
ਹਰ ਪਰਿਵਾਰ ਵਿਚ ਹੋਣੇ ਚਾਹੀਦੇ ਹਨ ਤਿੰਨ ਬੱਚੇ- ਮੋਹਨ ਭਾਗਵਤ
Sangh chief Mohan Bhagwat: ''ਮੈਂ ਇਹ ਨਹੀਂ ਕਿਹਾ ਸੀ ਕਿ 75 ਸਾਲ ਦੀ ਉਮਰ ਵਿਚ ਮੈਨੂੰ ਜਾਂ ਕਿਸੇ ਹੋਰ ਨੂੰ ਰਿਟਾਇਰ ਹੋਣਾ ਚਾਹੀਦਾ ਹੈ। ਮੈਂ 80 ਸਾਲ ਦੀ ਉਮਰ ਵਿੱਚ ਵੀ ਸ਼ਾਖਾਵਾਂ ਚਲਾਵਾਂਗਾ। ਸੰਘ ਸਾਥੋਂ ਜਿੰਨਾ ਚਿਰ ਕੰਮ ਕਰਵਾਉਣਾ ਚਾਹੁੰਦਾ, ਅਸੀਂ ਉਨ੍ਹਾਂ ਸਮਾਂ ਕੰਮ ਕਰਨ ਲਈ ਤਿਆਰ ਹਾਂ''। ਇਹ ਗੱਲ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਦੇ ਮੁਖੀ ਮੋਹਨ ਭਾਗਵਤ ਨੇ ਵੀਰਵਾਰ ਨੂੰ ਸੰਘ ਦੇ ਸ਼ਤਾਬਦੀ ਸਾਲ 'ਤੇ ਦਿੱਲੀ ਦੇ ਵਿਗਿਆਨ ਭਵਨ ਵਿਖੇ ਆਯੋਜਿਤ ਭਾਸ਼ਣ ਲੜੀ ਦੇ ਆਖ਼ਰੀ ਦਿਨ ਕਹੀ।
ਭਾਗਵਤ ਉਨ੍ਹਾਂ ਸਵਾਲਾਂ ਦੇ ਜਵਾਬ ਦੇ ਰਹੇ ਸਨ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਸੀ ਕਿ ਕੀ 75 ਸਾਲ ਦੀ ਉਮਰ ਤੋਂ ਬਾਅਦ ਰਾਜਨੀਤੀ ਤੋਂ ਸੰਨਿਆਸ ਲੈ ਲੈਣਾ ਚਾਹੀਦਾ ਹੈ। ਭਾਗਵਤ ਨੇ ਇਹ ਵੀ ਕਿਹਾ ਕਿ ਭਾਜਪਾ ਅਤੇ ਆਰਐਸਐਸ ਵਿਚਕਾਰ ਕੋਈ ਵਿਵਾਦ ਨਹੀਂ ਹੈ। ਸਾਡੇ ਸਿਰਫ਼ ਭਾਜਪਾ ਸਰਕਾਰ ਨਾਲ ਹੀ ਨਹੀਂ ਸਗੋਂ ਸਾਰੀਆਂ ਸਰਕਾਰਾਂ ਨਾਲ ਚੰਗੇ ਸਬੰਧ ਰਹੇ ਹਨ। ਸਾਡੇ ਵਿਚਕਾਰ ਵਿਚਾਰਾਂ ਦੇ ਮਤਭੇਦ ਹੋ ਸਕਦੇ ਹਨ, ਪਰ ਕੋਈ ਦੁਸ਼ਮਣੀ ਨਹੀਂ ਹੈ।
ਸਰਕਾਰ ਵਿਚ ਫੈਸਲੇ ਲੈਣ ਦੇ ਸਵਾਲ 'ਤੇ, ਭਾਗਵਤ ਨੇ ਕਿਹਾ ਕਿ ਇਹ ਕਹਿਣਾ ਗਲਤ ਹੈ ਕਿ ਸੰਘ ਸਰਕਾਰ ਵਿੱਚ ਸਭ ਕੁਝ ਤੈਅ ਕਰਦਾ ਹੈ। ਅਸੀਂ ਸਲਾਹ ਦੇ ਸਕਦੇ ਹਾਂ, ਪਰ ਫ਼ੈਸਲੇ ਉਹ ਲੈਂਦੇ ਹਨ। ਜੇਕਰ ਅਸੀਂ ਫ਼ੈਸਲਾ ਲਿਆ ਹੁੰਦਾ, ਤਾਂ ਇੰਨਾ ਸਮਾਂ ਨਾ ਲੱਗਦਾ।
ਜੇ ਪ੍ਰਧਾਨ ਮੰਤਰੀ-ਮੁੱਖ ਮੰਤਰੀ ਜੇਲ੍ਹ ਜਾਂਦੇ ਹਨ ਤਾਂ ਉਨ੍ਹਾਂ ਨੂੰ ਉਨ੍ਹਾਂ ਦੇ ਅਹੁਦਿਆਂ ਤੋਂ ਹਟਾਉਣ ਵਾਲੇ ਨਵੇਂ ਬਿੱਲ 'ਤੇ, ਆਰਐਸਐਸ ਮੁਖੀ ਨੇ ਕਿਹਾ ਕਿ ਨੇਤਾਵਾਂ ਦੀ ਛਵੀ ਸਾਫ਼ ਹੋਣੀ ਚਾਹੀਦੀ ਹੈ। ਇਸ 'ਤੇ ਕਾਨੂੰਨ ਬਣਾਇਆ ਜਾਵੇ ਜਾਂ ਨਾ, ਇਹ ਸੰਸਦ ਤੈਅ ਕਰੇਗੀ।
(For more news apart from “Sangh chief Mohan Bhagwat, ” stay tuned to Rozana Spokesman.)