਕਿਸਾਨ ਅੰਦੋਲਨ ਵਿਰੁਧ ਕੀਤੀਆਂ ਟਿਪਣੀਆਂ ਦੀ ਨਿਖੇਧੀ ਕੀਤੀ ਹੈ, ਉਥੇ ਹੀ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਨੇ ਵੀ ਕੰਗਨਾ ਰਨੌਤ ਦੀ ਨਿਖੇਧੀ ਕਰਦਿਆਂ ਉਸ ਵਿਰੁਧ ਮਤਾ ਪਾਸ ਕਰ ਦਿਤਾ ਹੈ। ਇਸ ਦੌਰਾਨ ਹਿਮਾਚਲ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਜੈ ਰਾਮ ਠਾਕੁਰ ਨੇ ਕਿਹਾ ਹੈ ਕਿ ਇਹ ਕੰਗਨਾ ਰਨੌਤ ਦੇ ਨਿਜੀ ਵਿਚਾਰ ਹਨ ਤੇ ਭਾਰਤੀ ਜਨਤਾ ਪਾਰਟੀ ਦਾ ਉਨ੍ਹਾਂ ਵਿਚਾਰਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

ਹਿਮਾਚਲ ਪ੍ਰਦੇਸ਼ ਵਿਧਾਨ ਸਭਾ ’ਚ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖੂ ਨੇ ਕੰਗਨਾ ਰਨੌਤ ਵਿਰੁਧ ਪੇਸ਼ ਕੀਤੇ ਮਤੇ ਦਾ ਸਮਰਥਨ ਕਰਦਿਆਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੂੰ ਸਦਨ ’ਚ ਅਪਣਾ ਪੱਖ ਸਪੱਸ਼ਟ ਕਰਨਾ ਚਾਹੀਦਾ ਹੈ। ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੇ ਕਿਹਾ ਕਿ ਕੰਗਨਾ ਰਨੌਤ ਦੇ ਬਿਆਨ ਤੋਂ ਕਿਸਾਨਾਂ ’ਚ ਡਾਢਾ ਰੋਹ ਤੇ ਰੋਸ ਹੈ ਅਤੇ ਭਾਜਪਾ ਨੂੰ ਅਪਣੇ ਵਿਵਹਾਰ ’ਤੇ ਮੁੜ ਗ਼ੌਰ ਕਰਨ ਦੀ ਲੋੜ ਹੈ।

ਮਾਲ ਮੰਤਰੀ ਜਗਤ ਸਿੰਘ ਨੇਗੀ ਨੇ ਕਿਹਾ ਕਿ ਮੰਡੀ ਤੋਂ ਐਮਪੀ ਕੰਗਨਾ ਰਨੌਤ ਵਿਰੁਧ ਐਫ਼ਆਈਆਰ ਦਾਇਰ ਹੋਣੀ ਚਾਹੀਦੀ ਹੈ ਕਿਉਂਕਿ ਉਸ ਦੀਆਂ ਟਿਪਣੀਆਂ ਨਾਲ ਦੇਸ਼ ਦੇ ਅਮਨ-ਚੈਨ ਤਕ ਨੂੰ ਖ਼ਤਰਾ ਹੋ ਸਕਦਾ ਹੈ।      

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement