
ਸਰਕਾਰ ਨੇ ਘਰੇਲੂ ਕੁਦਰਤੀ ਗੈਸ ਦੀ ਕੀਮਤ 10 ਫ਼ੀ ਸਦੀ ਵਧਾਉਣ ਦਾ ਐਲਾਨ ਕੀਤਾ ਹੈ.........
ਨਵੀਂ ਦਿੱਲੀ : ਸਰਕਾਰ ਨੇ ਘਰੇਲੂ ਕੁਦਰਤੀ ਗੈਸ ਦੀ ਕੀਮਤ 10 ਫ਼ੀ ਸਦੀ ਵਧਾਉਣ ਦਾ ਐਲਾਨ ਕੀਤਾ ਹੈ। ਵਧੀ ਹੋਈ ਦਰ ਇਕ ਅਕਤੂਬਰ ਤੋਂ ਲਾਗੂ ਹੋਵੇਗੀ। ਇਸ ਫ਼ੈਸਲੇ ਨਾਲ ਸੀਐਨਜੀ ਦੀਆਂ ਕੀਮਤਾਂ ਵਧ ਸਕਦੀਆਂ ਹਨ। ਕੁਦਰਤੀ ਗੈਸ ਦੇ ਜ਼ਿਆਦਾਤਰ ਘਰੇਲੂ ਉਤਪਾਦਕਾਂ ਨੂੰ ਦਿਤੀ ਜਾਣ ਵਾਲੀ ਕੀਮਤ ਮੌਜੂਦਾ 3.06 ਡਾਲਰ ਪ੍ਰਤੀ 10 ਲੱਖ ਬ੍ਰਿਟਿਸ਼ ਥਰਮਲ ਯੂਨਿਟ ਤੋਂ ਵਧਾ ਕੇ 3.36 ਡਾਲਰ ਪ੍ਰਤੀ ਐਮਐਮਬੀਟੀਯੂ ਕਰ ਦਿਤੀ ਗਈ ਹੈ।
ਕੁਦਰਤੀ ਗੈਸ ਦੀਆਂ ਕੀਮਤਾਂ ਗੈਸ ਦੀ ਬਹੁਤਾਤ ਵਾਲੇ ਦੇਸ਼ਾਂ ਜਿਵੇਂ ਅਮਰੀਕਾ, ਰੂਸ ਅਤੇ ਕੈਨੈਡਾ ਦੀਆਂ ਔਸਤ ਦਰਾਂ ਦੇ ਆਧਾਰ 'ਤੇ ਹਰ ਛੇ ਮਹੀਨੇ ਵਿਚ ਸੋਧੀਆਂ ਜਾਂਦੀਆਂ ਹਨ। ਭਾਰਤ ਅੱਧੇ ਤੋਂ ਵੱਧ ਗੈਸ ਦਰਾਮਦ ਕਰਦਾ ਹੈ ਜਿਸ ਦੀ ਲਾਗਤ ਘਰੇਲੂ ਦਰ ਦੇ ਦੋ ਗੁਣਾਂ ਤੋਂ ਜ਼ਿਆਦਾ ਹੁੰਦੀ ਹੈ। (ਏਜੰਸੀ)